ETV Bharat / state

ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਹੋਏ ਫਰਾਰ

ਕਾਰ ਤੇ ਕੇਨ 'ਚ ਕਰੀਬ ਦੋ ਸੌ ਲੀਟਰ ਡੀਜ਼ਲ ਪਵਾ ਕੇ ਪੈਟਰੋਲ ਪੰਪ ਮੁਲਾਜ਼ਮ ਨੂੰ ਕਾਰਡ ਸਵੈਪ ਕਰਨ ਦਾ ਚਕਮਾ ਦੇ ਕੇ ਦੋ ਕਾਰ ਸਵਾਰ ਫਰਾਰ ਹੋ ਗਏ,

ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਹੋਏ ਫਰਾਰ
ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਹੋਏ ਫਰਾਰ
author img

By

Published : Jun 18, 2021, 10:00 PM IST

ਫਰੀਦਕੋਟ: ਫਰੀਦਕੋਟ ਦੇ ਪਿੰਡ ਗੌਲੇਵਾਲਾ 'ਚ ਦੋ ਅਣਪਛਾਤੇ ਕਾਰ ਸਵਾਰਾਂ ਵੱਲੋਂ ਆਪਣੀ ਕਾਰ 'ਚ ਰੱਖੇ ਕੇਨ ਅਤੇ ਕਾਰ ਦੀ ਟੈਂਕੀ 'ਚ ਕਰੀਬ ਦੋ ਸੌ ਲੀਟਰ ਡੀਜ਼ਲ ਪਵਾ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਮਦਦ ਨਾਲ ਪੁਲਿਸ ਅਰੋਪਿਆ ਦੀ ਪਹਿਚਾਣ 'ਚ ਜੁਟ ਗਈ ਹੈ।

ਪੈਟਰੋਲ ਪੰਪ ਤੋਂ 200 ਲੀਟਰ ਡੀਜ਼ਲ ਪਵਾ ਦੋ ਕਾਰ ਸਵਾਰ ਹੋਏ ਫਰਾਰ
ਇਸ ਮੌਕੇ ਪੈਟਰੋਲ ਪੰਪ ਦੇ ਮੁਲਾਜ਼ਮ ਤੇ ਸੇਲਜ਼ਮੈਂਨ ਨੇ ਦੱਸਿਆ, ਕਿ ਕਰੀਬ 6 ਵਜੇ ਸ਼ਾਮ ਦੇ ਕਰੀਬ ਦੋ ਕਾਰ ਸਵਾਰ ਹਰਿਆਣਾ ਨੰਬਰ ਸਵਿਫਟ ਕਾਰ 'ਚ ਆਏ, ਜਿਨ੍ਹਾਂ ਨੇ ਕਾਰ ਦੀ ਡਿੱਗੀ 'ਚ ਦੋ ਕੇਨ ਰੱਖੇ ਹੋਏ ਸਨ। ਉਨ੍ਹਾਂ ਨੂੰ ਫੁੱਲ ਕਰਵਾਉਣ ਤੋਂ ਬਾਅਦ ਕਾਰ ਦੀ ਟੈਂਕੀ 'ਚ ਵੀ ਡੀਜ਼ਲ ਪਵਾਇਆ, ਅਤੇ ਬਾਅਦ ਚ ਕਾਰਡ ਰਾਹੀਂ ਪੇਮੈਂਟ ਕਰਨ ਦਾ ਕਹਿ ਕੇ ਕਾਰ ਨੂੰ ਅੱਗੇ ਲਗਾਉਣ ਲੱਗੇ। ਪਰ ਉਹ ਕਾਰ ਅੱਗੇ ਲਿਜਾਣ ਦੀ ਬਜਾਏ, ਉਥੋਂ ਭਜਾ ਕੇ ਫਿਰੋਜ਼ਪੁਰ ਵਾਲੀ ਤਰਫ਼ ਲੈ ਗਏ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵੱਲੋਂ 194 ਲੀਟਰ ਕਰੀਬ 17500 ਰੁਪਏ ਦਾ ਡੀਜ਼ਲ ਕਾਰ 'ਚ ਪਵਾਇਆ ਗਿਆ ਸੀ। ਉਥੇ ਗੌਲੇਵਾਲਾ ਚੌਂਕੀ ਇੰਚਾਰਜ ਗੁਰਮੇਜ ਸਿੰਘ ਨੇ ਕਿਹਾ, ਕਿ ਸੀਸੀਟੀਵੀ ਰਾਹੀਂ ਕਾਰ ਦਾ ਨੰਬਰ ਟਰੇਸ ਕਰ ਲਿਆ ਗਿਆ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਵੇਗੀ।ਇਹ ਵੀ ਪੜ੍ਹੋ:-ਭਾਰਤੀ ਸੀਮਾ ‘ਤੇ ਦੇਖਿਆ ਗਿਆ ਪਾਕਿਸਤਾਨੀ ਡਰੋਨ

ETV Bharat Logo

Copyright © 2024 Ushodaya Enterprises Pvt. Ltd., All Rights Reserved.