ETV Bharat / state

ਬਹਿਬਲਕਲਾਂ ਗੋਲੀਕਾਂਡ: 'ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਉਮੀਦ ਨਹੀਂ'

ਫ਼ਰੀਦਕੋਟ ਵਿੱਚ ਬਹਿਬਲ ਕਲਾ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਵੱਧਦਾ ਹੀ ਜਾ ਰਿਹਾ ਹੈ। ਉੱਥੇ ਹੀ ਮ੍ਰਿਤਕ ਦੀ ਪਤਨੀ ਤੇ ਪੁੱਤਰ ਨੇ ਪ੍ਰੈਸ ਕਾਨਫ਼ਰੰਸ ਕਰਕੇ ਮਾਮਲੇ ਦੇ ਹੋਰ ਗਵਾਹਾਂ ਵੱਲੋਂ ਕੀਤੀ ਗਈ ਕਾਨਫ਼ਰੰਸ ਸਬੰਧੀ ਸਵਾਲ ਖੜ੍ਹੇ ਕੀਤੇ।

ਬਹਿਬਲਕਲਾਂ ਗੋਲੀਕਾਂਡ
ਫ਼ੋਟੋ
author img

By

Published : Feb 6, 2020, 9:44 AM IST

ਫ਼ਰੀਦਕੋਟ: ਬਹਿਬਲ ਕਲਾ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਵੱਧਦਾ ਹੀ ਜਾ ਰਿਹਾ ਹੈ। ਉੱਥੇ ਹੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਸਾਹਮਣੇ ਆਏ 7 ਗਵਾਹਾਂ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਕਿਸੇ ਦਾ ਕੋਈ ਦਬਾਅ ਨਹੀਂ ਸੀ, ਬਿਜਲੀ ਵਿਭਾਗ ਦੀ ਰੇਡ 8 ਘਰਾਂ ਤੇ ਹੋਈ ਨਾ ਕਿ ਇਨ੍ਹਾਂ ਦੇ ਘਰ ਵਿੱਚ ਹੋਈ ਜਿਸ ਬਾਰੇ ਬੋਲਦਿਆਂ ਮ੍ਰਿਤਕ ਦੇ ਪੁੱਤਰ ਨੇ ਕਿਹਾ ਕਿ ਬਿਜਲੀ ਦੀ ਛਾਪੇਮਾਰੀ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਹੋਈ ਜਿਸ 19 ਦਿਨ ਬਾਅਦ ਪਿੰਡ ਦੇ ਹੋਰ ਘਰਾਂ ਵਿੱਚ ਹੋਈ।

ਵੀਡੀਓ

ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਜਿਸ ਵੇਲੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਗਈ, ਹਵਾਈ ਫਾਇਰਿੰਗ ਹੋਈ, ਉਸ ਵੇਲੇ ਇਹ 7 ਗਵਾਹ ਉਨ੍ਹਾਂ ਕੋਲ ਕਿਉਂ ਨਹੀਂ ਆਏ। ਇਸ ਤੋਂ ਇਲਾਵਾ ਉਸ ਨੇ ਨਿੱਜੀ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਗੱਲ ਬਾਰੇ ਜਵਾਬ ਦਿੱਤਾ।

ਉੱਥੇ ਹੀ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦਾ ਇਨਸਾਫ਼ ਨਾ ਮਿਲਣ ਦੀ ਗੱਲ ਕਹੀ। ਇੰਨਾ ਹੀ ਨਹੀਂ ਮ੍ਰਿਤਕ ਦੇ ਪਰਿਵਾਰ ਨੇ 23 ਜਨਵਰੀ ਨੂੰ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਵੀ ਕੱਟ ਵੱਢ ਕਰਨ ਤੇ ਕਾਂਗਰਸੀ ਆਗੂਆਂ ਦੇ ਨਾਂਅ ਪਰਚੇ ਵਿਚ ਸ਼ਾਮਲ ਨਾ ਕਰਨ ਦੇ ਇਲਜ਼ਾਮ ਲਾਏ ਗਏ। ਮ੍ਰਿਤਕ ਦੀ ਪਤਨੀ ਨੇ ਅੱਗੇ ਕਿਹਾ ਕਿ ਜਦੋਂ ਵੀ ਉਨ੍ਹਾਂ ਦੇ ਘਰ ਕੋਈ ਵੀ ਹਾਦਸਾ ਵਾਪਰਦਾ ਹੈ, ਤਾਂ ਉਸ ਦੀ ਜ਼ਿੰਮੇਵਾਰ ਕਾਂਗਰਸ ਸਰਕਾਰ ਹੋਵੇਗੀ।

Intro:ਬਹਿਬਲਕਲਾਂ ਗੋਲੀਕਾਂਡ ਦੇ ਗਵਾਹ ਸੁਰਜੀਤ ਸਿੰਘ ਦੇ ਪਰਿਵਾਰ ਨੇ ਮੁੜ ਕੀਤੀ ਪ੍ਰੈਸ ਕਾਨਫ਼ਰੰਸ,
ਪੁਲਿਸ ਤੇ ਲਗਾਏ 23 ਜਨਵਰੀ ਨੂੰ ਦਿਤੀ ਦਰਖ਼ਾਸਤ ਵਿਚ ਕੱਟ ਵੱਢ ਕਰ ਕਾਂਗਰਸੀ ਆਗੂਆਂ ਦਾ ਨਾਮ ਕੱਢਣ ਦੇ ਦੋਸ਼,
ਗੋਲੀਕਾਂਡ ਦੇ ਹੋਰ ਗਵਾਹਾਂ ਵਲੋਂ ਕੀਤੀ ਗਈ ਪ੍ਰੈਸ ਤੇ ਵੀ ਉਠਾਏ ਸਵਾਲ,
ਕਿਹਾ ਇਹ ਗਵਾਹ ਪਹਿਲਾਂ ਕਿਥੇ ਸਨ,
ਸਰਕਾਰ ਤੋਂ ਨਹੀ ਇਨਸਾਫ ਦੀ ਉਮੀਦ-ਸੁਰਜੀਤ ਸਿੰਘ ਪਤਨੀ
Body:
ਬਹਿਬਲਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਮੌਤ ਦਾ ਮਾਮਲਾ ਤੂਲ ਫੜ੍ਹਦਾ ਵਿਖਾਈ ਦੇ ਰਿਹਾ ਹੈ ਜਿਥੇ ਮਿਰਤਕ ਦੀ ਪਤਨੀ ਵਲੋਂ ਲਗਾਤਾਰ ਕਾਂਗਰਸੀ ਆਗੂਆਂ ਤੇ ਇਲਜਾਮ ਦਰ ਇਲਜ਼ਾਮ ਲਗਾਏ ਜਾ ਰਹੇ ਨੇ ਉਥੇ ਹੀ ਬੀਤੇ ਕੱਲ੍ਹ ਕੁਝ ਉਹਨਾਂ ਵਿਅਕਤੀਆਂ ਵਲੋਂ ਪ੍ਰੈਸ ਕਾਨਫਰੰਸ ਕਰ ਇਹ ਸਾਫ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਕਿ ਉਹ ਵੀ ਸੁਰਜੀਤ ਸਿੰਘ ਵਾਂਗ ਬਹਿਬਲਕਲਾਂ ਗੋਲੀਕਾਂਡ ਦੇ ਗਵਾਹ ਹਨ ਅਤੇ ਉਹਨਾਂ ਤੇ ਕੋਈ ਸਿਆਸੀ ਦਬਾਅ ਬਿਆਨ ਦੇਣ ਨੂੰ ਲੈ ਕੇ ਨਹੀਂ ਹੈ ਅਤੇ ਸੁਰਜੀਤ ਸਿੰਘ ਦੇ ਪਰਿਵਾਰ ਵਲੋਂ ਸਿਆਸੀ ਦਬਾਅ ਬਾਰੇ ਗਲਤ ਪ੍ਰਚਾਰਿਆ ਜ਼ਾ ਰਿਹਾ ਜਦੋਂਕਿ ਅੱਜ ਦੀ ਪ੍ਰੈਸ ਕਾਨਫ਼ਰੰਸ ਵਿਚ ਮਿਰਤਕ ਦੇ ਪਰਿਵਾਰ ਨੇ ਜਿਥੇ ਕੱਲ੍ਹ ਕੀਤੀ ਗਈ ਪ੍ਰੈਸ ਕਾਨਫਰੰਸ ਤੇ ਸਵਾਲ ਉਠਾਏ ਉਥੇ ਹੀ ਉਹਨਾਂ ਇਸ ਮਾਮਲੇ ਵਿਚ ਪੰਜਾਬ ਸਰਕਾਰ ਤੋਂ ਕਿਸੇ ਵੀ ਤਰਾਂ ਦਾ ਇਨਸਾਫ ਨਾ ਮਿਲਣ ਦੀ ਗੱਲ ਕਹੀ। ਇਹੀ ਨਹੀਂ ਮਿਰਤਕ ਦੇ ਪਰਿਵਾਰ ਨੇ 23 ਜਨਵਰੀ ਨੂੰ ਪੁਲਿਸ ਨੂੰ ਦਿਤੀ ਦਰਖ਼ਾਸਤ ਵਿਚ ਵੀ ਕੱਟ ਵੱਢ ਕਰਨ ਅਤੇ ਕਾਂਗਰਸੀ ਆਗੂਆਂ ਦੇ ਨਾਮ ਪਰਚੇ ਵਿਚ ਸ਼ਾਮਲ ਨਾ ਕਰਨ ਦੇ ਇਲਜਾਮ ਲਗਾਏ ਗਏ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.