ETV Bharat / state

ਬੈਂਕ ਦੇ ਗਾਹਕਾਂ ਨੂੰ ਕਿਉਂ ਲਗਾਉਣਾ ਪਿਆ ਬੈਂਕ ਬਾਹਰ ਧਰਨਾ ? - ਮੇਨ ਬਰਾਂਚ ਦੇ ਮੈਨੇਜਰ

ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਬਰਾਂਚ ਦੂਜੀ ਬਰਾਂਚ ਵਿੱਚ ਮਰਜ ਕੀਤੇ ਜਾਣ ਦੇ ਵਿਰੋਧ ਕੀਤਾ ਜਾ ਰਿਹਾ ਹੈ। ਇਹ ਵਿਰੋਧ ਬੈਂਕ ਦੇ ਖਾਤਾ ਧਾਰਕਾਂ ਵੱਲੋਂ ਕੀਤਾ ਜਾ ਰਿਹਾ ਹੈ।

ਬੈਂਕ ਦੇ ਗਾਹਕਾਂ ਨੂੰ ਕਿਉਂ ਲਗਾਉਣਾ ਪਿਆ ਬੈਂਕ ਬਾਹਰ ਧਰਨਾ ?

author img

By

Published : Sep 11, 2021, 6:29 PM IST

ਫਰੀਦਕੋਟ: ਕੈਂਟ ਏਰੀਏ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਬਰਾਂਚ ਦੂਜੀ ਬਰਾਂਚ ਵਿੱਚ ਮਰਜ ਕੀਤੇ ਜਾਣ ਦੇ ਵਿਰੋਧ ਕੀਤਾ ਜਾ ਰਿਹਾ ਹੈ। ਬੈਂਕ ਦੇ ਖਾਤਾ ਧਾਰਕਾਂ ਨੇ ਬੈਂਕ ਦੇ ਮੁੱਖ ਗੇਟ ‘ਤੇ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਬੈਂਕ ਨੂੰ ਇੱਥੋਂ ਸ਼ਿਫਟ ਕੀਤੇ ਜਾਣ ਦੇ ਹੁਕਮਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, ਕਿ ਜਦੋਂ ਤੱਕ ਬੈਂਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਹਾਲਾਂਕਿ ਬੈਂਕ (Bank) ਦੇ ਖਾਤਾ ਧਾਰਕਾਂ ਦੇ ਇਸ ਧਰਨੇ ਵਿੱਚ ਮੌਕੇ ‘ਤੇ PNB ਦੀ ਮੇਨ ਬਰਾਂਚ ਦੇ ਮੈਨੇਜਰ (Manager) ਵੱਲੋਂ ਜ਼ੁਬਾਨੀ ਭਰੋਸਾ ਦਿੱਤਾ ਗਿਆ ਹੈ, ਪਰ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, ਕਿ ਉਹ ਲਿਖਤੀ ਆਰਡਰ ਜਾਰੀ ਕਰਕੇ ਬੈਂਕ ਸਿਫ਼ਟਿੰਗ ਦੇ ਆਰਡਰਾਂ ਨੂੰ ਰੱਦ ਕਰਨ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ PNB ਬੈਂਕ ਫਰੀਦਕੋਟ ਦੇ ਮੈਨੇਜਰ ਗੌਰਵ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ, ਕਿ ਸੋਮਵਾਰ ਤੱਕ ਬਰਾਂਚ ਨਹੀਂ ਬਦਲੀ ਜਾਵੇਗੀ ਅਤੇ ਬਾਕੀ ਸਭ ਹੈੱਡ ਆਫਿਸ ਵੱਲੋਂ ਤੈਅ ਕੀਤਾ ਜਾਵੇਗਾ।

ਬੈਂਕ ਦੇ ਗਾਹਕਾਂ ਨੂੰ ਕਿਉਂ ਲਗਾਉਣਾ ਪਿਆ ਬੈਂਕ ਬਾਹਰ ਧਰਨਾ ?

ਇਸ ਮੌਕੇ ਗੱਲਬਾਤ ਕਰਦਿਆਂ ਬੈਂਕ ਦੇ ਖਾਤਾ ਧਾਰਕ ਸਾਬਕਾ ਮੁਲਾਜਮਾਂ ਅਤੇ ਸਾਬਕਾ ਸੈਨਿਕਾਂ ਨੇ ਕਿਹਾ ਕਿ ਉਨ੍ਹਾਂ ਦੇ ਖਾਤੇ ਇਸ ਬੈਂਕ ਵਿੱਚ ਹਨ ਅਤੇ ਇਹ ਬੈਂਕ ਸਲਾਨਾ ਕਰੋੜਾਂ ਰੁਪਏ ਦੇ ਮੁਨਾਫ਼ੇ ਵਿੱਚ ਹੈ। ਉਨ੍ਹਾਂ ਨੇ ਕਿਹਾ, ਕਿ ਇਸ ਬੈਂਕ ਵਿੱਚ ਸੁਰੱਖਿਆ ਦੇ ਵੀ ਪੁਖਤਾਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ, ਕਿ ਇਸ ਬੈਂਕ ਵਿੱਚ ਕਦੇ ਵੀ ਕੋਈ ਲੁੱਟ-ਖੋਹ ਦੀ ਵਾਰਦਾਤ ਤੱਕ ਨਹੀਂ ਹੋਈ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇੱਥੇ ਬੈਂਕ ਸਹੀ ਸਲਾਮਤ ਚੱਲ ਰਿਹਾ ਹੈ, ਤਾਂ ਫਿਰ ਪਤਾ ਨਹੀਂ ਕਿਉਂ ਬੈਂਕ ਦੇ ਅਧਿਕਾਰੀਆਂ ਨੂੰ ਬੈਂਕ ਸਿਫ਼ਟ ਕਰਨ ਦੀ ਲੋੜ ਪੈ ਗਈ ਹੈ। ਇਨ੍ਹਾਂ ਪ੍ਰਦਰਨਕਾਰੀਆਂ ਨੇ ਬੈਂਕ ਦੇ ਸਿਫ਼ਟਿੰਗ ਨੂੰ ਬੈਂਕ ਦਾ ਨਾ ਬਰਦਾਸ਼ ਕਦਮ ਦੱਸਿਆ। ਅਤੇ ਬੈਂਕ ਨੂੰ ਇਸੇ ਥਾਂ ਚਲਾਉਣ ਦੀ ਮੰਗ ਕੀਤੀ ਹੈ।

ਖਾਤਾ ਧਾਰਕਾਂ ਦਾ ਕਹਿਣਾ ਹੈ, ਕਿ ਇਸ ਬੈਂਕ ਵਿੱਚ 600 ਦੇ ਕਰੀਬ ਸੇਵਾ ਮੁਕਤ ਫੌਜੀਆਂ, ਏਅਰ ਫੋਰਸ (Air Force) ਅਤੇ ਨੇਵੀ ਵਿਭਾਗ (Navy Department) ਦੇ ਲੋਕਾਂ ਦੇ ਖਾਤੇ ਇਸ ਬੈਂਕ ਵਿੱਚ ਹਨ। ਜੇਕਰ ਇਹ ਬੈਂਕ ਕਿਸੇ ਦੂਜੀ ਥਾਂ ‘ਤੇ ਸਿਫ਼ਟ ਹੁੰਦਾ ਹੈ, ਤਾਂ ਸਾਨੂੰ ਇਸ ਉਮਰ ਵਿੱਚ ਕਿਸੇ ਦੂਜੀ ਥਾਂ ‘ਤੇ ਜਾਣਾ ਬਹੁਤ ਮੁਸ਼ਕਲ ਹੋ ਜਾਵੇਗਾ।

ਇਹ ਵੀ ਪੜ੍ਹੋ:ਮੁਲਾਜ਼ਮ ਕਰਨਗੇ ਸੀਐੱਮ ਹਾਊਸ ਦਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.