ਫਰੀਦਕੋਟ: ਜੈਤੋ ਕੋਟਕਪੂਰਾ ਰੋਡ ਨੇੜੇ ਪੈਟਰੋਲ ਪੰਪ ਕੋਲ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ (Two cars collided in Faridkot) ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਕਾਰ ਖੈਤਾਨਾਂ ਵਿੱਚ ਜਾ ਡਿੱਗੀ। ਇਸ ਮੌਕੇ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਡਰਾਈਵਰ ਮੀਤ ਸਿੰਘ ਮੀਤਾ ਨੇ ਦੱਸਿਆ ਕਿ ਇੱਕ ਕਾਰ ਫਰੀਦਕੋਟ ਤੋਂ ਬਠਿੰਡਾ ਵੱਲ ਜਾ ਰਹੀ ਸੀ ਤੇ ਦੂਜੀ ਕਾਰ ਸਵਾਰ ਜੈਤੋ ਤੋਂ ਗੁਰੂ ਕਿ ਢਾਬ ਮੱਥਾ ਟੇਕਣ ਜਾ ਰਹੀ ਸੀ। ਇਸ ਦੌਰਾਨ ਦੋਵੇਂ ਕਾਰਾਂ ਦੀ ਟੱਕਰ ਹੋ ਗਈ ਤੇ ਦੋਨੋਂ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜੈਤੋ ਦੇ ਸਰਕਾਰੀ ਸਿਵਲ ਹਸਪਤਾਲ ਇਲਾਜ਼ ਭਰਤੀ ਕਰਵਾਇਆ ਗਿਆ। ਜਖਮੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।
ਇਹ ਵੀ ਪੜੋ: ਗੁਰਦਾਸਪੁਰ ਵਿੱਚ ਅੰਤਰਰਾਸ਼ਟਰੀ ਸਰਹੱਦ ਉੱਤੇ ਦਿਖਿਆ ਡਰੋਨ, BSF ਨੇ ਕੀਤੀ ਫਾਇਰਿੰਗ
![Two cars collided in Faridkot, many people were injured](https://etvbharatimages.akamaized.net/etvbharat/prod-images/pb-fdk-jtu-01-visbyt-pbc10061_02012023083214_0201f_1672628534_365.jpg)
ਜਖਮੀਆਂ ਦੀ ਪਛਾਣ ਜਗਸੀਰ ਸਿੰਘ (18 ਸਾਲ) ਸਪੁੱਤਰ ਸੁਖਮੰਦਰ ਸਿੰਘ ਵਾਸੀ ਫਰੀਦਕੋਟ, ਮਹਿਕ (17 ਸਾਲ) ਸਪੁੱਤਰੀ ਪਰਮਿੰਦਰ ਕੋਰ ਵਾਸੀ ਫਰੀਦਕੋਟ, ਵਿਸ਼ਾਲ (17 ਸਾਲ) ਸਪੁੱਤਰ ਬੈਂਸ ਕੁਮਾਰ ਵਾਸੀ ਫਰੀਦਕੋਟ, ਅੰਜਨੀ (17 ਸਾਲ) ਮਨੋਜ ਕੁਮਾਰ ਵਾਸੀ ਫਰੀਦਕੋਟ , ਰੇਖਾ (35 ਸਾਲ) ਪਤਨੀ ਪਰਮਜੀਤ ਸਿੰਘ ਵਾਸੀ ਜੈਤੋ, ਅਰਮਾਣ ਸਿੰਘ (16 ਸਾਲ) ਸਪੁੱਤਰ ਪਰਮਜੀਤ ਸਿੰਘ ਵਾਸੀ ਜੈਤੋ, ਗੁਰਵੀਰ ਸਿੰਘ (09 ਸਾਲ) ਸਪੁੱਤਰ ਪਰਮਜੀਤ ਸਿੰਘ ਵਾਸੀ ਜੈਤੋ, ਪਰਮਜੀਤ ਸਿੰਘ (40 ਸਾਲ) ਸਪੁੱਤਰ ਸੁਖਮੰਦਰ ਸਿੰਘ ਵਾਸੀ ਜੈਤੋ ਵਜੋਂ ਹੋਈ ਹੈ।
![Two cars collided in Faridkot, many people were injured](https://etvbharatimages.akamaized.net/etvbharat/prod-images/pb-fdk-jtu-01-visbyt-pbc10061_02012023083214_0201f_1672628534_74.jpg)
ਇਹ ਵੀ ਪੜੋ: ਜੰਮੂ-ਕਸ਼ਮੀਰ 'ਚ ਸ਼ੱਕੀ ਅੱਤਵਾਦੀ ਹਮਲੇ 'ਚ ਚਾਰ ਦੀ ਮੌਤ, ਕਈ ਜ਼ਖਮੀ