ਫ਼ਰੀਦਕੋਟ: ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਪੂਰੇ ਦੇਸ਼ 'ਚ ਲੌਕਡਾਊਨ ਲਗਾਇਆ ਸੀ ਲੌਕਡਾਊਨ ਦੇ ਲੱਗਣ ਨਾਲ ਜਿੱਥੇ ਪੂਰੇ ਦੇਸ਼ ਦੀ ਉਦਯੋਗਿਕ ਇਕਾਈ ਪ੍ਰਭਾਵਿਤ ਹੋਈ ਹੈ। ਉੱਥੇ ਹੀ ਖੇਤੀ ਅਦਾਰਾ ਵੀ ਬੇਹੱਦ ਪ੍ਰਭਾਵਿਤ ਹੋਇਆ ਹੈ। ਫ਼ਰੀਦਕੋਟ ਦੇ ਪਿੰਡ ਸਾਦਿਕ ਦੇ ਕਿਸਾਨ ਜਗਤਾਰ ਸਿੰਘ ਨੇ ਪੁੱਤਾਂ ਵਾਂਗ ਪਾਲੀ ਗੰਨੇ ਦੀ ਫਸਲ ਦੀ ਖਰੀਦ ਨਾ ਹੋਣ ਕਾਰਨ ਗੰਨੇ ਦੀ ਖੇਤ ਨੂੰ ਅੱਗ ਲੱਗਾ ਦਿੱਤੀ ਹੈ।
ਕਿਸਾਨ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੰਨੇ ਦੀ ਖੇਤੀ ਘੁਲਾੜੀਆਂ ਨੂੰ ਵੇਚਣ ਲਈ ਤਿਆਰ ਕੀਤੀ ਸੀ ਪਰ ਕੋਰੋਨਾ ਮਹਾਂਮਾਰੀ ਹੋਣ ਕਾਰਨ ਘੁਲਾੜੀਆਂ ਵਾਲਿਆਂ ਵੱਲੋਂ ਗੰਨੇ ਦੀ ਖ਼ਰੀਦ ਨਹੀਂ ਹੋਈ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਆਪਣੀ ਫ਼ਸਲ ਨੂੰ ਅੱਗ ਲਾਉਣੀ ਪਈ।
ਉਨ੍ਹਾਂ ਦੱਸਿਆ ਕਿ ਇਹ ਗੰਨੇ ਦੀ ਖੇਤੀ 2 ਏਕੜ ਜ਼ਮੀਨ ਦੇ ਵਿੱਚ ਕੀਤੀ ਗਈ ਸੀ। 1 ਏਕੜ ਜ਼ਮੀਨ 'ਚੋਂ 400 ਕੁਇੰਟਲ ਗੰਨਾ ਬਣਦਾ ਹੈ ਤੇ ਇਸ ਦੀ ਖ਼ਰੀਦ 500 ਤੋਂ 600 ਦੇ ਕਰੀਬ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਖ਼ਰੀਦ ਨਾ ਹੋਣ ਕਾਰਨ ਉਨ੍ਹਾਂ ਨੂੰ ਤਕਰੀਬਨ 5 ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਜਦੋਂ ਫਸਸ ਨੂੰ ਗੰਨੇ ਦੀ ਮਿਲਾਂ ਨੂੰ ਦੇਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਦੀ ਗੰਨਾ ਮਿੱਲ ਵੀ ਬੰਦ ਹੈ ਜਿਸ ਕਾਰਨ ਗੰਨੇ ਦੀ ਖਰੀਦ ਦੇ ਸਾਰੇ ਰਾਹ ਬੰਦ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਖੇਤੀ ਇਸ ਕਰਕੇ ਕੀਤੀ ਕਿਉਂਕਿ ਇਸ ਖੇਤੀ 'ਚ ਪਾਣੀ ਦੀ ਘੱਟ ਵਰਤੋਂ ਹੁੰਦੀ ਹੈ ਤੇ ਫਾਇਦਾ ਜ਼ਿਆਦਾ ਮਿਲਦਾ ਹੈ ਪਰ ਹੁਣ ਇਸ ਖੇਤੀ ਕਾਰਨ ਉਨ੍ਹਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਗੰਨੇ ਨੂੰ ਸਾੜ ਕੇ ਝੋਨੇ ਦੀ ਖੇਤੀ ਕਰਨਗੇ। ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਬਣਦਾ ਮੁਆਵਜਾ ਦਿੱਤਾ ਜਾਵੇ ਤੇ ਫਰੀਦਕੋਟ ਦੀ ਮਿਲ ਸ਼ੁਰੂ ਕੀਤੀ ਜਾਵੇ।
ਇਹ ਵੀ ਪੜ੍ਹੋ:ਤੇਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਮਹਿਲਾ ਕਾਂਗਰਸ ਵਰਕਰਾਂ ਦਾ ਰੋਸ