ਫਰੀਦਕੋਟ: ਮੁਹੱਲਾ ਮਾਈ ਗੋਦੜੀ ਵਿੱਚ ਅੱਜ ਇੱਕ NRI ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ। ਜ਼ਖ਼ਮੀ NRI ਮਹਿਲਾ ਨੂੰ ਹਸਪਤਾਲ ਦਾਖਿਲ ਕਰਾਉਣਾ ਪਿਆ। ਜਾਣਕਾਰੀ ਮੁਤਾਬਿਕ ਦਲਵਿੰਦਰ ਕੌਰ ਨਾਮ ਦੀ ਬਜ਼ੁਰਗ ਮਹਿਲਾ ਕਰੀਬ 15 ਸਾਲ ਤੋਂ ਅਮਰੀਕਾ ਰਹਿ ਰਹੀ ਸੀ, ਜਿਸ ਨੇ ਜਾਣ ਤੋਂ ਪਹਿਲਾਂ ਆਪਣੇ ਮਕਾਨ ਦਾ ਇੱਕ ਕਮਰਾ ਮਾਵਾਂ-ਧੀਆਂ ਨੂੰ ਕਿਰਾਏ ਉੱਤੇ ਦੇ ਦਿੱਤਾ ਤਾਂ ਜੋ ਉਸ ਦੇ ਮਕਾਨ ਦੀ ਸਾਂਭ ਸੰਭਾਲ ਰਹਿ ਸਕੇ, ਪਰ ਪਿੱਛੋਂ ਉਨ੍ਹਾਂ ਵੱਲੋਂ ਇੱਕ ਪ੍ਰਾਪਰਟੀ ਡੀਲਰ ਦੀ ਮਦਦ ਨਾਲ ਪੂਰੇ ਘਰ ਉੱਤੇ ਹੀ ਕਬਜ਼ਾ ਕਰ ਲਿਆ ਗਿਆ।
ਕਿਰਾਏਦਾਰ ਮਾਵਾਂ-ਧੀਆਂ ਨੇ ਮਕਾਨ ਉੱਤੇ ਕੀਤਾ ਕਬਜ਼ਾ: NRI ਮਹਿਲਾ ਮੁਤਾਬਿਕ ਹੁਣ ਜਦ ਉਹ ਕਰੀਬ ਇੱਕ ਮਹੀਨਾ ਪਹਿਲਾਂ ਅਮਰੀਕਾ ਤੋਂ ਵਾਪਿਸ ਆਈ ਅਤੇ ਜਦੋਂ ਆਪਣੇ ਘਰ ਗਈ ਤਾਂ ਪੂਰੇ ਘਰ ਉੱਤੇ ਮਾਵਾਂ-ਧੀਆਂ ਵੱਲੋਂ ਕਬਜ਼ਾ ਕੀਤਾ ਗਿਆ ਸੀ। ਪੀੜਤ ਮਹਿਲਾ ਨੇ ਦੱਸਿਆ ਕਿ ਮਾਵਾਂ-ਧੀਆਂ ਨੇ ਉਸ ਨੂੰ ਘਰ ਵਿੱਚ ਦਾਖਿਲ ਤੱਕ ਨਹੀਂ ਹੋਣ ਦਿੱਤਾ। ਮਹਿਲਾ ਮੁਤਾਬਿਕ ਕਿਰਾਏਦਾਰ ਮਾਵਾਂ-ਧੀਆਂ ਨੇ ਉਸ ਨਾਲ ਗਾਲੀ ਗਲੋਚ ਕਰਨ ਤੋਂ ਇਲਾਵਾ ਕੁੱਟਮਾਰ ਕੀਤੀ। ਜਿਸ ਦੀ ਉਸ ਨੇ NRI ਥਾਣੇ ਵਿੱਚ ਰਿਪੋਰਟ ਵੀ ਲਿਖਾਈ ਪਰ ਕੋਈ ਕਾਰਵਾਈ ਨਹੀਂ ਹੋਈ।
- ਮਣੀਪੁਰ ਵੀਡੀਓ ਮਾਮਲਾ: 'ਆਪ' ਪੰਜਾਬ ਦਾ ਭਾਜਪਾ ਖ਼ਿਲਾਫ਼ ਪ੍ਰਦਰਸ਼ਨ, ਪੁਲਿਸ ਨੇ AAP ਆਗੂਆਂ ਨੂੰ ਹਿਰਾਸਤ ਵਿੱਚ ਲਿਆ
- Punjab Drugs Smuggler : ਨਸ਼ਾ ਤਸਕਰੀ 'ਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਸਵਾਲੀਆ ਨਿਸ਼ਾਨ, ਕਿਵੇਂ ਨਜਿੱਠੇਗੀ ਪੰਜਾਬ ਸਰਕਾਰ ?
- Monsoon Session 2023 Updates: ਮਣੀਪੁਰ ਹਿੰਸਾ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ, ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਮੁਲਤਵੀ
NRI ਮਹਿਲਾ ਨੂੰ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ: ਅੱਜ ਮਹਿਲਾ ਜਦੋਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਮਕਾਨ ਖਾਲੀ ਕਰਵਾਉਣ ਪੁੱਜੀ ਤਾਂ ਉਕਤ ਕਿਰਾਏਦਾਰ ਮਾਵਾਂ-ਧੀਆਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਹਿਲਾ ਦੇ ਨੱਕ ਵਿੱਚੋਂ ਖੂਨ ਵਗਣ ਲੱਗਾ ਅਤੇ ਹੱਥੋਪਾਈ ਦੌਰਾਨ NRI ਮਹਿਲਾ ਦੇ ਕੱਪੜੇ ਤੱਕ ਪਾੜ ਦਿੱਤੇ ਗਏ। ਫਿਲਹਾਲ NRI ਮਹਿਲਾ ਨੂੰ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪੀੜਤ ਮਹਿਲਾ ਦੇ ਭਰਾ ਦਾ ਕਹਿਣਾ ਹੈ ਕਿ ਕਈ ਸਾਲ ਪਹਿਲਾਂ ਉਨ੍ਹਾਂ ਨੇ ਮਕਾਨ ਖਰੀਦਿਆ ਸੀ ਅਤੇ ਰਜਿਸਟਰੀ ਹੁਣ ਵੀ ਉਨ੍ਹਾਂ ਦੇ ਕੋਲ ਹੈ, ਬਾਵਜੂਦ ਇਸ ਦੇ ਕਿਰਾਏਦਾਰਾਂ ਮਕਾਨ ਨਹੀਂ ਛੱਡ ਰਹੇ ਅਤੇ ਸ਼ਰੇਆਮ ਉਨ੍ਹਾਂ ਨਾਲ ਧੱਕੇਸ਼ਾਹੀ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ MLR ਪ੍ਰਾਪਤ ਹੋਣ ਤੋਂ ਬਾਅਦ ਮਹਿਲਾ ਦੇ ਬਿਆਨ ਲਿਖਣ ਉਪਰੰਤ ਅਗਲੀ ਕਾਰਵਾਈ ਕੀਤੀ ਜਵੇਗੀ।