ਸ੍ਰੀ ਫਤਿਹਗੜ੍ਹ ਸਾਹਿਬ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਧਰਮਿੰਦਰ ਸ਼ਰਮਾ ਨੇ ਸੁਰਜੀਤ ਸਿੰਘ ਸਾਧੂਗੜ੍ਹ ਨਾਮ ਦੇ ਕਿਸਾਨ (Farmer) ਦੇ ਖੇਤਾਂ ਦਾ ਦੌਰਾ ਕੀਤਾ। ਸਾਧੂਗੜ੍ਹ ਪਹੁੰਚੇ ਧਰਮਿੰਦਰ ਸ਼ਰਮਾ ਨੇ ਕਿਸਾਨਾਂ ਨੂੰ ਪਰਾਲੀ ਦੇ ਨੜ ਨੂੰ ਅੱਗ (Fire) ਨਾ ਲਗਾਉਣ ਬਾਰੇ ਵੀ ਜਾਗਰੂਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਔਲਖ ਮੰਡਲ ਭੂਮੀ ਰੱਖਿਆ ਅਫਸਰ ਹੈੱਡਕੁਆਰਟਰ ਤੇ ਡਾ. ਸੁਖਵਿੰਦਰ ਸਿੰਘ ਪਟਿਆਲਾ ਵੀ ਮੌਜ਼ੂਦ ਰਹੇ।
ਸੁਰਜੀਤ ਸਿੰਘ ਜੋ ਕਿ ਪਿੰਡ ਸਾਧੂਗੜ੍ਹ ਦਾ ਰਹਿਣ ਵਾਲਾ ਇੱਕ ਸਫਲ ਕਿਸਾਨ ਹਨ। ਜੋ ਬਹੁਤ ਹੀ ਸੁਝਵਾਨੀ ਨਾਲ ਖੇਤੀ ਕਰਦੇ ਹਨ। ਸੁਰਜੀਤ ਸਿੰਘ ਦਾ ਕਹਿਣਾ ਹੈ, ਕਿ ਉਹ ਬਾਜ਼ਰੀ ਖਾਦਾ ਦੀ ਵਰਤੋਂ ਨਾ ਮਾਤਰ ਕਰਦੇ ਹਨ, ਤੇ ਕਦੇੇ ਪਰਾਲੀ ਦੇ ਨਾੜ ਨੂੰ ਅੱਗ ਵੀ ਨਹੀਂ ਲਗਾਉਦੇ, ਜਿਸ ਕਰਕੇ ਉਨ੍ਹਾਂ ਦੇ ਖੇਤਾਂ ਦੀ ਉਪਜਾਉ ਸ਼ਕਤੀ ਨਸ਼ਟ ਨਹੀਂ ਹੁੰਦੀ।
ਇਸ ਮੌਕੇ ਧਰਮਿੰਦਰ ਸ਼ਰਮਾ ਨੇ ਵੀ ਕਿਸਾਨਾਂ ਨੂੰ ਜਾਗਰੂਤ ਕਰਦਿਆ ਕਿਹਾ, ਕਿ ਅੱਜ ਪੰਜਾਬ ਵਿੱਚ ਧਰਤੀ ਦਾ ਹੇਠਾਂ ਡਿੱਗ ਰਿਹਾ ਪਾਣੀ (Water) ਦਾ ਪੱਧਰ ਪੰਜਾਬ ਤੇ ਪੰਜਾਬੀਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜੋ ਸਾਡੀਆਂ ਆਉਣ ਵਾਲੀਆ ਨਸਲਾ ਲਈ ਇੱਕ ਚੋਣਤੀ ਬਣ ਜਾਵੇਗੀ, ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਦੀ ਸਾਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਤੇ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।
ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਪਾਰਲੀ ਨਾ ਸਾੜਣ ਦੀ ਅਪੀਲ ਕੀਤੀ ਉਨ੍ਹਾਂ ਨੇ ਕਿਹਾ, ਕਿ ਜਦੋਂ ਕਿਸਾਨ ਖੇਤਾਂ ਵਿੱਚ ਪਰਾਲੀ ਸੜ ਦੇ ਹਨ। ਤਾਂ ਖੇਤਾਂ ਵਿੱਚ ਮੌਜੂਦ ਕੀੜੇ ਜੋ ਫਸਲਾ ਲਈ ਬਹੁਤ ਲਾਭਦਾਇਕ ਹੁੰਦੇ ਹਨ। ਅੱਗ ਲੱਗਣ ਕਾਰਨ ਸੜ ਜਾਦੇ ਹਨ। ਜਿਸ ਕਰਕੇ ਖੇਤਾਂ ਦੀ ਉਪਜ ਸ਼ਕਤੀ ਘੱਟ ਜਾਂਦੀ ਹੈ। ਉਨ੍ਹਾਂ ਨੇ ਪਾਰਲੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਮਨੁੱਖਤਾਂ ਲਈ ਹਾਨੀਕਾਰਕ ਦੱਸਿਆਂ
ਇਹ ਵੀ ਪੜ੍ਹੋ: ਜਾਣੋ ਬਿਨਾਂ ਪਾਣੀ ਤੋਂ ਝੋਨੇ ਦੀ ਬਿਜਾਈ ਕਰਨਾ ਕਿੰਨਾ ਲਾਹੇਵੰਦ