ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਸ਼ੂਟਿੰਗ ਲਈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਉਹ ਸਥਾਨਕ ਕਚਹਿਰੀਆਂ ਵਿਖੇ ਫਿਲਮ ਦਾ ਸੀਨ ਫ਼ਿਲਮਾਉਣ ਲਈ ਪੁੱਜੇ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਦੱਸਿਆ ਕਿ ਫਿਲਮ ਦਾ ਨਾਂ ਫਰਲੋਂ ਹੈ ਜੋਂ ਇਕ ਪੰਜਾਬੀ ਰੋਮਾਂਟਿਕ ਅਤੇ ਕਮੇਡੀ ਫਿਲਮ ਹੈ। ਜਿਸ ਦੇ ਰਾਹੀਂ ਲੋਕਾਂ ਨੂੰ ਇਸ ਫਿਲਮ ਰਾਹੀ ਸੁਨੇਹਾ ਦਿੱਤਾ ਗਿਆ ਹੈ।
ਚੰਗਾ ਸੁਨੇਹਾ ਦੇਵੇਗੀ ਫਿਲਮ: ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦੱਸਿਆ ਕਿ ਇਸ ਫਿਲਮ ਨੂੰ ਅਪ੍ਰੈਲ ਵਿਚ ਵੈਸਾਖੀ ਦੇ ਨੇੜੇ ਰਿਲੀਜ਼ ਕੀਤਾ ਜਾਵੇਗਾ। ਉਥੇ ਹੀ ਸੰਨੀ ਦਿਓਲ ਦੀ ਗ਼ਦਰ 2 ਨੂੰ ਲੈਕੇ ਚੱਲ ਰਹੇ ਵਿਵਾਦ 'ਤੇ ਬੋਲਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਰਾਜਨੀਤਿਕ ਬੰਦਾ ਜੇਕਰ ਕਰੱਪਸ਼ਨ ਕਰਦਾ ਫਿਰ ਅਸੀ ਕਹਿੰਦੇ ਹਾਂ ਕਿ ਉਹ ਕਰੱਪਸ਼ਨ ਕਰ ਰਿਹਾ। ਜੇਕਰ ਉਹ ਕੰਮ ਕਰਦਾ ਤਾਂ ਉਸਨੂੰ ਕੰਮ ਕਰ ਲੈਣਾ ਚਾਹੀਦਾ।
ਰਾਜਨੀਤੀ 'ਚ ਆਉਣ ਦਾ ਨਹੀਂ ਵਿਚਾਰ: ਗੁਰਪ੍ਰੀਤ ਘੁੱਗੀ ਦਾ ਕਹਿਣਾ ਕਿ ਬਾਕੀ ਇਹ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਸੰਨੀ ਦਿਓਲ ਦਾ ਕੰਮ ਬਤੌਰ ਐਮ.ਪੀ ਜਾਂ ਇਕ ਅਦਾਕਾਰ ਦੇ ਤੌਰ 'ਤੇ ਕਿਹੋ ਜਿਹਾ ਹੈ, ਇਹ ਤਾਂ ਲੋਕਾਂ ਦਾ ਫੈਸਲਾ ਹੈ ਅਤੇ ਉਨ੍ਹਾਂ ਨੇ ਹੀ ਤੈਅ ਕਰਨਾ, ਮੈਂ ਇਸ ਵਿਚ ਕੁੱਝ ਨਹੀਂ ਕਹਿ ਸਕਦਾ। ਉੱਥੇ ਹੀ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੋ ਬੰਦਾ ਵੋਟ ਪਾਉਂਦਾ ਹੈ ਉਹ ਰਾਜਨੀਤੀ ਦਾ ਹੀ ਹਿੱਸਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਆਉਣ ਬਾਰੇ ਉਹਨਾਂ ਕੋਈ ਵਿਚਾਰ ਨਹੀਂ ਹੈ।
ਇਸ ਧਰਤੀ 'ਤੇ ਰੂਹ ਨੂੰ ਮਿਲਦਾ ਸਕੂਨ: ਉੱਥੇ ਹੀ ਉਹਨਾਂ ਨੇ ਕਿਹਾ ਕਿ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਪਵਿੱਤਰ ਅਸਥਾਨ ਹੈ, ਜਿੱਥੇ ਆ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ। ਉਹ ਜਦੋਂ ਵੀ ਇਥੇ ਆਉਂਦੇ ਹਨ ਤਾਂ ਗੁਰਦੁਆਰਾ ਸਾਹਿਬ ਵਿੱਚ ਜਰੂਰ ਸਜਦਾ ਕਰਦੇ ਹਨ। ਜਿਸ ਨਾਲ ਉਹਨਾਂ ਨੂੰ ਇੱਕ ਸ਼ਕਤੀ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਫ਼ਿਲਮਾਂ ਦੇ ਸਿਲਸਲੇ ਜਾਂ ਪਰਿਵਾਰ ਦੇ ਨਾਲ ਵੀ ਇੱਥੇ ਅਕਸਰ ਆਉਂਦੇ ਰਹਿੰਦੇ ਹਨ।
ਨਸ਼ੇ ਨਾਲ ਸਬੰਧੀ ਹੋਵੇਗਾ ਸੁਨੇਹਾ: ਉਥੇ ਹੀ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਆਉਣ ਵਾਲੀ ਫਿਲਮ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਸੁਨੇਹੇ ਮਿਲਣਗੇ। ਇਸ ਫਿਲਮ ਦੇ ਰਾਹੀਂ ਕਿਸ ਤਰ੍ਹਾਂ ਇੱਕ ਵਿਅਕਤੀ ਆਪਣੇ ਕੁਝ ਲਾਲਚ ਦੇ ਲਈ ਲੋਕਾਂ ਨੂੰ ਨਸ਼ਾ ਵੇਚਦਾ ਹੈ ਜਾਂ ਹੋਰ ਗਲਤ ਪਾਸੇ ਲਗਾਉਂਦੇ ਹਨ। ਉਸ ਬਾਰੇ ਬਹੁਤ ਕੁਝ ਸਿੱਖਣ ਲਈ ਮਿਲੇਗਾ।