ਫਰੀਦਕੋਟ: ਜੈਤੋ ਨਗਰ ਕੌਂਸਲ ਹਮੇਸ਼ਾ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ ਇਸੇ ਤਰ੍ਹਾਂ ਮਾਮਲਾ ਸਾਹਮਣੇ ਆਇਆ ਹੈ। ਜੈਤੋ ਦਾ ਦੱਸ ਦਈਏ ਕਿ ਨਗਰ ਕੌਂਸਲ ਜੈਤੋ ਦੇ ਦਫ਼ਤਰੀ ਰਿਕਾਰਡ ਖੁਰਦ ਬੁਰਦ ਕਰਨ ਦੇ ਮਾਮਲੇ ਵਿਚ ਚਾਰ ਕਲਰਕ ਪਹਿਲਾਂ ਹੀ ਕੇਸ ਵਿੱਚ ਗਿਰਫ਼ਤਾਰ ਹੋ ਚੁੱਕੇ ਹਨ ਤੇ ਅੱਜ ਬਾਕੀ ਰਿਕਾਰਡ ਦੀ ਛਾਣਬੀਣ ਕਰਨ ਲਈ ਵਿਜੀਲੈਂਸ ਦੇ ਡੀਐਸਪੀ ਰਾਜ ਕੁਮਾਰ ਆਪ ਜੈਤੋ ਨਗਰ ਕੌਂਸਲ ਵਿਖੇ ਪਹੁੰਚਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ
ਇਸ ਮੌਕੇ ਵਿਜੀਲੈਂਸ ਦੇ ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਬਰੀਕੀ ਨਾਲ ਰਿਕਾਰਡ ਨੂੰ ਚੈਕ ਕੀਤਾ ਜਾ ਰਿਹਾ ਹੈ ਜੇ ਕਿਸੇ ਵੱਲੋਂ ਰਿਕਾਰਡ ਵਿੱਚ ਕਮੀ ਪਾਈ ਗਈ ਤਾਂ ਕਿਸੇ ਵੀ ਹਾਲਤ ਵਿੱਚ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਕਾਇਤ ਕਰਤਾ ਲਾਜਪਤਰਾਏ ਗਰਗ ਨੇ ਕਿਹਾ ਪ੍ਰਾਪਰਟੀ ਰਜਿਸਟਰਾਂ ਦੇ ਖ਼ਾਲੀ ਕਾਲਮ ਛੱਡੇ ਹੋਏ ਹਨ ਜਿਸ ਵਿੱਚ ਵੱਡੇ ਘੱਪਲੇ ਹੋਣ ਦੇ ਸੰਕਾਂ ਪਾਈ ਜਾ ਰਹੀ ਹੈ, ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਵਿਜੀਲੈਂਸ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜੋ: ਫਗਵਾੜਾ 'ਚ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਸਾੜੇ ਅੰਗ