ਫ਼ਰੀਦਕਟ: ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈਕੇ ਬਹਿਬਲ ਕਲਾਂ ਵਿਖੇ ਪਿਛਲੇ ਕਰੀਬ ਇੱਕ ਸਾਲ ਤੋਂ ਚੱਲ ਰਹੇ ਇਨਸਾਫ ਮੋਰਚੇ 'ਚ 14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੱਲੋਂ ਡੇਢ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਉੱਥੇ ਹੀ, ਕਿਸੇ ਨਾ ਕਿਸੇ ਨਤੀਜੇ ਉੱਤੇ ਪੁੱਜਣ ਦੀ ਗੱਲ ਕਰਦੇ ਹੋਏ ਧਰਨੇ ਵਾਲੀ ਸਥਾਨ 'ਤੇ ਸ਼ੁਕਰਾਨੇ ਦੀ ਅਰਦਾਸ ਕਰਨ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਸੰਗਤ ਵੱਲੋਂ ਸਰਕਾਰ ਨੂੰ ਹੋਰ ਡੇਢ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਪਰ ਅੱਜ 30 ਨਵੰਬਰ ਨੂੰ ਇਹ ਡੇਢ ਮਹੀਨੇ ਦੇ ਸਮੇ ਦਾ ਆਖਰੀ ਦਿਨ ਪੂਰਾ ਹੋ ਚੁੱਕਾ ਹੈ।
"ਆਪ ਸਰਕਾਰ ਵੀ ਲਾਰੇ ਲਾ ਰਹੀ': ਇਸ ਆਖਰੀ ਦਿਨ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਬਹਿਬਲ ਗੋਲੀਕਾਂਡ ਵਿੱਚ ਮਰਨ ਵਾਲੇ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈਂਦੇ ਕਿਹਾ ਕਿ 24 ਘੰਟਿਆਂ ਵਿੱਚ ਇਨਸਾਫ ਦੇਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਸੀ, ਵੱਲੋਂ 8 ਮਹੀਨੇ ਬਾਅਦ ਵੀ ਕੁੱਝ ਨਹੀ ਹੋਇਆ।
ਇਸ ਤੋਂ ਇਲਾਵਾ 14 ਅਕਤੂਬਰ ਨੂੰ ਸਪੀਕਰ ਕੁਲਤਾਰ ਸੰਧਵਾ ਵੱਲੋਂ ਡੇਢ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਜੋ ਅੱਜ ਪੂਰਾ ਹੋ ਜਾਣਾ ਪਰ ਸਰਕਾਰ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਗਿਆ। ਇਸ ਨਾਲ ਸਿੱਖ ਸੰਗਤ ਨੂੰ ਇਨਸਾਫ ਮਿਲ ਸਕੇ ਇਸ ਦੇ ਉਲਟ ਹਲੇ ਤੱਕ SIT ਸੁਮੇਧ ਸੈਣੀ ਦੇ ਬਿਆਨ ਵੀ ਦਰਜ ਨਹੀ ਕਰ ਸਕੀ ਜਿਸ ਨੂੰ ਸੰਮਨ ਕਰਨ ਦੇ ਬਾਵਜੂਦ ਪੇਸ਼ ਨਹੀਂ ਹੋਇਆ, ਤਾਂ ਕਿਥੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਸਾਨੂੰ ਇਨਸਾਫ਼ ਮਿਲੇਗਾ।
"ਵਾਅਦੇ ਤੋਂ ਭੱਜਣ ਵਾਲੀ ਸਰਕਾਰ ਨੂੰ ਅਸਤੀਫਾ ਦੇਵੇ": ਸੁਖਰਾਜ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਬਣਾਇਆ ਜਾਣਾ ਚਾਹੀਦਾ ਹੈ, ਪਰ ਪਿਛਲੀਆਂ ਸਰਕਾਰਾਂ ਵਾਂਗ ਆਪ ਸਰਕਾਰ ਵੀ ਸਿਰਫ ਲਾਰੇ ਹੀ ਲਾ ਰਹੀ ਹੈ। ਇਸ ਲਈ ਆਪਣੇ ਵਾਅਦੇ ਤੋਂ ਭੱਜਣ ਵਾਲੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਦਸੰਬਰ ਨੂੰ ਅਸੀਂ ਪ੍ਰੇਸਵਾਰਤਾ ਕਰ ਸਮੂਹ ਸੰਗਤ ਸਾਹਮਣੇ ਆਪਣਾ ਅਗਲਾ ਪ੍ਰੋਗਰਾਮ ਦੇਣ ਜਾ ਰਹੇ ਹਾਂ।
ਇਹ ਵੀ ਪੜ੍ਹੋ: Gujarat Assembly Elections 2022: ਪਹਿਲੇ ਗੇੜ ਦੇ 788 ਉਮੀਦਵਾਰਾਂ ਦੀ ਕਿਸਮਤ ਹਵੇਗੀ EVM ਵਿੱਚ ਬੰਦ