ਫ਼ਰੀਦਕੋਟ: ਜ਼ਿਲ੍ਹੇ ਅੰਦਰ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਝੋਨੇ ਦੇ ਪਰਾਲੀ ਨੂੰ ਸਾੜ ਕੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਕਾਰਨ ਜਿੱਥੇ ਵਾਤਾਵਰਨ ਤਾਂ ਪ੍ਰਦੂਸ਼ਿਤ ਹੋ ਹੀ ਰਿਹਾ ਨਾਲ ਹੀ ਝੋਨੇ ਪਰਾਲੀ ਨੂੰ ਲਗਾਈ ਅੱਗ ਕਾਰਨ ਰਾਹ ਚਲਦੇ ਲੋਕਾਂ ਨੂੰ ਵੱਡੀਆ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈ ਰਿਹਾ।
ਤਾਜਾ ਮਾਮਲੇ ਵਿਚ ਫਰੀਦਕੋਟ ਜਿਲ੍ਹੇ ਦੇ ਪਿੰਡ ਢਿਲਵਾਂ ਕਲਾਂ ਦੇ ਕੋਲ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਦੇ ਨਾਲ ਲਗਦੇ ਖੇਤਾਂ ਵਿਚ ਅੱਗ ਲਗਾਈ ਗਈ ਸੀ ਜਿਸ ਕਾਰਨ ਕਰੀਬ 15 ਮਿੰਟ ਤੱਕ ਨੈਸ਼ਨਲ ਹਾਈਵੇ 'ਤੇ ਧੂੰਆਂ ਛਾਇਆ ਰਿਹਾ ਅਤੇ ਇਥੋਂ ਲੰਘਣ ਵਾਲੇ ਵਹੀਕਲ ਚਾਲਕਾ ਨੂੰ ਵੱਡੀ ਸਮੱਸਿਆ ਹੋਈ।
ਖੇਤ ਦੇ ਨਾਲ ਰੋਡ ਦੇ ਬਿਲਕੁੱਲ ਦੂਸਰੇ ਪਾਸੇ ਪੈਟਰੋਲ ਪੰਪ ਵੀ ਹੈ ਪਰ ਖੇਤ ਮਾਲਕ ਵੱਲੋਂ ਇਸ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਖੇਤ ਵਿਚ ਪਏ ਝੋਨੇ ਦੇ ਪਰਾਲੀ ਨੂੰ ਅੱਗ ਲਗਾ ਦਿੱਤੀ।
ਇਹ ਵੀ ਪੜੋ: ਥਾਈਲੈਂਡ: ਪੀਐਮ ਮੋਦੀ ਨੇ ਜਾਪਾਨ ਦੇ ਪੀਐਮ ਸ਼ਿੰਜ਼ੋ ਆਬੇ ਨਾਲ ਕੀਤੀ ਮੁਲਾਕਾਤ
ਇਸ ਮੌਕੇ ਤੇਜ ਹਵਾ ਦਾ ਵਹਾਅ ਵੀ ਪੈਟਰੋਲ ਪੰਪ ਵਾਲੀ ਸਾਇਡ ਸੀ ਅਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਪਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।