ETV Bharat / state

ਸੇਬ ਚੋਰੀ ਮਾਮਲੇ ਵਿੱਚ ਫੜੇ ਗਏ 10 ਮੁਲਜ਼ਮਾਂ ਦੀ ਹੋਈ ਜ਼ਮਾਨਤ - 10 ਵਿਅਕਤੀਆਂ ਦੀ ਜ਼ਿਲ੍ਹਾ ਕੋਰਟ ਵੱਲੋਂ ਜ਼ਮਾਨਤ

ਟਰੱਕ ਵਿਚੋਂ ਸੇਬ ਚੋਰੀ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤੇ 10 ਵਿਅਕਤੀਆਂ ਦੀ ਜ਼ਿਲ੍ਹਾ ਕੋਰਟ ਵੱਲੋਂ ਜ਼ਮਾਨਤ ਮਨਜੂਰ ਕਰ ਲਈ ਗਈ ਹੈ।ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਇਸ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਉਤੇ ਵੀ ਸਵਾਲ ਖੜੇ ਕੀਤੇ ਹਨ। Bail of 10 accused in case of stealing apples

apple theft case Fatehgarh Sahib got bail

author img

By

Published : Dec 6, 2022, 8:59 PM IST

ਫਤਹਿਗੜ੍ਹ ਸਾਹਿਬ : ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹਾਦਸਾ ਗ੍ਰਸਤ ਹੋਏ ਟਰੱਕ ਵਿਚੋਂ ਸੇਬ ਚੋਰੀ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤੇ 10 ਵਿਅਕਤੀਆਂ ਦੀ ਜ਼ਿਲ੍ਹਾ ਕੋਰਟ ਵੱਲੋਂ ਜ਼ਮਾਨਤ ਮਨਜੂਰ ਕਰ ਲਈ ਗਈ ਹੈ। 10 ਮੁਲਜ਼ਮਾਂ ਵਿੱਚੋ 8 ਦੀ ਜ਼ਮਾਨਤ ਕਰਵਾਉਣ ਵਾਲੇ ਸਮਾਜਸੇਵੀ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਇਸ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਉਤੇ ਵੀ ਸਵਾਲ ਖੜੇ ਕੀਤੇ ਹਨ। Bail of 10 accused in case of stealing apples

ਧਨਾਢਾਂ ਨੂੰ ਛੱਡ ਗਰੀਬਾਂ ਨਾਲ ਧੱਕਾ: ਉਨ੍ਹਾਂ ਕਿਹਾ ਪੁਲਿਸ ਵੱਲੋਂ ਹਵਾਲਾਤੀਆ ਨੂੰ ਥਾਣੇ ਵਿੱਚ ਹਵਾਲਾਤ ਵਿਚੋਂ ਕੱਢ ਮੀਡੀਆ ਨਾਲ ਗੱਲ ਕਰਵਾਉਣਾ ਆਪਣੇ ਆਪ ਵਿੱਚ ਗੈਰ ਕਾਨੂੰਨੀ ਹੈ। ਇਸ ਮਾਮਲੇ ਉਤੇ ਪਿੰਡ ਵਾਸੀਆਂ ਨੇ ਵੀ ਧਨਾਢਾਂ ਨੂੰ ਛੱਡ ਗਰੀਬਾਂ ਨਾਲ ਧੱਕਾ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਪੁਲਿਸ ਨੂੰ ਬਿਨਾਂ ਮਾਮਲੇ ਦੀ ਜਾਂਚ ਕਿਸੀ ਨੂੰ ਵੀ ਗ੍ਰਿਫ਼ਤਾਰ ਨਹੀਂ ਕਰਨਾ ਚਾਹੀਦਾ। ਅਜਿਹੇ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਉਸ ਜਗ੍ਹਾ ਮੌਜੂਦ ਨਹੀਂ ਸੀ।

apple theft case Fatehgarh Sahib got bail

ਸੇਬ ਚੋਰ ਦਾ ਕਲੰਕ: ਸਮਾਜਸੇਵੀ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਕਿਹਾ ਕਿ ਸੇਬ ਚੋਰੀ ਕਰਨ ਵਾਲੇ ਕਈ ਵਿਆਕਤੀ ਵਾਇਰਲ ਹੋ ਰਹੀ ਵੀਡਿਓ ਵਿੱਚ ਦੇਖ ਜਾ ਸਕਦੇ ਹਾਂ ਜਿਸ ਵਿੱਚ ਕਈ ਵੱਡੀਆਂ ਗੱਡੀਆਂ ਵਾਲੇ ਵੀ ਸਨ ਪਰ ਸੇਬ ਚੋਰ ਦਾ ਕਲੰਕ ਇਨ੍ਹਾਂ ਉਤੇ ਲਗਾ ਦਿੱਤਾ ਗਿਆ ਹੈ। ਜਿਨ੍ਹਾਂ ਸ਼ਾਇਦ ਦੋ ਚਾਰ ਸੇਬ ਹੀ ਚੁੱਕੇ ਸਨ, ਜੱਜ ਸਾਹਿਬ ਨੇ ਸਾਡੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੀਆਂ ਨੂੰ ਜਮਾਨਤ ਦੇ ਦਿੱਤੀ ਹੈ। ਉਥੇ ਹੀ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਇਸ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਉਤੇ ਵੀ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕੀ ਪੁਲਿਸ ਵੱਲੋਂ ਹਵਾਲਾਤੀਆ ਨੂੰ ਥਾਣੇ ਵਿੱਚ ਹਵਾਲਾਤ ਚੋ ਕੱਢ ਕੇ ਮੀਡੀਆ ਨਾਲ ਗੱਲ ਕਰਵਾਉਣਾ ਆਪਣੇ ਆਪ ਵਿੱਚ ਗੈਰ ਕਾਨੂੰਨੀ ਹੈ।

ਫੜੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਵਕੀਲ ਦਾ ਕੀਤਾ ਧੰਨਵਾਦ: ਉੱਥੇ ਹੀ ਫੜੇ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ ਅਤੇ ਪਿੰਡ ਨਿਵਾਸੀਆਂ ਨੇ ਜਿਥੇ ਵਕੀਲ ਇੰਦਰਜੀਤ ਸਿੰਘ ਦਾ ਧੰਨਵਾਦ ਕੀਤਾ ਉਥੇ ਹੀ ਪੁਲਿਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਪੁਲਿਸ ਨੇ ਫੜਿਆ ਹੈ ਉਹ ਤਾਂ ਘਟਨਾਂ ਵਾਲੀ ਥਾਂ ਤੇ ਮੌਜੂਦ ਵੀ ਨਹੀਂ ਸਨ, ਪਰ ਉਨ੍ਹਾਂ ਨੂੰ ਧੱਕੇ ਨਾਲ ਫੜ ਕੇ ਲਿਆਂਦਾ ਗਿਆ ਹੈ। ਜਦੋਂ ਕਿ ਪੁਲਿਸ ਨੂੰ ਜਲਦਬਾਜ਼ੀ ਕਾਰਨ ਦੀ ਬਜਾਏ ਮਾਮਲੇ ਦੀ ਪੂਰੀ ਤਫਤੀਸ਼ ਕਰਨੀ ਚਾਹੀਦੀ ਸੀ।

ਇਹ ਵੀ ਪੜ੍ਹੋ :- ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲੇ ਲੋਕਾਂ 'ਤੇ FIR ਦਰਜ, ਸਨਾਖ਼ਤ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.