ETV Bharat / state

ਕਾਂਗਰਸ ਵਿੱਚ ਕਦੇ ਵੀ ਹੋ ਸਕਦਾ ਹੈ ਸਿਆਸੀ ਧਮਾਕਾ : ਚੰਦੂ ਮਾਜਰਾ

ਸ੍ਰੀ ਫ਼ਤਿਹਗੜ੍ਹ ਸਹਿਬ ਦੇ ਪਿੰਡ ਭਗੜਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 45 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਕੱਢੇ ਜਾ ਰਹੇ ਹਨ। ਚੰਦੂਮਾਜਰਾ ਨੇ ਸਰਕਾਰ 'ਤੇ ਹੋਰ ਨਿਸ਼ਾਨਾ ਵਿੰਨਦਿਆਂ ਕਿਹਾ ਇਸ ਤਰ੍ਹਾਂ ਪੰਜਾਬ ਨੂੰ ਸਾਂਭਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਅਤੇ ਉਨ੍ਹਾਂ ਦੱਸਿਆ ਟੈਕਸ ਦੀ ਸੱਭ ਤੋਂ ਘੱਟ ਰਿਕਵਰੀ ਪੰਜਾਬ ਵਿੱਚ ਹੋਈ ਹੈ ਜੋ ਕਿ ਸਰਕਾਰ ਦੀ ਲਾਪਰਵਾਹੀ ਅਤੇ ਨਲਾਇਕੀ ਹੈ।

author img

By

Published : Dec 1, 2019, 2:24 PM IST

ਫ਼ੋਟੋ
ਫ਼ੋਟੋ

ਸ੍ਰੀ ਫ਼ਤਿਹਗੜ੍ਹ ਸਹਿਬ: ਜ਼ਿਲ੍ਹੇ ਦੇ ਪਿੰਡ ਭਗੜਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 45 ਸਾਲਾਂ ਤੋਂ ਲਗਾਤਾਰ ਨਗਰ ਕੀਰਤਨ ਕੱਢੇ ਜਾ ਰਹੇ ਹਨ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਚੰਦੂਮਾਜਰਾ ਨੇ ਵਿਧਾਇਕ ਅਮਨ ਅਰੋੜਾ ਦੇ ਨਵੇਂ ਸਿਰੇ ਤੋਂ ਸਰਕਾਰ ਬਨਾਉਣ ਦੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੱਲੇ ਕੁੱਝ ਹੈ ਨਹੀਂ ਤੇ ਗੱਲਾਂ ਵੱਡੀਆਂ-ਵੱਡੀਆਂ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜ਼ਰੂਰ ਹੈ ਕਿ ਕਾਂਗਰਸ ਬਗਾਵਤੀ ਸੂਰਾਂ ਨਾਲ ਚੱਲ ਰਹੀ ਹੈ ਜਿਸ ਕਰਕੇ ਸਰਕਾਰ ਦੀ ਸਥਿਤੀ ਵਿਸਫੋਟਕ ਬਣੀ ਹੋਈ ਹੈ।

ਵੇਖੋ ਵੀਡੀਓ

ਹੋਰ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਲੁੱਟ-ਖੋਹ ਦਾ ਦੌਰ ਚੱਲ ਰਿਹਾ ਅਤੇ ਮੁੱਖ ਮੰਤਰੀ 'ਤੇ ਤੰਜ ਕਸਦਿਆਂ ਉਨ੍ਹਾਂ ਨੇ ਕਿਹਾ ਕਿ ਜਦ ਮੁੱਖ ਮੰਤਰੀ ਦੇ ਆਪਣੇ ਵਿਧਾਇਕ ਹੀ ਬਾਗੀ ਹੋ ਕੇ ਉਸ ਦੇ ਦਰਵਾਜ਼ੇ 'ਤੇ ਖੜੇ ਹੋਣ ਤਾਂ ਫੇਰ ਸਰਕਾਰ ਦੇ ਚੰਗੇ ਦਿਨ ਨਹੀਂ ਗਿਣੇ ਜਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸਮੇਂ ਕਾਂਗਰਸ 'ਚ ਸਿਆਸੀ ਧਮਾਕਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅੱਜ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜਾ

ਚੰਦੂਮਾਜਰਾ ਨੇ ਸਰਕਾਰ 'ਤੇ ਹੋਰ ਨਿਸ਼ਾਨਾ ਵਿੰਨਦਿਆਂ ਕਿਹਾ ਇਸ ਤਰ੍ਹਾਂ ਪੰਜਾਬ ਨੂੰ ਸਾਂਭਣਾ ਬਹੁਤ ਮੁਸ਼ਕਲ ਹੋ ਜਾਣਾ ਹੈ ਅਤੇ ਉਨ੍ਹਾਂ ਦੱਸਿਆ ਟੈਕਸ ਦੀ ਸੱਭ ਤੋਂ ਘੱਟ ਰਿਕਵਰੀ ਪੰਜਾਬ ਵਿੱਚ ਹੋਈ ਹੈ ਜੋ ਕਿ ਸਰਕਾਰ ਦੀ ਲਾਪਰਵਾਹੀ ਅਤੇ ਨਲਾਇਕੀ ਹੈ।

Intro:Anchor :- ਜਿਲ੍ਹਾ ਫ਼ਤਹਿਗੜ੍ਹ ਸਹਿਬ ਦੇ ਪਿੰਡ ਭਗੜਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 45 ਸਾਲ ਤੋਂ ਲਗਾਤਾਰ ਨਗਰ ਕੀਰਤਨ ਕੱਢੇ ਜਾ ਰਹੇ ਹਨ ।ਇਸ ਸਮਾਗਮ ਚ ਅੱਜ ਵਿਸ਼ੇਸ਼ ਤੋਰ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਰਕਤ ਕੀਤੀ।ਚੰਦੂਮਾਜਰਾ ਨੇ ਵਿਧਾਇਕ ਅਮਨ ਅਰੋੜਾ ਨਵੇਂ ਸਿਰਿਓਂ ਸਰਕਾਰ ਬਨਾਉਣ ਅਤੇ ਉਨ੍ਹਾਂ ਨੂੰ 40 ਹੋਰ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਤੇ ਸਵਾਲ ਤੇ ਬੋਲਦੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਾਲ ਹੈ ਕੇ ਪੱਲੇ ਕੁਝ ਨਹੀਂ ਹੈ ਗੱਲਾਂ ਵੱਡੀਆ ਵੱਡੀਆ ਵਾਲਾ ਕੰਮ ਕਰਦੀ ਹੈ ਪਰ ਮੈਂ ਸਮਝਦਾ ਇਹੋ ਜਿਹੇ ਕੁਝ ਨਹੀਂ ਹੈ।ਪਰ ਇਹ ਜ਼ਰੂਰ ਹੈ ਕੇ ਕਾਂਗਰਸ ਜੋ ਬਗਾਵਤੀ ਸੂਰਾਂ ਚੱਲ ਰਹੀਆਂ ਨੇ ਕਾਂਗਰਸ ਦੀ ਵਿਸਵੋਟਕ ਸਥਿਤੀ ਬਣੀ ਹੋਈ ਹੈ।ਤੇ ਉਹਨਾਂ ਜਾਖੜ ਤੇ ਹਮਲਾ ਬੋਲਦੇ ਕਿਹਾ ਕਿ ਜਾਖੜ ਦੀ ਗਲਤ ਬਿਆਨਬਾਜੀ ਨਾਲ ਪੰਜਾਬ ਤੇ ਐਫ ਸੀ ਆਈ ਦਾ ਕਰਜ਼ਾ ਚੜ੍ਹਿਆ ਹੈ। ਜੋ ਹੁਣ ਅਕਾਲੀ ਦਲ ਤੇ ਇਲਜ਼ਾਮ ਲਗਾ ਰਿਹਾ ਹੈ।Body:V/O 1:- ਚੰਦੂਮਾਜਰਾ ਨੇ ਵਿਧਾਇਕ ਅਮਨ ਅਰੋੜਾ ਨਵੇਂ ਸਿਰਿਓਂ ਸਰਕਾਰ ਬਨਾਉਣ ਅਤੇ ਅਤੇ ਉਨ੍ਹਾਂ ਨੂੰ 40 ਹੋਰ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਤੇ ਸਵਾਲ ਤੇ ਬੋਲਦੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਾਲ ਹੈ ਕੇ ਪੱਲੇ ਕੁਝ ਨਹੀਂ ਹੈ ਗੱਲਾਂ ਵੱਡੀਆ ਵੱਡੀਆ ਵਾਲਾ ਕੰਮ ਕਰਦੀ ਹੈ ਪਰ ਮੈਂ ਸਮਝਦਾ ਇਹੋ ਜਿਹੇ ਕੁਝ ਨਹੀਂ ਹੈ।ਅੱਜ ਜਿਸ ਤਰ੍ਹਾਂ ਕਾਂਗਰਸ ਪੰਜਾਬ ਚ ਮਾੜੀ ਹਾਲਤ ਚ ਹੈ ਰਾਜਕਤਾ ਫੈਲੀ ਹੋਈ ਪੰਜਬ ਦੇ ਲੋਕਾਂ ਦਾ ਬੁਰਾ ਹਾਲ ਹੈ।ਲੁੱਟ ਖੋਹ ਦਾ ਦੌਰ ਚੱਲ ਰਿਹਾ ਜਦ ਮੁੱਖ ਮੰਤਰੀ ਦੇ ਦਰ ਅੱਗੇ ਹੀ ਉਸ ਦੇ ਵਾਗੀ ਹੋ ਕੇ ਉਸ ਦੇ ਹੀ ਐਮ ਐਲ ਏ ਖੜੇ ਹੋਣ ਤਾਂ ਫੇਰ ਸਰਕਾਰ ਦੇ ਚੰਗੇ ਦਿਨ ਨਹੀਂ ਗਿਣੇ ਜਾ ਸਕਦੇ ਕਿਸੇ ਸਮੇਂ ਕਾਂਗਰਸ ਚ ਸਿਆਸੀ ਧਮਾਕਾ ਹੋ ਸਕਦਾ। ਜਾਖੜ ਦੇ ਗਲਤ ਬਿਆਨਬਾਜ਼ੀ ਨੇ ਐਫ ਸੀ ਆਈ ਦਾ ਪੈਸਾ ਪੰਜਾਬ ਸਿਰ ਚਾੜ ਕੇ ਰੱਖਿਆ ਹੈ ਉਹ ਕਦੇ ਉਹ ਸਿਕੰਡਲ ਕਹਿੰਦੇ ਰਹੇ ਕਦੇ ਬੜਾ ਕਪਲਾ ਕਹਿੰਦੇ ਰਹੇ।ਹੁਣ ਜਦ ਇਹਨਾਂ ਦੀ ਸਰਕਾਰ ਆ ਗਈ ਤਾਂ ਇਹ ਮਿਨਤਾ ਤਰਲੇ ਕਰਦੇ ਰਹੇ ਕੇ ਸਾਡਾ ਪੈਸੇ ਮਾਫ ਕਰੋ ।ਕਾਂਗਰਸ ਦੀ ਸਰਕਾਰ ਜਾ ਫੇਰ ਇਹਨਾਂ ਦੀ ਲੀਡਰ ਸਿਪ ਪੰਜਾਬ ਦੀ ਅਰਧਿਕ ਸਥਿਤੀ ਨੂੰ ਮਾੜੀ ਪੋਜਿਸਨ ਚ ਲੈ ਕੇ ਗਈ ਹੈ।ਇਸ ਤਰ੍ਹਾਂ ਪੰਜਾਬ ਨੂੰ ਸੰਬਣਾ ਬਹੁਤ ਮੁਸ਼ਕਲ ਹੋ ਜਾਣਾ ।ਤੇ ਉਹਨਾਂ ਕਿਹਾ ਕਿ ਜੇਕਰ ਸਭ ਤੋਂ ਘੱਟ ਟੈਕਸ ਦੀ ਰਿਕਵਰੀ ਹੋਈ ਹੈ ਤਾਂ ਉਹ ਪੰਜਾਬ ਚ ਹੋਈ ਹੈ।ਜੋ ਕੇ ਸਰਕਾਰ ਦੀ ਲਾਪਰਵਾਹੀ ਅਤੇ ਨਾਲੇਇਕੀ ਹੈ ਇਸ ਲਈ ਤਾਂ ਉਹਨਾਂ ਦੇ ਆਪਣੇ ਐਮ ਐਲ ਹੀ ਸਰਕਾਰ ਦੇ ਮੁੱਖ ਮੰਤਰੀ ਦੀ ਲਾਪਰਵਾਹੀ ਕਹਿ ਰਹੇ ਹਨ।

Byte :- ਪ੍ਰੇਮ ਸਿੰਘ ਚੰਦੂਮਾਜਰਾ ( ਸਾਬਕਾ ਲੋਕ ਸਭਾ ਮੈਂਬਰ)

ਫਤਿਹਗੜ੍ਹ ਸਾਹਿਬ ਤੋ ਜਗਮੀਤ ਸਿੰਘ ਦੀ ਰਿਪੋਰਟ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.