ETV Bharat / state

ਮੌਸਮ ਦੀ ਪਹਿਲੀ ਬਰਸਾਤ ਨੇ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ

ਫ਼ਰੀਦਕੋਟ 'ਚ ਮੌਸਮ ਦੀ ਪਹਿਲੀ ਹੀ ਬਰਸਾਤ ਨਾਲ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ ਖੁੱਲ ਗਈ ਹੈ, ਸ਼ਹਿਰ ਵਾਸੀਆਂ ਨੇ ਸਰਕਾਰ ਤੇ ਇਲਜ਼ਾਮ ਲਗਾਏ ਹਨ, ਕਿ ਨਾਲੇ ਦੀ ਪਾਈਪ ਲਾਈਨ ਬਿਨ੍ਹਾਂ ਪਲਾਨਿੰਗ ਦੇ ਪਾਈ ਜਾਂ ਰਹੀ ਹੈ

ਮੌਸਮ ਦੀ ਪਹਿਲੀ ਬਰਸਾਤ ਨੇ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ
ਮੌਸਮ ਦੀ ਪਹਿਲੀ ਬਰਸਾਤ ਨੇ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ
author img

By

Published : Jun 22, 2021, 2:03 PM IST

ਫ਼ਰੀਦਕੋਟ: ਫ਼ਰੀਦਕੋਟ ਸ਼ਹਿਰ ਵਿੱਚ ਸੋਮਵਾਰ ਹੋਈ ਬਰਸਾਤ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਕਈ ਚੌਕਾਂ ਵਿੱਚ ਕਾਫੀ ਪਾਣੀ ਭਰ ਗਿਆ, ਜੋ ਕਰੀਬ ਪੰਦਰਾਂ ਘੰਟੇ ਬੀਤਣ ਬਾਅਦ ਵੀ ਨਹੀਂ ਨਿਕਲ ਸਕਿਆ, ਅਤੇ ਇਸ ਭਰੇ ਪਾਣੀ ਕਾਰਨ ਜਿਥੇ ਰਾਹਗੀਰਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਦੋ ਪਹੀਆ ਵਾਹਨ ਅਤੇ ਆਟੋ ਚਾਲਕਾਂ ਨੂੰ ਪਾਣੀ ਵਿੱਚੋਂ ਤੁਰ ਕੇ ਆਪਣੇ ਵਹੀਕਲ ਲੰਘਾਉਣੇ ਪਏ। ਕਈਆਂ ਦੇ ਵਹੀਕਲਾਂ ਵਿੱਚ ਪਾਣੀ ਭਰ ਜਾਣ ਕਾਰਨ ਖ਼ਰਾਬ ਵੀ ਹੋ ਗਏ।

ਮੌਸਮ ਦੀ ਪਹਿਲੀ ਬਰਸਾਤ ਨੇ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ

ਇਸ ਮੌਕੇ ਗੱਲਬਾਤ ਕਰਦਿਆਂ ਹੋਰ ਸ਼ਹਿਰ ਵਾਸੀਆਂ ਅਤੇ ਨਗਰ ਕੌਂਸਲ ਫਰੀਦਕੋਟ ਤੋਂ ਅਕਾਲੀ ਐਮ.ਸੀ ਵਿਜੇ ਛਾਬੜਾ ਨੇ ਕਿਹਾ, ਕਿ ਸਰਕਾਰ ਵੱਲੋਂ ਸ਼ਹਿਰ ਦਾ ਕੀਤਾ ਹੋਇਆ ਵਿਕਾਸ, ਅੱਜ ਗਲੀਆਂ ਵਿੱਚ ਫਿਰ ਰਿਹਾ ਹੈ। ਉਨ੍ਹਾਂ ਕਿਹਾ, ਕਿ ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ ਸ਼ਹਿਰ ਵਿੱਚੋਂ ਪੁਰਾਣਾ ਨਾਲਾ ਜਾਂਦਾ ਸੀ। ਜਿਸ ਨੂੰ ਪੂਰਾ ਕਰਕੇ ਨਗਰ ਕੌਂਸਲ ਵੱਲੋਂ ਪਾਈਪ ਲਾਈਨ ਪਾਈ ਜਾਂ ਰਹੀ ਹੈ, ਉਨ੍ਹਾਂ ਕਿਹਾ, ਕਿ ਪਾਈਪਲਾਈਨ ਬਿਨ੍ਹਾਂ ਕਿਸੇ ਵਿਉਂਤਬੰਦੀ ਦੇ ਪਾਈ ਜਾਂ ਰਹੀ ਹੈ। ਜਿਸ ਕਾਰਨ ਨਾਲਾ ਬੰਦ ਕੀਤਾ ਹੋਇਆ, ਅਤੇ ਨਾਲਾ ਬੰਦ ਹੋਣ ਕਾਰਨ ਸ਼ਹਿਰ ਦਾ ਬਰਸਾਤੀ ਪਾਣੀ ਬਾਹਰ ਨਹੀਂ ਨਿਕਲ ਰਿਹਾ, ਜਿਸ ਕਾਰਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ ਹੈ।

ਉਨ੍ਹਾਂ ਮੰਗ ਕੀਤੀ, ਕਿ ਅੱਗੇ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਲਈ ਸਰਕਾਰ ਕੋਈ ਬਦਲਵੇਂ ਪ੍ਰਬੰਧ ਕਰੇ, ਤਾਂ ਜੋ ਸ਼ਹਿਰ ਵਾਸੀਆਂ ਨੂੰ ਅੱਜ ਵਰਗੀ ਸਮੱਸਿਆ ਨਾ ਆਵੇ। ਇਸ ਪੂਰੇ ਮਾਮਲੇ ਬਾਰੇ ਜਦੋਂ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਨਰਿੰਦਰਪਾਲ ਨਿੰਦਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਨਿਕਾਸੀ ਨਾਲੇ ਵਿਚ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਅੱਜ ਬਾਰਿਸ਼ ਵਿੱਚ ਪਾਣੀ ਦੀ ਨਿਕਾਸੀ ਵਿੱਚ ਸਮੱਸਿਆ ਆਈ ਹੈ, ਉਨ੍ਹਾਂ ਕਿਹਾ ਕਿ ਔਖ ਨਾਲ ਹੀ ਸ਼ੌਖ ਹੈ, ਲੋਕਾਂ ਨੂੰ ਥੋੜ੍ਹਾ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ, ਅਤੇ ਸਾਡਾ ਸਹਿਯੋਗ ਕਰਨਾ ਚਾਹੀਦਾ।
ਇਹ ਵੀ ਪੜ੍ਹੋ:-Punjab Congress Clash live updates: ਕੈਪਟਨ ਅਮਰਿੰਦਰ ਸਿੰਘ ਦੀ 3 ਮੈਂਬਰੀ ਪੈਨਲ ਨਾਲ ਮੁਲਾਕਾਤ ਖਤਮ

ETV Bharat Logo

Copyright © 2024 Ushodaya Enterprises Pvt. Ltd., All Rights Reserved.