ਫ਼ਤਹਿਗੜ੍ਹ ਸਾਹਿਬ: ਅੱਜ ਦੇ ਇਸ ਦੌਰ ਵਿਚ ਖੂਨ ਦੇ ਰਿਸ਼ਤੇ ਫਿਕੇ ਪੈਂਦੇ ਜਾ ਰਹੇ ਹਨ ਅਤੇ ਖੂਨ ਪਾਣੀ ਹੁੰਦਾ ਜਾ ਰਿਹਾ ਹੈ। ਖੂਨ ਦੇ ਰਿਸ਼ਤੇ ਦੀ ਇਕ ਅਜਿਹੀ ਖ਼ਬਰ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰਸੂਲਪੁਰ ਵਿਖੇ ਸਾਹਮਣੇ ਆਈ ਹੈ, ਜਿੱਥੇ ਜ਼ਮੀਨ ਦੀ ਵੰਡ ਨੂੰ ਲੈ ਕੇ ਇੱਕ 24 ਸਾਲਾ ਨੌਜਵਾਨ ਵੱਲੋਂ ਆਪਣੇ ਦਾਦੇ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਡੀ.ਐਸ.ਪੀ. ਬਸੀ ਪਠਾਣਾਂ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪਿੰਡ ਰਸੂਲਪੁਰ ਵਿਖੇ ਉਥੋਂ ਦੇ ਵਸਨੀਕ ਜਸਵੰਤ ਸਿੰਘ (62) ਨਾਮਕ ਵਿਅਕਤੀ ਦੇ ਕਤਲ ਹੋ ਜਾਣ ਦੀ ਸੂਚਨਾ ਮਿਲੀ ਸੀ। ਜਿਸ 'ਤੇ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮ੍ਰਿਤਕ ਜਸਵੰਤ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ ਮੁਕੱਦਮਾ ਦਰਜ ਕਰ ਲਿਆ ਗਿਆ।
ਜ਼ਮੀਨ ਦੇ ਲਾਲਚ ਵਿਚ ਆਕੇ ਦਾਦੇ ਦਾ ਕੀਤਾ ਕਤਲ: ਮ੍ਰਿਤਕ ਦੇ ਲੜਕੇ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਦਾ ਕਤਲ ਉਸਦੇ ਭਤੀਜੇ ਬਲਜੀਤ ਸਿੰਘ ਨੇ ਕੀਤਾ ਹੈ ਜਿਸ 'ਤੇ ਪੁਲਿਸ ਨੇ ਕੁਝ ਹੀ ਘੰਟਿਆਂ 'ਚ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਬਲਜੀਤ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਦੇ ਦਾਦੇ ਜਸਵੰਤ ਸਿੰਘ ਕੋਲ ਕੁੱਲ ਨੌਂ ਏਕੜ ਜ਼ਮੀਨ ਸੀ ਜਿਸਨੇ ਤਿੰਨ-ਤਿੰਨ ਏਕੜ ਜ਼ਮੀਨ ਆਪਣੇ ਦੋਵਾਂ ਪੁੱਤਰਾਂ ‘ਚ ਬਰਾਬਰ ਵੰਡਣ ਦੀ ਬਜਾਏ ਆਪਣੀ ਇੱਕ ਨੂੰਹ ਦੇ ਨਾਮ ਕਰਵਾਉਣੀ ਚਾਹੁੰਦਾ ਹੈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਬਲਜੀਤ ਸਿੰਘ ਨੇ ਦਾਦੇ ਨੂੰ ਕਤਲ ਕਰਨ ਦੀ ਵਿਉਂਤ ਬਣਾਈ ਤੇ ਉਹ ਸਵੇਰੇ ਪੰਜ ਵਜੇ ਹੀ ਖੇਤ ‘ਚ ਲੁਕ ਕੇ ਬੈਠ ਗਿਆ ਤੇ ਜਦੋਂ ਉਸਦਾ ਦਾਦਾ ਜਸਵੰਤ ਸਿੰਘ ਖੇਤ ‘ਚ ਕੰਮ ਕਰਨ ਲਈ ਆਇਆ ਤਾਂ ਉਸਨੇ ਉਸ ਦੇ ਸਿਰ ‘ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ।
ਦੋਸ਼ੀ ਪੋਤਰੇ ਨੂੰ ਕੀਤਾ ਕਾਬੂ : ਉਥੇ ਹੀ ਡੀਐਸਪੀ ਨੇ ਦੱਸਿਆ ਕਿ ਅਜੇ ਤੱਕ ਕੋਈ ਹੋਰ ਵਿਅਕਤੀ ਇਸ ਕੇਸ ਦੇ ਮੌਜੂਦ ਨਹੀਂ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਕੋਈ ਵਿਅਕਤੀ ਇਸ ਮਾਮਲੇ ਵਿੱਚ ਸ਼ਾਮਲ ਹੋਇਆ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਜਾਣਕਾਰੀ ਇਕੱਤਰ ਕੀਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ। ਹੋਰਾਂ ਨੇ ਕਿਹਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ