ਫਰੀਦਕੋਟ: ਫਰੀਦਕੋਟ ਦੇ ਗੁਰੂਦੁਆਰਾ ਸਾਹਿਬ (Theft in Gurdwara Sahib of Faridkot) ਵਿਖੇ ਅੱਧੀ ਰਾਤ ਵੇਲੇ ਚੋਰ ਵੱਲੋਂ ਗੁਰੂਦੁਆਰਾ ਸਾਹਿਬ ਦੀ ਗੋਲਕ ਹੀ ਚੋਰੀ ਕਰ ਲਈ ਗਈ ਹੈ। ਇਹ ਘਟਨਾ ਫਰੀਦਕੋਟ ਦੇ ਬਲਬੀਰ ਬਸਤੀ ਵਿੱਚ ਬਣੇ ਗੁਰੂਦੁਆਰਾ ਸਾਹਿਬ ਦੀ ਹੈ, ਜਿਥੇ ਕੱਲ੍ਹ ਅੱਧੀ ਰਾਤ ਵੇਲੇ ਇੱਕ ਚੋਰ ਛੱਤ ਵਾਲੇ ਪਾਸਿਓ ਰੌਸ਼ਨ ਦਾਨ ਰਾਹੀਂ ਅੰਦਰ ਜਾ ਵੜਿਆ ਅਤੇ ਗੁਰੂ ਮਹਾਰਾਜ ਦੀ ਬੀੜ ਸਾਹਮਣੇ ਰੱਖੀ ਗੋਲਕ ਨੂੰ ਚੁੱਕ ਲਿਆ। ਇਸ ਤੋਂ ਬਾਅਦ ਉਹ ਇਸਨੂੰ ਘੜੀਸਦਾ ਹੋਇਆ ਗੁਰੂਦੁਆਰੇ ਦੇ ਇੱਕ ਪਾਸੇ ਬਣੇ ਦਰਵਾਜੇ ਰਾਹੀਂ ਚੁੱਕ ਕੇ ਬਾਹਰ ਲੈ ਗਿਆ ਅਤੇ ਗੁਰੂਦੁਆਰਾ ਤੋਂ ਥੋੜੀ ਦੂਰੀ ਉੱਤੇ ਉਕਤ ਚੋਰ ਵੱਲੋਂ ਗੋਲਕ ਤੋੜ ਕੇ ਸਾਰੇ ਪੈਸੇ ਕੱਢ ਲਏ ਗਏ ਅਤੇ ਗੋਲਕ ਸੁੱਟ ਦਿੱਤੀ ਗਈ। ਇਹ ਸਾਰੀ ਘਟਨਾ ਗੁਰੂਦੁਆਰਾ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
30 ਹਜ਼ਾਰ ਚੋਰੀ ਹੋਣ ਦਾ ਖਦਸ਼ਾ : ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂਦੁਆਰਾ ਸਾਹਿਬ ਦੇ ਪਾਠੀ ਬਲਵਿੰਦਰ ਸਿੰਘ ਨੇ ਕਿਹਾ ਕਿ ਰਾਤ ਕਰੀਬ 12 ਵਜੇ ਉਹ ਸੁੱਤੇ ਸੀ ਪਰ ਡੇਢ ਵਜੇ ਦੇ ਕਰੀਬ ਥੋੜਾ ਖੜਕਾ ਹੋਇਆ, ਜਿਸ ਨੂੰ ਕਿਸੇ ਜਾਨਵਰ ਦਾ ਭੁਲੇਖਾ ਸਮਝ ਕੇ ਅਣਗੋਲਿਆ ਕਰ ਦਿੱਤਾ। ਉਸ ਤੋਂ ਬਾਅਦ ਕੋਈ ਆਵਾਜ਼ ਨਹੀਂ ਆਈ ਕਿਉਕਿ ਚੋਰ ਵੱਲੋਂ ਗੋਲਕ ਚੁੱਕ ਕੇ ਘੜੀਸਦੇ ਹੋਏ ਇਕ ਪਾਸੇ ਲੱਗੇ ਦਰਵਾਜੇ ਰਾਹੀਂ ਬਾਹਰ ਕੱਢ ਲਿਆ ਗਿਆ ਅਤੇ ਗੱਦੇ ਲੱਗੇ ਹੋਣ ਕਾਰਨ ਕੋਈ ਆਵਾਜ਼ ਨਹੀ ਆਈ। ਉਨ੍ਹਾਂ ਕਿਹਾ ਕਿ ਕਰੀਬ 30 ਹਜ਼ਾਰ ਰੁਪਏ ਦਾ ਚੜ੍ਹਾਵਾ ਚੋਰੀ ਹੋਣ ਦਾ ਖਦਸ਼ਾ ਹੈ।
- Ferozepur Government Hospital: ਸਰਕਾਰੀ ਹਸਪਤਾਲ 'ਚ ਮਰੀਜ਼ ਹੋ ਰਹੇ ਹਨ ਖੱਜਲ, ਡਿਲੀਵਰੀ ਕਰਵਾਉਣ ਆਈ ਮਹਿਲਾ ਨਾਲ ਕੀਤਾ ਮਾੜਾ ਵਤੀਰਾ
- Homemade Sweets: 15 ਸਾਲ ਵਿਦੇਸ਼ਾਂ ’ਚ ਧੱਕੇ ਖਾਣ ਤੋਂ ਬਾਅਦ ਸੁਖਬੀਰ ਸਿੰਘ ਨੇ ਪੰਜਾਬ ਵਿੱਚ ਆ ਕੇ ਕੀਤਾ ਵਪਾਰ, ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਦਿੱਤੀ ਨੇਕ ਸਲਾਹ
- Student Elections in PU: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਦੇ ਪ੍ਰਚਾਰ ਦਾ ਆਖਰੀ ਦਿਨ, ਪ੍ਰਧਾਨਗੀ ਲਈ 9 ਉਮੀਦਵਾਰ ਚੋਣ ਮੈਦਾਨ 'ਚ
ਇਸ ਸਬੰਧੀ ਥਾਣਾ ਮੁਖੀ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਗੁਰੂਦੁਆਰਾ ਸਾਹਿਬ ਵਿੱਚੋਂ ਗੋਲਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਜਾਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਅਧਾਰ ਉੱਤੇ ਲਗਭਗ ਚੋਰ ਦੀ ਪਛਾਣ ਕਰ ਲਈ ਗਈ ਹੈ। ਚੋਰ ਦੀ ਭਾਲ ਕੀਤੀ ਜਾ ਰਹੀ ਹੈ।