ਫ਼ਰੀਦਕੋਟ : ਜੈਤੋ ਦੇ ਮੋਰਚੇ ਦੇ ਸਮੇਂ ਦੀ ਇਤਿਹਾਸਕ ਇਮਾਰਤ ਜਿਸ ਨੂੰ ਜੇਲ੍ਹ ਦੇ ਨਾਂਅ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਕਿ ਖੰਡਰ ਬਣ ਗਈ ਹੈ। ਪ੍ਰਸ਼ਾਸਨ ਇਸ ਇਮਾਰਤ ਦੀ ਦੇਖ-ਰੇਖ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਰਿਹਾ ਹੈ।
ਕੀ ਹੈ ਇਸ ਇਮਾਰਤ ਦਾ ਇਤਿਹਾਸ -
ਫ਼ਰੀਦਕੋਟ ਦੇ ਕਸਬੇ ਜੈਤੋ ਨੂੰ 'ਜੈਤੋ ਦਾ ਮੋਰਚਾ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਅੰਗਰੇਜ਼ੀ ਹਕੂਮਤ ਵਿਰੁੱਧ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਜੈਤੋ ਪੁਹੰਚੇ ਸਨ ਤਾਂ ਜੈਤੋ ਰੇਲਵੇ ਸਟੇਸ਼ਨ 'ਤੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਕੈਦ ਕਰ ਲਿਆ ਸੀ ਅਤੇ ਜੈਤੋ ਦੇ ਇੱਕ ਕਿਲ੍ਹੇ ਜਿਸ ਨੂੰ ਬਾਅਦ ਵਿੱਚ ਅੰਗਰੇਜਾਂ ਦੁਆਰਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਵਿੱਚ ਰੱਖਿਆ ਗਿਆ। ਅਜ਼ਾਦੀ ਤੋਂ ਬਾਅਦ ਇਸ ਜੇਲ੍ਹ ਨੂੰ ਇੱਕ ਯਾਦਗਾਰ ਦੇ ਰੂਪ ਵਿੱਚ ਵੇਖਿਆ ਜਾਣ ਲਗਾ।
ਜਾਣਕਾਰੀ ਮੁਤਾਬਕ ਇਸ ਜੇਲ੍ਹ ਦੀ ਯਾਦਗਾਰ ਨੂੰ ਤਾਜ਼ਾ ਰੱਖਣ ਲਈ ਰਾਹੁਲ ਗਾਂਧੀ ਵੱਲੋਂ ਜੈਤੋ ਦੌਰੇ ਦੌਰਾਨ 23 ਸਤੰਬਰ, 2008 ਨੂੰ 65 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਗਿਆ ਸੀ।
ਪਰ ਸਥਾਨਕ ਲੋਕਾਂ ਨੇ ਇਸ ਦੀ ਦੁਬਾਰਾ ਮੁਰੰਮਤ ਕਰਨ ਵਾਲੇ ਠੇਕੇਦਾਰ 'ਤੇ ਦੋਸ਼ ਲਗਾਏ ਹਨ ਕਿ ਇਸ ਗਰਾਂਟ ਦਾ ਠੇਕੇਦਾਰ ਵੱਲੋਂ ਦੁਰ-ਉਪਯੋਗ ਕੀਤਾ ਗਿਆ ਅਤੇ ਯਾਦਗਾਰ 'ਤੇ ਬਹੁਤ ਘੱਟ ਖ਼ਰਚ ਕੀਤਾ ਗਿਆ।
ਜਦੋਂ ਇਸ ਮਾਮਲੇ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੌਰਵ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਹੀ ਇਸ ਇਮਾਰਤ ਦਾ ਦੌਰਾ ਕੀਤਾ ਹੈ ਅਤੇ ਇਮਾਰਤ ਦੇ ਨਾਲ ਲੱਗਦੇ ਖੇਤਰ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਇਮਾਰਤ ਤੋਂ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ : ਕਰਨਾਟਕ ਦੇ ਰਾਜਪਾਲ ਨੇ 6 ਵਜੇ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ
ਉਨ੍ਹਾਂ ਨੇ ਕਿਹਾ ਕਿ ਅਸੀ ਹਾਲਤ 'ਤੇ ਗੌਰ ਕਰ ਰਹੇ ਹਾਂ ਅਤੇ ਈਓ ਛੁੱਟੀ 'ਤੇ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀ ਹੋ ਸਕੀ ਜਿਸ ਦੇ ਨਾਲ ਅਸੀ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਹ ਇਮਾਰਤ ਪੁਰਾਤਨ ਵਿਭਾਗ ਦੇ ਅਧੀਨ ਆਉਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਸਬੰਧਿਤ ਵਿਭਾਗ ਨੂੰ ਦਿੱਤੀ ਜਾਵੇਗੀ ।