ETV Bharat / state

ਲੁਟੇਰਾ ਗਿਰੋਹ ਦੇ 9 ਮੈਂਬਰ ਕਾਬੂ - 9 ਮੈਂਬਰ ਕਾਬੂ

ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਰੇਲਵੇ ਪੁਲਿਸ (Railway Police) ਨੇ ਲੁੱਟ ਖੋਹਾਂ ਕਰਨ ਵਾਲੇ ਗੈਂਗ ਦੇ 9 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੁਟੇਰਾ ਗਿਰੋਹ ਦੇ 9 ਮੈਂਬਰ ਕਾਬੂ
author img

By

Published : Aug 31, 2021, 1:07 PM IST

ਸ੍ਰੀ ਫਤਿਹਗੜ੍ਹ ਸਾਹਿਬ:ਸਰਹਿੰਦ ਰੇਲਵੇ ਪੁਲਿਸ (Railway Police) ਨੇ ਰੇਲ ਗੱਡੀਆਂ ਅੰਦਰ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ। ਜੋ ਨਿਹੰਗ ਸਿੰਘਾਂ ਦੇ ਬਾਣੇ 'ਚ ਫਰਜ਼ੀ ਨਿਹੰਗ ਬਣ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਵੱਲੋਂ 9 ਵਿਅਕਤੀ ਕਾਬੂ ਕੀਤੇ ਗਏ ਹਨ। ਇਨ੍ਹਾਂ ਵਿਚੋਂ ਚਾਰ ਨਾਬਾਲਗ ਵੀ ਦੱਸੇ ਜਾ ਰਹੇ ਹਨ।

ਲੁਟੇਰਾ ਗਿਰੋਹ ਦੇ 9 ਮੈਂਬਰ ਕਾਬੂ

ਇਸ ਬਾਰੇ ਪੁਲਿਸ ਅਧਿਕਾਰੀ ਬਲਰਾਮ ਰਾਣਾ ਨੇ ਦੱਸਿਆ ਹੈ ਕਿ 28 ਅਗਸਤ ਨੂੰ ਜੰਮੂ ਤੋਂ ਪ੍ਰਯਾਗਰਾਜ ਜਾ ਰਹੀ ਰੇਲ ਗੱਡੀ ਵਿਚ ਸਵਾਰ 9 ਵਿਅਕਤੀਆਂ ਨੇ ਡੱਬਾ ਬੰਦ ਕਰਕੇ 5 ਸਵਾਰੀਆਂ ਤੋਂ ਮੋਬਾਇਲ ਅਤੇ 2500 ਰੁਪਏ ਖੋਹੇ ਸਨ। ਸਵਾਰੀਆਂ ਨੇ ਇੱਕ ਲੁਟੇਰਾ ਫੜ ਲਿਆ ਸੀ। ਜਿਸ ਤੋਂ ਪੁੱਛਗਿੱਛ ਮਗਰੋਂ ਬਾਕੀ ਦੇ 8 ਵੀ ਗ੍ਰਿਫ਼ਤਾਰ ਕੀਤੇ ਗਏ ਹਨ।

ਪੁਲਿਸ ਅਧਿਤਕਾਰੀ ਦਾ ਕਹਿਣਾ ਹੈ ਕਿ ਇਹ ਗਿਰੋਹ ਸਵਾਰੀਆਂ ਦੀ ਲੁੱਟਖੋਹ ਕਰਦੇ ਰਹਿੰਦੇ ਸਨ।ਉਨ੍ਹਾਂ ਨੇ ਡੀਆਈਜੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਦੀਆਂ ਤਿੰਨ ਟੀਮਾਂ ਬਣਾ ਕੇ ਚੈਕਿੰਗ ਕੀਤੀ ਗਈ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜੋ:ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚੜੇ ਪੁਲਿਸ ਅੜਿਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.