ETV Bharat / state

ਫਾਈਨਾਂਸ ਕੰਪਨੀ ਦੇ ਪੈਸਿਆਂ ਦੀ ਖੋਹ ਹੋਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ 3 ਦੋਸ਼ੀ ਕਾਬੂ - ਫਾਈਨਾਂਸ ਕੰਪਨੀ

ਸ਼੍ਰੀ ਫ਼ਤਿਹਗੜ੍ਹ ਸਾਹਿਬ 'ਚ ਪਿਛਲੇ ਦਿਨੀ ਫਿਊਜਨ ਮਾਈਕਰੋ ਫਾਇਨਾਂਸ ਕੰਪਨੀ ਦੇ ਪੈਸਿਆਂ ਦੀ ਖੋਹ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ 3 ਦੋਸ਼ੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਕਥਿਤ ਦੋਸ਼ੀਆਂ ਤੋਂ ਖੋਹ ਕੀਤੀ 82 ਹਜ਼ਾਰ ਦੀ ਰਕਮ ਵੀ ਬਰਾਮਦ ਕੀਤੀ।

3 arrested for defrauding finance company
ਫਾਈਨਾਂਸ ਕੰਪਨੀ ਦੇ ਪੈਸਿਆਂ ਦੀ ਖੋਹ ਹੋਣ ਦੇ ਨਾਂਅ ਤੇ ਠੱਗੀ ਮਾਰਨ ਵਾਲੇ 3 ਦੋਸ਼ੀ ਕੀਤਾ ਕਾਬੂ
author img

By

Published : Aug 29, 2020, 11:49 AM IST

ਸ਼੍ਰੀ ਫ਼ਤਿਹਗੜ੍ਹ ਸਾਹਿਬ: ਪਿਛਲੀ ਦਿਨੀ ਫਿਊਜਨ ਮਾਈਕਰੋ ਫਾਇਨਾਂਸ ਕੰਪਨੀ ਦੇ ਪੈਸਿਆਂ ਦੀ ਖੋਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਨਾਂਸ ਕੰਪਨੀ ਦੇ ਮੁਲਾਜ਼ਮ ਸੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਮੰਡੀ ਗੋਬਿੰਦਗੜ੍ਹ ਤੋਂ 94,600 ਰੁਪਏ ਦੀ ਕੁਲੈਕਸ਼ਨ ਕਰਕੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਵਾਪਸ ਆ ਰਿਹਾ ਸੀ। ਰਸਤੇ ਵਿੱਚ 2 ਅਣਪਛਾਤੇ ਵਿਅਕਤੀਆਂ ਵੱਲੋਂ ਮੇਰੇ ਮੋਟਰਸਾਈਕਲ ਨਾਲ ਮੋਟਰਸਾਈਕਲ ਲਗਾਕੇ ਫ਼ਤਿਹਗੜ੍ਹ ਸਾਹਿਬ ਜਾਣ ਦਾ ਰਸਤਾ ਪੁਛਿਆਂ ਤਾਂ ਮੈਂ ਆਪਣਾ ਮੋਟਰਸਾਇਕਲ ਹੌਲੀ ਕੀਤਾ ਤਾਂ ਉਨ੍ਹਾਂ ਵਿੱਚੋਂ 1 ਵਿਅਕਤੀ ਨੇ ਅੱਖਾਂ 'ਚ ਲਾਲ ਮਿਰਚਾ ਪਾ ਦਿੱਤੀਆਂ।

ਉਸ ਨੇ ਕਿਹਾ ਕਿ ਲਾਲ ਮਿਰਚਾ ਪੈਣ ਨਾਲ ਮੈਨੂੰ ਇੱਕਦਮ ਦਿਖਣਾ ਬੰਦ ਹੋ ਗਿਆ ਤੇ ਮੇਰਾ ਪੈਸਿਆਂ ਵਾਲਾ ਬੈਗ ਖੋਹਕੇ ਫ਼ਰਾਰ ਹੋ ਗਏ। ਉਸ ਨੇ ਕਿਹਾ ਕਿ ਜਦੋਂ ਮੈਨੂੰ ਥੋੜਾ-ਥੋੜਾ ਦਿੱਖਣ ਲੱਗਾ ਤਾਂ ਉੱਥੇ ਨਾਲ ਇੱਕ ਘਰ ਵਿੱਚ ਜਾ ਕੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ ਅਤੇ ਉਸ ਦੀ ਕੰਪਨੀ ਸਟਾਫ਼ ਨੂੰ ਜਾਣਕਾਰੀ ਦਿੱਤੀ। ਸੁਰਜੀਤ ਸਿੰਘ ਨੇ ਥਾਣਾ ਫ਼ਤਿਹਗੜ੍ਹ ਸਾਹਿਬ ਵਿੱਚ ਅਗਲੇ ਦਿਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਵਾਇਆ। ਪੁਲਿਸ ਨੇ ਸੁਰਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਫਾਈਨਾਂਸ ਕੰਪਨੀ ਦੇ ਪੈਸਿਆਂ ਦੀ ਖੋਹ ਹੋਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ 3 ਦੋਸ਼ੀ ਕਾਬੂ

ਇਸ ਮਾਮਲੇ 'ਤੇ ਡੀਐਸਪੀ ਫ਼ਤਿਹਗੜ੍ਹ ਸਾਹਿਬ ਮਨਜੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ ਸੁਰਜੀਤ ਸਿੰਘ ਵੱਲੋਂ ਅਗਲੇ ਦਿਨ ਦਰਜ਼ ਕਰਵਾਏ ਮਾਮਲੇ 'ਤੇ ਪੁਲਿਸ ਨੂੰ ਸ਼ੱਕ ਹੋ ਗਿਆ ਸੀ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਸੁਰਜੀਤ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਇਸ ਪੁੱਛਗਿੱਛ ਦੌਰਾਨ ਸੁਰਜੀਤ ਸਿੰਘ ਨੇ ਆਪਣਾ ਜੁਰਮ ਮੰਨਿਆ ਤੇ ਇਹ ਦੱਸਿਆ ਕਿ ਉਸ ਨੇ ਆਪਣੇ ਸਟਾਫ਼ ਮੈਂਬਰ ਵਿੱਕੀ ਰਾਣਾ ਅਤੇ ਸਚਿਨ ਕੁਮਾਰ ਨਾਲ ਮਿਲੀ ਭੁਗਤ ਕਰਕੇ ਕੁਲੈਕਸ਼ਨ ਕੀਤੇ ਪੈਸਿਆਂ ਨੂੰ ਖੁਰਦ ਬੁਰਦ ਕਰਨ ਲਈ ਡਰਾਮਾ ਰਚਿਆ ਸੀ।

ਡੀਐਸਪੀ ਨੇ ਕਿਹਾ ਕਿ ਮੁੱਖ ਅਫ਼ਸਰ ਰਜਨੀਸ਼ ਸੂਦ ਨੇ ਤੁਰੰਤ ਸਚਿਨ ਕੁਮਾਰ, ਵਿੱਕੀ ਰਾਣਾ ਅਤੇ ਸੁਰਜੀਤ ਸਿੰਘ ਖਿਲਾਫ਼ ਮਾਮਲਾ ਦਰਜ਼ ਕੀਤਾ। ਪੁਲਿਸ ਪਾਰਟੀ ਨੇ ਕਾਰਵਾਈ ਕਰਕੇ ਦੋਸ਼ੀ ਸਚਿਨ ਕੁਮਾਰ, ਵਿੱਕੀ ਰਾਣਾ ਅਤੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋ ਖੋਹੇ ਪੈਸਿਆਂ ਵਿੱਚੋਂ 82,000 ਰੁਪਏ ਬਰਾਮਦ ਕਰ ਲਏ ਹਨ, ਜਿਨ੍ਹਾਂ ਦੀ ਸਖ਼ਤੀ ਨਾਲ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.