ਫਰੀਦਕੋਟ : ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਵਿਖੇ ਵੱਖ ਵੱਖ ਪਿੰਡਾਂ ਦੇ ਲੋਕਾਂ, ਨੋਜਵਾਨ ਸਭਾ ਅਤੇ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਮੁੱਖ ਚੌਂਕ ਜਾਂਮ ਕਰ ਸਰਕਾਰ ਨੂੰ ਚਿਤਾਵਨੀ ਦਿੱਤੀ, ਕਿ ਜੇਕਰ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਫਿਰੋਜ਼ਪੁਰ, ਮੁਕਤਸਰ ਸਾਹਿਬ ਅਤੇ ਫਰੀਦਕੋਟ ਨੂੰ ਆਪਸ ਵਿਚ ਜੋੜਨ ਵਾਲੇ ਸਟੇਟ ਹਾਈਵੇਅ ਨੰਬਰ 354 ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਜਲਦ ਸ਼ੁਰੂ ਨਾ ਕੀਤਾ ਤਾਂ ਇਸ ਚੌਂਕ ਨੂੰ ਮੁਕੰਮਲ ਤੌਰ ਤੇ ਜਾਂਮ ਕਰ ਅਣਮਿਥੇ ਸਮੇਂ ਲਈ ਧਰਨਾਂ ਜਾਰੀ ਕਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆ ਇਲਾਕਾ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਸਬਾ ਸਾਦਿਕ ਵਿਚੋਂ ਲੰਘਦੀ ਸਟੇਟ ਹਾਵੀਏਅ ਨੰਬਰ 354 ਜੋ ਫਿਰੋਜਪੁਰ ਤੋਂ ਮਲੋਟ ਤਿੰਨ ਵੱਖ ਵੱਖ ਜਿਲ੍ਹਿਆ ਨੂੰ ਆਪਸ ਵਿਚ ਜੋੜਦੀ ਹੈ। ਜਿਸ 'ਤੇ ਸੈਂਕੜੇ ਪਿੰਡ ਪੈਂਦੇ ਹਨ ਅਤੇ ਲੋਕਾ ਲਈ ਆਵਜਾਈ ਦਾ ਇਹ ਮੁੱਖ ਰਸਤਾ ਹੈ। ਉਹਨਾਂ ਦੱਸਿਆ ਕਿ ਕਰੀਬ 15 ਸਾਲਾਂ ਤੋਂ ਇਸ ਰੋਡ ਨੂੰ ਨਹੀਂ ਬਣਾਇਆ ਗਿਆ ਇਸ ਲਈ ਹੁਣ ਇਹ ਰੋਡ ਵਹੀਕਲ ਚਲਾਉਣ ਦੇ ਤਾਂ ਦੂਰ ਪੈਦਲ ਚੱਲਣ ਦੇ ਕਾਬਲ ਵੀ ਨਹੀਂ ਰਹੀ। ਉਹਨਾਂ ਦੱਸਿਆ ਕਿ ਇਸ ਰੋਡ ਵਿਚ ਥਾਂ ਥਾਂ ਤੇ ਵੱਡੇ ਟੋਏ ਪਏ ਹੋਏ ਹਨ। ਉਹਨਾਂ ਦੱਸਿਆ ਕਿ ਇਸ ਕਾਰਨ ਕਈ ਲੋਕਾਂ ਨੂੰ ਜਾਨ ਤੋਂ ਹੱਥ ਧੋਣਾਂ ਪਿਆ ਹੈ ਅਤੇ ਕਈ ਲੋਕ ਅਪਾਹਿਜ ਹੋ ਚੁਕੇ ਹਨ।
ਉਹਨਾਂ ਦੱਸਿਆ ਕਿ ਇਸ ਰੋਡ ਤੋਂ ਲੰਘਿਆ ਕੋਈ ਵੀ ਵਹੀਕਲ ਸਹੀ ਸਲਾਮਤ ਵਾਪਸ ਨਹੀਂ ਪਰਤਦਾ ਜਿਸ ਕਾਰਨ ਲੋਕਾਂ ਨੂੰ ਜਿੱਥੇ ਮਾਨਸਿਕ ਪ੍ਰੇਸ਼ਾਨੀ ਝਲਣੀ ਪੈਂਦੀ ਹੈ ਉਥੇ ਹੀ ਵੱਡਾ ਆਰਥਿਕ ਨੁਕਸਾਨ ਵੀ ਝਲਣਾਂ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਿਰਫ ਸੰਕੇਤਕ ਧਰਨਾਂ ਲਗਾ ਕੇ ਸਰਕਾਰ ਨੂੰ ਇਸ ਰੋਡ ਵੱਲ ਧਿਆਨ ਦਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜੇਕਰ ਸਰਕਾਰ ਨੇ ਲੋਕਾਂ ਦੀ ਇਸ ਵੱਡੀ ਸਮੱਸਿਆ ਦਾ ਹੱਲ ਨਾਂ ਕੀਤਾ ਤਾਂ ਆਂਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
- ਖਾਲਿਸਤਾਨ ਕਮਾਂਡੋ ਪਰਮਜੀਤ ਪੰਜਵੜ ਤੋਂ ਬਾਅਦ ਅਗਲਾ ਨੰਬਰ ਕਿਸਦਾ ? ਰੱਖਿਆ ਮਾਹਿਰਾਂ ਨੇ ਦੱਸਿਆ ਕਤਲ ਦਾ ਗੁੱਝਾ ਭੇਦ, ਪੜ੍ਹੋ ਪੂਰੀ ਰਿਪੋਰਟ
- Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ
- AAP Sushil Rinku: AAP ਦੇ ਸੁਸ਼ੀਲ ਰਿੰਕੂ ਦੀ ਵੱਡੀ ਜਿੱਤ, ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ 'ਚ ਸਰਗਰਮ
ਖਸਤਾ ਹਾਲਤ ਤੋਂ ਪ੍ਰੇਸ਼ਾਨ: ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਫਿਰੋਜਪੁਰ ਤੋਂ ਮਲੋਟ ਤੱਕ ਤਿੰਨ ਜਿਲ੍ਹਿਆਂ (ਫਿਰੋਜਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ) ਨੂੰ ਆਪਸ ਵਿਚ ਜੋੜਨ ਵਾਲੀ ਸਟੇਟ ਹਾਈਵੇ ਨੰਬਰ 354 ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਹੋ ਕਿ ਉਹਨਾਂ ਸਰਕਾਰ ਖਿਲਾਫ ਇਹ ਸੰਕੇਤਕ ਧਰਨਾਂ ਲਗਾਇਆ ਗਿਆ ਹੈ, ਜੋ ਅੱਜ ਤਾਂ 2 ਘੰਟੇ ਤੱਕ ਚੱਲੇਗਾ ਪਰ ਜੇਕਰ ਸਰਕਾਰ ਨੇ ਇਸ ਰੋਡ ਦੀ ਉਸਾਰੀ ਜਲਦ ਸ਼ੁਰੂ ਨਾਂ ਕੀਤੀ ਤਾਂ ਸਾਦਿਕ ਵਿਖੇ ਪੈਂਦੇ ਚੌਂਕ ਨੂੰ ਜਾਮ ਕਰਕੇ ਲੋਕਾਂ ਦੇ ਸਹਿਯੋਗ ਨਾਲ ਅਣਮਿਥੇ ਸਮੇਂ ਤੱਕ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ ਜੋ ਉਨਾਂ ਚਿਰ ਖਤਮ ਨਹੀਂ ਹੋਣਾਂ ਜਦੋਂ ਤੱਕ ਇਸ ਰੋਡ ਨੂੰ ਬਣਾਉਣ ਦਾ ਕੰਮ ਸੁਰੂ ਨਾਂ ਹੋਇਆ।
ਰੋਡ 'ਚ ਵੱਡੇ ਵੱਡੇ ਟੋਏ ਪਏ ਹੋਏ ਹਨ: ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਸੰਬੰਧਿਤ ਵਿਭਾਗ ਅਤੇ ਰਾਜਨੀਤਿਕ ਆਗੂਆਂ ਤੱਕ ਵੀ ਕਈ ਵਾਰ ਪਹੁੰਚ ਕੀਤੀ ਪਰ ਸਿਵਾਏ ਲਾਰਿਆ ਦੇ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਆਇਆ। ਉਹਨਾਂ ਕਿਹਾ ਕਿ ਇਹ ਰੋਡ ਸਿਰਫ ਖਸਤਾ ਹਾਲ ਹੀ ਨਹੀਂ ਬਲਕਿ ਇਸ ਰੋਡ 'ਚ ਵੱਡੇ ਵੱਡੇ ਟੋਏ ਪਏ ਹੋਏ ਹਨ ਅਤੇ ਆਵਾਜਾਈ ਬਹੁਤ ਮੁਸ਼ਕਿਲ ਹੈ। ਉਹਨਾਂ ਦੱਸਿਆ ਕਿ ਇਸ ਰੋਡ 'ਤੇ ਚੱਲਣ ਵਾਲੇ ਲੋਕਾਂ ਦੇ ਵਹੀਕਲ ਖਰਾਬ ਹੋ ਰਹੇ ਹਨ ਲੋਕਾਂ ਦੀ ਸਿਹਤ ਵੀ ਖਰਾਬ ਹੋ ਰਹੀ ਹੈ, ਲੋਕਾਂ ਦੀਆਂ ਜਾਂਨਾਂ ਜਾ ਰਹੀਆਂ ਹਨ ਪਰ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕ ਰਹੀ।