ਫਰੀਦਕੋਟ: ਜੈਤੋ ਦੀ ਮਸ਼ਹੂਰ ਸੰਸਥਾ ਲਾਇਨ ਕਲੱਬ ਜੈਤੋ ਗੰਗਸਰ ਦੁਆਰਾ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦਾ ਨਿੱਘਾ ਸਵਾਗਤ ਕਰਦੇ ਹੋਏ ਕਲੱਬ ਦੇ ਚੈਅਰਮੈਨ ਲਾਇਨ ਰਾਕੇਸ਼ ਰੋਮਾਨਾ ਤੇ ਪ੍ਰਧਾਨ ਨਰੇਸ਼ ਗਰਗ ਨੇ ਵਿਧਾਇਕ ਅਮੋਲਕ ਸਿੰਘ ਦੇ ਸਿਰੋਪਾਓ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਲਾਇਨ ਕੱਲਬ ਦੇ ਮੈਂਬਰ ਪ੍ਰਦੀਪ ਸਿੰਗਲਾ ਨੇ ਪ੍ਰੈੱਸ ਨਾਲ ਗੱਲ ਬਾਤ ਕਰਦੇ ਦੱਸਿਆ ਕਿ ਲਾਇਨ ਕਲੱਬ ਜੈਤੋ ਗੰਗਸਰ ਵੱਲੋਂ ਸਮੇਂ-ਸਮੇਂ ਸਿਰ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਲਗਾਏ ਜਾਂਦੇ ਹਨ ਤੇ ਲੋੜਵੰਦ ਮਰੀਜ਼ਾਂ ਦੇ ਮੁਫਤ ਲੈਂਜ ਪਾ ਕੇ ਦਵਾਈਆਂ ਵੀ ਮੁਫਤ ਦਿਤੀਆਂ ਜਾਦੀਆਂ ਹਨ।
ਇਸ ਤੋਂ ਇਲਾਵਾ ਮਰੀਜ਼ਾਂ ਦੇ ਘਰ ਵਾਲਿਆਂ ਦੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਵੀ ਕਲੱਬ ਵੱਲੋਂ ਹੀ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਲਾਇਨ ਕਲੱਬ ਗੰਗਸਰ ਜੈਤੋ ਵਿੱਚ ਐਮ ਡੀ ਡਾਕਟਰ ਅਸ਼ੋਕ ਗੋਇਲ, ਫਿਯੋਥਰੈਪੀ ਡਾਕਟਰ ਸਿਕੰਦਰ ਸੇਠੀ ਤੇ ਹੋਮਿਓਪੈਥੀ ਡਾਕਟਰ ਤਮੰਨਾ ਕੋਚਰ ਬੜੀ ਹੀ ਖ਼ੂਬੀ ਨਾਲ ਅਪਣੀਆ ਸੇਵਾਵਾਂ ਨਿਭਾ ਰਹੇ ਹਨ।
ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੈਨੂੰ ਕਲੱਬ ਵਿੱਚ ਆ ਕੇ ਬੜੀ ਖੁਸ਼ੀ ਹੋਈ ਕਿ ਕਲੱਬ ਵੱਲੋਂ ਬਹੁਤ ਮਾਨ ਸਨਮਾਨ ਮਿਲਿਆ। ਮੈਂ ਕਲੱਬ ਦੀ ਸਹਾਇਤਾ ਲਈ ਸਦਾ ਕਲੱਬ ਦੇ ਨਾਲ ਖੜਾ ਹਾਂ ਮੇਥੋਂ ਜੋ ਵੀ ਹੋ ਪਾਇਆ ਮੈਂ ਕਲੱਬ ਦੀ ਮਦੱਦ ਕਰਾਗਾਂ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਕਿਸੇ ਹੀ ਤਰ੍ਹਾਂ ਜਰੂਰਤ ਮੰਦ ਲੋਕਾਂ ਦੀ ਸੇਵਾ ਅਤੇ ਮੱਦਦ ਕਰਨੀ ਚਾਹੀਦੀ ਹੈ।
ਲਾਇਨ ਕਲੱਬ ਗੰਗਸਰ ਜੈਤੋ ਦੇ ਮੈਂਬਰ ਸਾਹਿਬਾਨਾਂ ਵੱਲੋਂ ਵਿਧਾਇਕ ਅਮੋਲਕ ਸਿੰਘ ਨੂੰ ਇੱਕ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਰਾਮ ਅਵਤਾਰ ਵਰਮਾ, ਟੀਨੂੰ ਸ਼ਰਮਾ, ਕੁਲਭੂਸ਼ਨ ਸਿੰਗਲਾ, ਜੀਵਨ ਗਰਗ ਰਿੰਕੂ, ਐਡਵੋਕੇਟ ਸੋਰਵ ਮਹੇਸ਼ਵਰੀ, ਮੋਨੂੰ ਸ਼ਰਮਾਂ ਤੋਂ ਇਲਾਵਾ ਹੋਰ ਵੀ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ ’ਤੇ ਸਿੱਧੂ ਨੇ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਹੁਣ ਕੌਣ ਰੋਕ ਰਿਹਾ'