ਫਰੀਦਕੋਟ/ਜੈਤੋ: ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਦਿਨੋ-ਦਿਨ ਵੱਧ ਰਹੀ ਚੋਰੀ ਦੀਆਂ ਘਟਨਾਵਾਂ ਇੱਕ ਪਾਸੇ ਜਿੱਥੇ ਪੁਲਿਸ (Police) ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਰਹੀਆਂ ਨੇ, ਉਥੇ ਹੀ ਦੂਜੇ ਪਾਸੇ ਇਨ੍ਹਾਂ ਘਟਨਾਵਾਂ ਕਰਕੇ ਆਮ ਲੋਕਾਂ ਵਿੱਚ ਇੱਕ ਡਰ ਦਾ ਵੀ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਜੈਤੋ ਤੋਂ ਸਾਹਮਣੇ ਆਇਆ ਹੈ। ਜਿਥੇ ਚੋਰਾਂ ਨੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ।
ਦਰਅਸਲ ਚੋਰ ਨੇ ਬੰਦ ਪਾਏ ਘਰ ‘ਚੋਂ ਸੋਨਾ (Gold) ਤੇ ਨਗਦੀ (Cash) ਲੈਕੇ ਫਰਾਰ ਹੋ ਗਏ। ਘਰ ਦੇ ਮਾਲਿਕ ਨੇ ਦੱਸਿਆ, ਕਿ ਦੋਵੇਂ ਪਤੀ-ਪਤਨੀ ਬੱਚਿਆ ਨੂੰ ਦਵਾਈ ਦਿਵਾਉਣ ਲਈ ਡਾਕਟਰ ਕੋਲ ਗਏ ਹੋਏ ਸਨ, ਤੇ ਜਦੋਂ ਸ਼ਾਮ ਨੂੰ ਘਰ ਪਹੁੰਚੇ ਤਾਂ ਘਰ ਦੇ ਜ਼ਿੰਦਰੇ ਟੁੱਟੇ ਹੋਏ ਸਨ, ਤੇ ਘਰ ‘ਚੋਂ ਨਗਦੀ ਤੇ ਸੋਨਾ ਚੋਰੀ ਹੋ ਚੁੱਕੀਆ ਸੀ, ਨਾਲ ਹੀ ਪੀੜਤ ਪਰਿਵਾਰ ਵੱਲੋਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਗਈ ਹੈ।
ਉਧਰ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਰਜੇਸ਼ ਕੁਮਾਰ ਨੇ ਕਿਹਾ, ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ, ਕਿ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾ ਸਾਹਮਣੇ ਆਉਣ ਨਾਲ ਘਰ ਬੈਠੇ ਲੋਕ ਵੀ ਸੁਰੱਖਿਆਤ ਮਹਿਸੁਸ ਨਹੀਂ ਕਰ ਰਹੇ।
ਇਹ ਵੀ ਪੜ੍ਹੋ:ਸ਼ੱਕੀ ਨੌਜਵਾਨ ਕਾਬੂ, ਲੋਕਾਂ ਨੇ ਕਾਰ ਚੋਰੀ ਦੇ ਲਾਏ ਇਲਜ਼ਾਮ