ETV Bharat / state

ਇਸ ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਦਾ ਬਰਜਿੰਦਰਾ ਕਾਲਜ ਚ ਧਰਨਾ ਜਾਰੀ

author img

By

Published : Aug 24, 2021, 5:05 PM IST

Updated : Aug 24, 2021, 5:17 PM IST

ਫਰਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਚ 1972 ਤੋਂ ਚਲ ਰਹੇ ਬੀ ਐਸ ਸੀ ਐਗਰੀਕਲਚਰ ਵਿਭਾਗ ਨੂੰ ਬੰਦ ਕਰਨ ਦੀ ਕੋਸ਼ਿਸ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਚੱਲਦੇ ਲਗਾਤਾਰ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਦਫਤਰ ਦੇ ਬਾਹਰ ਪਿਛਲੇ 3 ਮਹੀਨਿਆ ਤੋਂ ਧਰਨਾ ਜਾਰੀ ਹੈ

ਬੀਐਸਸੀ ਐਗਰੀਕਲਚਰ ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਦਾ ਬਰਜਿੰਦਰਾ ਕਾਲਜ ਚ ਧਾਰਨਾ ਜਾਰੀ

ਫ਼ਰੀਦਕੋਟ: ਫ਼ਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਚ 1972 ਤੋਂ ਚਲ ਰਹੇ ਬੀ ਐਸ ਸੀ ਐਗਰੀਕਲਚਰ ਵਿਭਾਗ ਨੂੰ ਬੰਦ ਕਰਨ ਦੀ ਕੋਸ਼ਿਸ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਚੱਲਦੇ ਲਗਾਤਾਰ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਦਫਤਰ ਦੇ ਬਾਹਰ ਪਿਛਲੇ 3 ਮਹੀਨਿਆ ਤੋਂ ਧਰਨਾ ਜਾਰੀ ਹੈ। ਇਸ ਮੌਕੇ ਵਿਦਿਆਰਥੀਆ ਨੇ ਕਿਹਾ ਕਿ ਇਸ ਵਿਭਾਗ ਦੇ ਬੰਦ ਹੋਣ ਨਾਲ ਸਭ ਤੋਂ ਜਿਆਦਾ ਨੁਕਸਾਨ ਗਰੀਬ ਮਿਹਨਤੀ ਵਿਦਿਆਰਥੀਆਂ ਨੂੰ ਹੋਵੇਗਾ ਕਿਉਂਕਿ ਇਸ ਸਰਕਾਰੀ ਕਾਲਜ ਚ ਬਹੁਤ ਘੱਟ ਫੀਸ ਨਾਲ ਇਥੇ ਕੋਰਸ ਕੀਤਾ ਜਾ ਸਕਦਾ ਹੈ।

ਦੂਜੇ ਪਾਸੇ ਨਿੱਜੀ ਕਾਲਜਾਂ ਚ ਲੱਖਾਂ ਰੁਪਏ ਦੀ ਫੀਸ ਭਰਨ 'ਚ ਗ਼ਰੀਬ ਵਿਦਿਆਰਥੀ ਅਸਮੱਰਥ ਹਨ। ਉਨ੍ਹਾਂ ਕਿਹਾ ਕਿ ਅਸੀਂ ਕਾਲਜ ਸਟਾਫ਼ ਦੇ ਨਾਲ ਨਾਲ ਸਮਾਜਸੇਵੀ ਸੰਸਥਾਵਾਂ ਦੇ ਮੈਂਬਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਵਿਭਾਗ ਨੂੰ ਬਚਾਉਣ ਲਈ ਸਾਡੇ ਨਾਲ ਸੰਘਰਸ਼ ਦਾ ਹਿੱਸਾ ਬਣਨ।

ਜ਼ਿਕਰਯੋਗ ਹੈ ਕਿ 1972 ਤੋਂ ਇਸ ਕਾਲਜ ਵਿੱਚ ਚੱਲ ਰਹੇ ਖੇਤੀਬਾੜੀ ਵਿਭਾਗ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਜਾਰੀ ਨਵੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਇਹ ਕੋਰਸ ਜਾਰੀ ਰੱਖਿਆ ਜਾ ਸਕਦਾ ਹੈ। ਜਿਸ ਦੇ ਚਲਦੇ ਫਰੀਦਕੋਟ ਦੇ ਸਰਕਾਰੀ ਕਾਲਜ ਚ ਇਹ ਵਿਭਾਗ ਬੰਦ ਹੋਣ ਦੇ ਕੰਢੇ ਚਲਾ ਗਿਆ ਹੈ। ਜਿਸਨੂੰ ਬਚਾਉਣ ਲਈ ਵਿਦਿਆਰਥੀਆਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਕਾਲਜ ਪ੍ਰਬੰਧਕਾਂ ਵੱਲੋਂ ਘੱਟ ਸਟਾਫ ਅਤੇ ਲੇਬੋਰਟਰੀ ਚ ਕਮੀਆਂ ਦਾ ਹਵਾਲਾ ਦਿੱਤਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਹ ਵਿਭਾਗ ਉਸ ਵੇਲੇ ਵੀ ਚੱਲਦਾ ਸੀ ਜਦੋਂ ਇਸ ਕਾਲਜ ਚ ਖੇਤੀਬਾੜੀ ਦਾ ਮਹਿਜ ਇੱਕ ਹੀ ਪ੍ਰੋਫ਼ੇਸਰ ਸੀ ਅਤੇ ਕਾਲਜ ਦੀ ਮੈਨੇਜਮੈਂਟ ਚਾਹੇ ਤਾਂ ਆਪਣੇ ਨਿੱਜੀ ਫੰਡਾਂ ਦੀ ਵਰਤੋਂ ਕਰ ਇਹ ਕਮੀਆਂ ਦੂਰ ਕਰਕੇ ਵਿਭਾਗ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਪਹੁੰਚੇ। ਧਰਨੇ ਵਿਚ ਗੱਲਬਾਤ ਕਰਦਿਆਂ ਹੋਇਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਲਗਾਤਾਰ ਹੀ ਸਰਕਾਰੀ ਅਦਾਰੇ ਬੰਦ ਕੀਤੇ ਜਾ ਰਹੇ ਹਨ। ਬਰਜਿੰਦਰਾ ਕਾਲਜ ਵਿੱਚ ਬੀਐੱਸਸੀ ਐਗਰੀਕਲਚਰ ਨੂੰ ਖ਼ਤਮ ਕਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਮਿਲਣ ਆ ਆਏ ਹਨ ਅਤੇ ਇਨ੍ਹਾਂ ਦੇ ਹੱਕ ਲਈ ਉਹ ਆਵਾਜ਼ ਚੁੱਕਣਗੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਸਲੇ ਤੇ ਮਿਲਣਗੇ ਅਤੇ ਵਿਧਾਨ ਸਭਾ ਵਿੱਚ ਵੀ ਇਸ ਮੁੱਦੇ ਤੇੋ ਕਦਮ ਚੁੱਕਣਗੇ।

ਇਹ ਵੀ ਪੜ੍ਹੋ:ਕਿਸਾਨਾਂ ਨੇ ਘੇਰਿਆ ਸੁਖਬੀਰ ਸਿੰਘ ਬਾਦਲ

Last Updated : Aug 24, 2021, 5:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.