ETV Bharat / state

ਮਹਿਲਾ ਨਸ਼ਾ ਤਸਕਰਾਂ ਦੀ ਵੀਡੀਓ ਵਾਇਰਲ, ਐਕਸ਼ਨ ’ਚ ਪੁਲਿਸ - ਸਰਚ ਮੁਹਿੰਮ ਹੋਰ ਵੀ ਜਿਆਦਾ ਤੇਜ਼

ਸੋਸ਼ਲ ਮੀਡੀਆ ’ਤੇ ਦੋ ਵੱਖ ਵੱਖ ਔਰਤਾਂ ਵੱਲੋਂ ਨਸ਼ੀਲੇ ਪਾਉਡਰ ਦੀਆਂ ਪੂੜੀਆਂ ਬਣਾਉਣ ਦੀ ਵੀਡੀਓ ਵਾਇਰਲ ਹੋਈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੀ ਟੀਮ ਵੱਲੋਂ ਕੋਟਕਪੂਰਾ ਦੀ ਇੰਦਰਾ ਕਲੋਨੀ ਵਿਖੇ ਛਾਪੇਮਾਰੀ ਮਾਰੀ ਗਈ। ਜਿੱਥੋ ਪੁਲਿਸ ਵੱਲੋਂ ਨਸ਼ੇ ਦੀ ਬਰਾਮਦਗੀ ਦੀ ਗੱਲ ਆਖੀ ਜਾ ਰਹੀ ਹੈ।

ਨਸ਼ਾ ਮਹਿਲਾ ਤਸਕਰਾਂ ਦੀ ਵੀਡੀਓ ਵਾਇਰਲ
ਨਸ਼ਾ ਮਹਿਲਾ ਤਸਕਰਾਂ ਦੀ ਵੀਡੀਓ ਵਾਇਰਲ
author img

By

Published : Jul 13, 2022, 12:21 PM IST

ਫਰੀਦਕੋਟ: ਸੂਬੇ ਭਰ ’ਚ ਪੰਜਾਬ ਪੁਲਿਸ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਮੂਸਤੈਦ ਨਜ਼ਰ ਆ ਰਹੀ ਹੈ। ਇਸੇ ਦੇ ਚੱਲਦੇ ਪੁਲਿਸ ਵੱਲੋਂ ਜ਼ਿਲ੍ਹਿਆ ਦੇ ਵੱਖ ਵੱਖ ਇਲਾਕਿਆਂ ਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਇਸੇ ਦੇ ਚੱਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਦੋ ਔਰਤਾਂ ਵੱਲੋਂ ਨਸ਼ੀਲੇ ਪਾਉਡਰ ਦੀਆਂ ਪੁੜੀਆਂ ਬਣਾਈਆਂ ਜਾ ਰਹੀਆਂ ਹਨ। ਇਹ ਵੀਡੀਓ ਦੋ ਵੱਖ ਵੱਖ ਔਰਤਾਂ ਦੀ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕੋਟਕਪੂਰਾ ਦੀ ਇੰਦਰਾ ਕਾਲੋਨੀ ਦੀ ਇੱਕ ਕਾਂਗਰਸੀ ਕੌਂਸਲਰ ਦੀ ਸੱਸ ਦੀ ਦੱਸੀ ਜਾ ਰਹੀ ਹੈ। ਫਿਲਹਾਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਨਸ਼ਿਆ ਖਿਲਾਫ ਪੁਲਿਸ ਦੀ ਸਰਚ ਮੁਹਿੰਮ ਹੋਰ ਵੀ ਜਿਆਦਾ ਤੇਜ਼ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਟੀਮ ਵੱਲੋਂ ਕੋਟਕਪੂਰਾ ਦੇ ਇੰਦਰਾ ਨਗਰ ਵਿਖੇ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ।

ਨਸ਼ਾ ਮਹਿਲਾ ਤਸਕਰਾਂ ਦੀ ਵੀਡੀਓ ਵਾਇਰਲ

ਦੱਸ ਦਈਏ ਕਿ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਚ ਕਰੀਬ 200 ਪੁਲਿਸ ਕਰਮੀਆਂ ਵੱਲੋਂ ਕੋਟਕਪੂਰਾ ਦੇ ਨਸ਼ੇ ਨੂੰ ਲੈਕੇ ਬਦਨਾਮ ਇਲਾਕੇ ਇੰਦਰਾ ਨਗਰ ਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਬਰਾਮਦਗੀ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਖੁਲਾਸਾ ਬਾਅਦ ਚ ਕੀਤਾ ਜਾਵੇਗਾ।

ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇੰਦਰਾ ਕਲੋਨੀ ਇਲਾਕਾ ਜੋ ਕੇ ਨਸ਼ੇ ਲਈ ਕਾਫੀ ਬਦਨਾਮ ਹੈ ਜਿੱਥੇ ਸਮੇਂ ਸਮੇਂ ’ਤੇ ਰੇਡ ਕਰ ਮਾਮਲੇ ਦਰਜ਼ ਕੀਤੇ ਗਏ ਹਨ ਅਤੇ ਅੱਜ ਫਿਰ ਪੁਲਿਸ ਪਾਰਟੀ ਅਤੇ ਹੋਰ ਅਧਿਕਾਰੀਆਂ ਨਾਲ ਛਾਪੇਮਾਰੀ ਕੀਤੀ ਗਈ ਹੈ ਜਿਸ ਦੌਰਾਨ ਨਸ਼ੇ ਦੀ ਰਿਕਵਰੀ ਵੀ ਹੋਈ ਹੈ ਜਿਸ ਸਬੰਧੀ ਬਾਅਦ ਵਿਚ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜੋ: ਇੱਕ ਵਾਰ ਫੇਰ ਸੁਰਖੀਆਂ ’ਚ ਲੁਧਿਆਣਾ ਦੀ ਕੇਂਦਰੀ ਜੇਲ੍ਹ, ਨਸ਼ਾ ਤਸਕਰਾਂ ਨੇ ਜੇਲ੍ਹ ’ਚ ਨੌਜਵਾਨ ਦੀ ਕੀਤੀ ਕੁੱਟਮਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.