ETV Bharat / state

ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਦੇ ਦੋਸ਼ੀ ਅਦਾਲਤ ਚੋਂ ਬਰੀ - ਫ਼ਰੀਦਕੋਟ

ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦੇ ਮਾਮਲੇ ਵਿੱਚ ਘਿਰੇ ਜੱਗੀ ਜੌਹਲ ਦੇ ਇਲਾਵਾ ਚਾਰ ਹੋਰ ਕਥਿਤ ਦੋਸ਼ੀਆਂ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਨੇ ਬਰੀ ਕਰ ਦਿੱਤਾ ਗਿਆ ਹੈ। ਥਾਣਾ ਬਾਜਾਖਾਨਾ ਵਿੱਚ 26 ਜੂਨ 2016 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਦੌਰਾਨ ਇਨ੍ਹਾਂ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਹੈ।

ਫ਼ੋਟੋ
author img

By

Published : Jul 25, 2019, 8:15 AM IST

ਫ਼ਰੀਦਕੋਟ: ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦੇ ਮਾਮਲੇ ਵਿੱਚ ਘਿਰੇ ਜੱਗੀ ਜੌਹਲ ਦੇ ਇਲਾਵਾ ਚਾਰ ਹੋਰ ਕਥਿਤ ਦੋਸ਼ੀਆਂ 'ਤੇ ਫ਼ਰੀਦਕੋਟ ਦੀ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ।

ਵੇਖੋ ਵੀਡੀਓ
ਮਾਮਲੇ ਦੀ ਜਾਣਕਾਰੀ ਮੁਤਾਬਕ ਫੰਡਿੰਗ ਮਾਮਲੇ ਵਿੱਚ ਅੰਮ੍ਰਿਤਸਰ ਵਿੱਚ ਦਰਜ ਇੱਕ ਮਾਮਲੇ ਵਿੱਚ ਮਾਨ ਸਿੰਘ ਨਾਮਕ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਸੀ ਜਿਸ ਦੇ ਵੱਲੋਂ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਦਾ ਨਾਮ ਲਿਆ ਗਿਆ ਸੀ। ਗੁਰਪ੍ਰੀਤ ਸਿੰਘ ਦੀ ਹੀ ਨਿਸ਼ਾਨਦੇਹੀ 'ਤੇ ਫ਼ਰੀਦਕੋਟ ਦੇ ਥਾਣੇ ਬਾਜਾਖ਼ਾਨਾ ਦੇ ਇੱਕ ਪਿੰਡ ਵਿਚੋਂ ਇੱਕ ਪਿਸਟਲ ਦੀ ਬਰਾਮਦੀ ਹੋਈ ਸੀ ਜੋ ਟੁੱਟਿਆ ਹੋਇਆ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੰਜ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਜਗਜੀਤ ਸਿੰਘ ਜੱਗੀ ਜੌਹਲ, ਜਗਤਾਰ ਸਿੰਘ, ਤਲਜੀਤ ਸਿੰਘ ਜਿੰਮੀ, ਤਿਰਲੋਕ ਸਿੰਘ ਅਤੇ ਜਗਜੀਤ ਸਿੰਘ ਦੇ ਨਾਮ ਸਨ। ਇਨ੍ਹਾਂ ਖਿਲਾਫ਼ ਦੋਸ਼ ਲਗਾਏ ਗਏ ਸਨ ਕਿ ਇਨ੍ਹਾਂ ਵੱਲੋਂ ਹੀ ਇਸ ਅਸਲੇ ਲਈ ਫੰਡਿੰਗ ਕੀਤੀ ਗਈ ਸੀ ਜਿਸਨੂੰ ਲੈ ਕੇ ਫ਼ਰੀਦਕੋਟ ਦੇ ਥਾਨਾ ਬਾਜਾਖਾਨਾ ਵਿੱਚ 26 ਜੂਨ 2016 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ । ਬੁੱਧਵਾਰ ਨੂੰ ਇਸ ਮਾਮਲੇ ਵਿੱਚ ਅਦਾਲਤ ਦੁਆਰਾ ਸੁਣਵਾਈ ਕਰਦੇ ਹੋਏ ਦੋਸ਼ ਸਾਬਤ ਨਾ ਹੋਣ 'ਤੇ ਇਸ ਮਾਮਲੇ ਦੇ ਸਾਰੇ ਕਥਿਤ ਦੋਸ਼ੀਆਂ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ।

ਇਹ ਵੀ ਪੜ੍ਹੋ: ਮੁਖਰਜੀ ਨਗਰ ਮਾਮਲਾ: ਦਿੱਲੀ ਪੁਲਿਸ ਨੇ 2 ਪੁਲਿਸ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ
ਬਰੀ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਬਣਾਏ ਗਏ ਤਿਰਲੋਕ ਸਿੰਘ ਨੇ ਕਿਹਾ ਕਿ ਸਾਡੇ ਤੇ ਇੱਕ ਝੂਠਾ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਬੁੱਧਵਾਰ ਨੂੰ ਸਾਰੇ ਅਦਾਲਤ ਦੇ ਵੱਲੋਂ ਬਰੀ ਕੀਤੇ ਗਏ ਹਾਂ ਜਿਸਦੇ ਲਈ ਉਹ ਅਦਾਲਤ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਸਾਡੇ ਖਿਲਾਫ਼ ਦੂਜੇ ਮਾਮਲੇ ਦਰਜ ਹਨ ਉਨ੍ਹਾਂ ਵਿੱਚ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਛੇਤੀ ਬਰੀ ਹੋਣਗੇ।

Intro:ਜਗਜੀਤ ਸਿੰਘ ਜੱਗੀ ਜੌਹਲ ਸਮੇਤ ਚਾਰ ਹੋਰ ਦੋਸੀ ਫ਼ਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੇ ਇੱਕ ਮਾਮਲੇ ਵਿੱਚ ਹੋਏ ਬਰੀ ।

Body:
ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦੇ ਮਾਮਲੇ ਵਿੱਚ ਘਿਰੇ ਜੱਗੀ ਜੋਹਲ ਦੇ ਇਲਾਵਾ ਚਾਰ ਹੋਰ ਕਥਿਤ ਦੋਸੀਆਂ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਚੱਲ ਰਹੇ ਇੱਕ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ।

ਵੀਓ
ਮਾਮਲੇ ਦੀ ਜਾਣਕਾਰੀ ਮੁਤਾਬਕ ਫੰਡਿੰਗ ਮਾਮਲੇ ਵਿੱਚ ਅਮ੍ਰਿਤਸਰ ਵਿੱਚ ਦਰਜ ਇੱਕ ਮਾਮਲੇ ਵਿੱਚ ਮਾਨ ਸਿੰਘ ਨਾਮਕ ਵਿਅਕਤੀ ਦੀ ਗਿਰਫਤਾਰੀ ਹੋਈ ਸੀ ਜਿਸਦੇ ਵੱਲੋਂ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਦਾ ਨਾਮ ਲਿਆ ਗਿਆ ਸੀ ਅਤੇ ਗੁਰਪ੍ਰੀਤ ਸਿੰਘ ਦੀ ਹੀ ਨਿਸ਼ਾਨਦੇਹੀ ਤੇ ਫ਼ਰੀਦਕੋਟ ਦੇ ਥਾਨੇ ਬਾਜਾਖਾਨਾ ਦੇ ਇੱਕ ਪਿੰਡ ਵਿਚੋਂ ਇੱਕ ਪਿਸਟਲ ਦੀ ਬਰਾਮਦੀ ਹੋਈ ਸੀ ਜੋ ਟੁੱਟਿਆ ਵੀ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪੰਜ ਲੋਕਾਂ ਖਿਲਾਫ ਦੋਸ ਲਗਾਏ ਗਏ ਸਨ ਜਿਨ੍ਹਾਂ ਵਿੱਚ ਜਗਜੀਤ ਸਿੰਘ ਜੱਗੀ ਜੋਹਲ , ਜਗਤਾਰ ਸਿੰਘ , ਤਲਜੀਤ ਸਿੰਘ ਜਿੰਮੀ , ਤਿਰਲੋਕ ਸਿੰਘ ਅਤੇ ਜਗਜੀਤ ਸਿੰਘ ਦੇ ਨਾਮ ਸਨ । ਇਹਨਾਂ ਖਿਲਾਫ ਦੋਸ ਲਗਾਏ ਗਏ ਸਨ ਕਿ ਇਨ੍ਹਾਂ ਵੱਲੋਂ ਹੀ ਇਸ ਅਸਲੇ ਲਈ ਫੰਡਿੰਗ ਕੀਤੀ ਗਈ ਸੀ ਜਿਸਨੂੰ ਲੈ ਕੇ ਫ਼ਰੀਦਕੋਟ ਦੇ ਥਾਨਾ ਬਾਜਾਖਾਨਾ ਵਿੱਚ 26 ਜੂਨ 2016 ਨੂੰ ਇੱਕ ਮਾਮਲਾ ਕੀਤਾ ਗਿਆ ਸੀ । ਅੱਜ ਇਸ ਮਾਮਲੇ ਵਿੱਚ ਅਦਾਲਤ ਦੁਆਰਾ ਸੁਣਵਾਈ ਕਰਦੇ ਹੋਏ ਦੋਸ਼ ਸਾਬਤ ਨਾਂ ਹੋਣ ਦੇ ਚਲਦੇ ਇਸ ਮਾਮਲੇ ਦੇ ਵਿੱਚ ਸਾਰੇ ਕਥਿਤ ਦੋਸੀਆਂ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ।
ਬਾਈਟ - ਮਨਦੀਪ ਚਾਨਨਾ ਵਕੀਲ ਬਚਾਅ ਪੱਖ ।

ਵੀਓ -
ਬਰੀ ਹੋਣ ਦੇ ਬਾਅਦ ਇਸ ਮਾਮਲੇ ਵਿੱਚ ਕਥਿਤ ਦੋਸੀ ਬਣਾਏ ਗਏ ਤਿਰਲੋਕ ਸਿੰਗ ਨੇ ਕਿਹਾ ਕਿ ਸਾਡੇ ਤੇ ਇੱਕ ਫੇਕ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਅਸੀ ਅੱਜ ਸਾਰੇ ਅਦਾਲਤ ਦੇ ਵੱਲੋਂ ਬਰੀ ਕੀਤੇ ਗਏ ਹਾਂ ਜਿਸਦੇ ਲਈ ਉਹ ਅਦਾਲਤ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂਨੇ ਕਿਹਾ ਕਿ ਜੋ ਸਾਡੇ ਖਿਲਾਫ ਦੂਜੇ ਮਾਮਲੇ ਦਰਜ ਹਨ ਉਨ੍ਹਾਂ ਵਿੱਚ ਵੀ ਉਨ੍ਹਾਂਨੂੰ ਉਮੀਦ ਹੈ ਕਿ ਉਹ ਛੇਤੀ ਬਰੀ ਹੋਣਗੇ ।
ਬਾਇਟ - ਤਿਰਲੋਕ ਸਿੰਘ
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.