ETV Bharat / state

ਬਹਿਬਲ ਇਨਸਾਫ ਮੋਰਚਾ 'ਚ ਆਈ ਦਰਾਰ, ਗੁਰਜੀਤ ਸਰਾਵਾਂ ਦੇ ਪਿਤਾ ਨੇ ਕੀਤਾ ਮੋਰਚੇ ਤੋਂ ਕਿਨਾਰਾ - ਗੁਰਜੀਤ ਸਿੰਘ

7 ਸਾਲ ਬਾਅਦ ਵੀ ਬੇਅਦਬੀ ਮਾਮਲਿਆਂ ਅਤੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ (Kotakpura and Behbal shootings) ਮਾਮਲੇ 'ਚ ਇਨਸਾਫ ਨਾ ਮਿਲਣ ਦੇ ਚੱਲਦੇ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ (Krishna Bhagwan Singh and Gurjit Singh Sarawan) ਦੇ ਪਰਿਵਾਰਕ ਮੈਬਰਾਂ ਵੱਲੋਂ ਬਹਿਬਲ ਘਟਨਾਕ੍ਰਮ ਵਾਲੀ ਜਗ੍ਹਾ 'ਤੇ ਇਨਸਾਫ ਮੋਰਚੇ ਦੀ ਸ਼ੂਰੁਆਤ ਕੀਤੀ ਸੀ

ਗੁਰਜੀਤ ਸਰਾਵਾਂ ਦੇ ਪਿਤਾ ਨੇ ਕੀਤਾ ਮੋਰਚੇ ਤੋਂ ਕਿਨਾਰਾ

author img

By

Published : Oct 9, 2022, 6:07 PM IST

ਫਰੀਦਕੋਟ: ਬੇਅਦਬੀ ਮਾਮਲਿਆਂ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਕਈ ਤਰ੍ਹਾਂ ਦੇ ਮੋਰਚੇ ਵੀ ਲਗਾਏ ਗਏ ਹਨ। ਜਿਸ 'ਚ ਬਰਗਾੜੀ ਦਾ ਮੋਰਚਾ ਅਹਿਮ ਮੰਨਿਆ ਜਾ ਰਿਹਾ ਹੈ। ਜੋ ਕਰੀਬ ਛੇ ਮਹੀਨੇ ਪਹਿਲਾਂ ਚੱਲਿਆ ਸੀ ਜਿਸ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਖ਼ਤਮ ਕਰਵਾਇਆ ਗਿਆ ਸੀ ਪਰ ਇਸ ਮੋਰਚੇ ਦੌਰਾਨ ਵੀ ਸਿੱਖ ਜਥੇਬੰਦੀਆਂ 'ਚ ਆਪਸੀ ਵਿਵਾਦ ਪੈਦਾ ਹੋ ਗਏ ਸਨ।

ਗੁਰਜੀਤ ਸਰਾਵਾਂ ਦੇ ਪਿਤਾ ਨੇ ਕੀਤਾ ਮੋਰਚੇ ਤੋਂ ਕਿਨਾਰਾ

7 ਸਾਲ ਬਾਅਦ ਵੀ ਬੇਅਦਬੀ ਮਾਮਲਿਆਂ ਅਤੇ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਮਾਮਲੇ (Kotakpura and Behbal shooting cases) 'ਚ ਇਨਸਾਫ ਨਾ ਮਿਲਣ ਦੇ ਚੱਲਦੇ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ (Krishna Bhagwan Singh and Gurjit Singh Sarawan) ਦੇ ਪਰਿਵਾਰਕ ਮੈਬਰਾਂ ਵੱਲੋਂ ਬਹਿਬਲ ਘਟਨਾ ਕ੍ਰਮ ਵਾਲੀ ਜਗ੍ਹਾ 'ਤੇ ਇਨਸਾਫ ਮੋਰਚੇ ਦੀ ਸ਼ੁਰੁਆਤ ਕੀਤੀ ਸੀ ਜੋ ਪਿਛਲੇ ਦਸ ਮਹੀਨੇ ਤੋਂ ਲਗਾਤਾਰ ਜਾਰੀ ਹੈ ਪਰ ਹੁਣ ਇਸ ਮੋਰਚੇ 'ਚ ਵੀ ਆਪਸੀ ਵਿਵਾਦ ਪੈਦਾ ਹੋ ਰਹੇ ਹਨ। ਜਿਨ੍ਹਾਂ ਵਿਵਾਦਾ ਦਾ ਖੁਲਾਸਾ ਕਰਦੇ ਹੋਏ ਬਹਿਬਲ ਗੋਲੀਕਾਂਡ 'ਚ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਆਪਣੇ ਆਪ ਨੂੰ ਮੋਰਚੇ ਤੋਂ ਵੱਖ ਕਰਨ ਦਾ ਫੈਸਲਾ ਲੈ ਲਿਆ ਹੈ।

ਖ਼ਾਸ ਤੌਰ ਤੇ ਗੱਲਬਾਤ ਕਰਦਿਆਂ ਸਾਧੂ ਸਿੰਘ ਨੇ ਮੋਰਚੇ ਨੂੰ ਲੈ ਕੇ ਨਰਾਜ਼ਗੀ ਦਿਖਾਉਦੇ ਹੋਏ ਕਿਹਾ ਕਿ ਇਨਸਾਫ ਮੋਰਚੇ ਦੌਰਾਨ ਹੋ ਰਹੀਆਂ।ਗਤੀਵਿਧੀਆਂ ਜਾ ਪ੍ਰੋਗਰਾਮਾਂ ਨੂੰ ਉਲੀਕਣ ਅਤੇ ਚਲਾਉਣ ਵਾਲੇ ਸੁਖਰਾਜ ਸਿੰਘ ਵੱਲੋ ਖੁਦ ਹੀ ਸਾਰੇ ਫੈਸਲੇ ਲਏ ਜਾ ਰਹੇ ਹਨ। ਕਿਸੇ ਵੀ ਫੈਸਲੇ ਸਬੰਧੀ ਜਾ ਪ੍ਰੋਗਰਾਮ ਸਬੰਧੀ ਉਨ੍ਹਾਂ ਦੀ ਕੋਈ ਰਾਏ ਨਹੀ ਲਈ ਜਾਂਦੀ ਨਾ ਹੀ ਮੋਰਚੇ 'ਚ ਉਨ੍ਹਾਂ ਦੀ ਕੋਈ ਪੁੱਛ ਪੜਤਾਲ ਹੈ। ਉਨ੍ਹਾਂ ਕਿਹਾ ਕਿ ਮੋਰਚੇ ਵਾਲੀ ਜਗ੍ਹਾ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਪ੍ਰਕਾਸ਼ ਕਰ ਕੀਤੇ ਜਾ ਰਹੇ ਪਾਠ ਵੀ ਉਨ੍ਹਾਂ ਦਾ ਹੀ ਫੈਸਲਾ ਹੈ ਜਿਸ ਦੌਰਾਨ ਮਰਿਆਯਾਦਾ ਨਹੀ ਰਹਿ ਰਹੀ।

ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂਚ ਲਈ ਮੰਗੇ 6 ਮਹੀਨੇ ਦੇ ਸਮੇਂ ਤੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਾਂ ਜਰੂਰ ਦੇਣਾ ਚਾਹੀਦਾ ਸੀ ਭਾਵੇ 6 ਦੀ ਜਗ੍ਹਾ ਤਿੰਨ ਮਹੀਨੇ ਦਾ ਹੀ ਸਮਾਂ ਦਿੱਤਾ ਜਾਂਦਾ ਕਿਉਂਕਿ ਇਸ ਨਾਲ ਸਰਕਾਰ ਨਾਲ ਸੰਪਰਕ ਬਣਿਆ ਰਹਿਣਾ ਸੀ ਅਤੇ ਸਰਕਾਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਦੀ ਰਹਿਣੀ ਸੀ।

ਪਰ ਸਰਕਾਰ ਨੂੰ ਸਮਾਂ ਨਾ ਦੇ ਕੇ ਸਰਕਾਰ ਨਾਲ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ। 14 ਅਕਤੂਬਰ ਨੂੰ ਮੋਰਚੇ ਵਾਲੀ ਜਗ੍ਹਾ 'ਤੇ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ 14 ਤਰੀਖ ਵਾਲੇ ਸਮਾਗਮ 'ਚ ਮੋਰਚੇ ਵਾਲੀ ਜਗ੍ਹਾ ਤੇ ਹਿੱਸਾ ਨਹੀਂ ਲੈਣਗੇ ਬਲਕਿ ਉਸ ਦਿਨ ਆਪਣੇ ਪੁੱਤਰ ਦੀ ਸ਼ਹੀਦੀ ਸਮਾਗਮ ਸਬੰਧੀ ਘਰ ਹੀ ਪਾਠ ਦਾ ਭੋਗ ਪਾਉਣਗੇ। ਉਨ੍ਹਾਂ ਕਿਹਾ ਕਿ ਮੈਂ ਇਸ ਉਮਰ 'ਚ ਮੋਰਚੇ ਦੀਆਂ ਕਾਰਵਾਈਆਂ 'ਚ ਹਿੱਸਾ ਨਹੀਂ ਲਵਾਂਗਾ ਨਾ ਹੀ ਇਸ ਮੋਰਚੇ ਦਾ ਕੋਈ ਵਿਰੋਧ ਕਰਦਾ ਹਾਂ ਜਿਸ ਨੇ ਮੋਰਚੇ 'ਚ ਹਾਜ਼ਰੀ ਲਗਵਾਉਣੀ ਹੈ ਲਗਾ ਸਕਦਾ ਹੈ ਪਰ ਉਹ ਮੋਰਚੇ 'ਚ ਨਹੀ ਜਾਣਗੇ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਬੈਠ ਕੇ ਜਾਂ ਸੜਕ ਜਾਮ ਕਰਨ ਨਾਲ ਸਿਰਫ ਆਮ ਪਬਲਿਕ ਹੀ ਪ੍ਰੇਸ਼ਾਨ ਹੁੰਦੀ ਹੈ ਜਿਸ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਹੀ ਇਸ ਤਰੀਕੇ ਇਨਸਾਫ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਰਕਾਰਾਂ ਤੇ ਨਿਰਭਰ ਹੈ ਕੇ ਉਹ ਇਨਸਾਫ਼ ਦਿਵਉਦੀ ਹੈ ਯਾ ਨਹੀਂ, ਨਹੀ ਤਾਂ ਉਨ੍ਹਾਂ ਦਾ ਭਰੋਸਾ ਤਾਂ ਵਾਹਿਗੁਰੂ 'ਤੇ ਹੀ ਹੈ। ਉਨ੍ਹਾਂ ਸਾਫ ਕੀਤਾ ਕਿ ਜੇਕਰ ਮੋਰਚੇ ਵਿਚ ਉਨ੍ਹਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ ਤਾਂ ਉਹ ਉਸ ਜਗ੍ਹਾ ਨਹੀ ਜਾਣਗੇ ਜਿਥੇ ਕੋਈ ਕਦਰ ਨਹੀਂ ਸਿਰਫ ਬੈਠ ਕੇ ਮੁੜਨਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ।

ਇਹ ਵੀ ਪੜ੍ਹੋ:- 5G ਮੋਬਾਈਲ ਟਾਵਰ ਲਾਉਣ ਦਾ ਝਾਂਸਾ ਦੇ ਮਾਰੀ 35 ਲੱਖ ਦੀ ਠੱਗੀ, ਦੋ ਗ੍ਰਿਫ਼ਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.