ETV Bharat / state

ਤੀਰਥ ਢਿੱਲਵਾਂ ਦੇ ਖਿਡਾਰੀ ਤੋਂ ਗੈਂਗਸਟਰ ਬਣਨ ਤੱਕ ਦੀ ਕਹਾਣੀ, ਸੁਣੋ ਪਰਿਵਾਰ ਦੀ ਜ਼ੁਬਾਨੀ - ਗੈਂਗਸਟਰ ਤੀਰਥ ਢਿੱਲਵਾਂ ਦੇ ਪਿਤਾ ਲਛਮਣ ਸਿੰਘ

ਗੈਂਗਸਟਰ ਤੀਰਥ ਢਿੱਲਵਾਂ ਦੇ ਪਿਤਾ ਲਛਮਣ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਤੀਰਥ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ। ਉਨ੍ਹਾਂ ਦੱਸਿਆ ਕਿ ਕਿਸੇ ਘਰੇਲੂ ਮਜ਼ਬੂਰੀ ਦੇ ਚੱਲਦੇ ਤੀਰਥ ਫਰਾਰ ਹੋ ਗਿਆ ਅਤੇ ਮੁੜ ਵਾਪਸ ਘਰ ਨਹੀਂ ਪਰਤਿਆ।

ਤੀਰਥ ਢਿੱਲਵਾਂ ਕਿਵੇਂ ਬਣਿਆ ਗੈਂਗਸਟਰ
ਤੀਰਥ ਢਿੱਲਵਾਂ ਕਿਵੇਂ ਬਣਿਆ ਗੈਂਗਸਟਰ
author img

By

Published : Jun 30, 2022, 3:06 PM IST

ਫਰੀਦਕੋਟ: ਕਰੀਬ 13/14 ਸਾਲ ਤੋਂ ਘਰੋਂ ਫਰਾਰ ਹੋਏ ਗੈਂਗਸਟਰ ਤੀਰਥ ਢਿੱਲਵਾਂ ਦੇ ਪਿਤਾ ਲਛਮਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਦਾ ਪੁੱਤਰ ਤੀਰਥ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ। ਉਨ੍ਹਾਂ ਦੱਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਲਾਡਲਾ ਜ਼ੁਰਮ ਦੀ ਦੁਨੀਆ ਵਿੱਚ ਜਾ ਵੜੇਗਾ। ਉਨ੍ਹਾਂ ਦੱਸਿਆ ਕਿ ਕਿਸੇ ਘਰੇਲੂ ਮਜ਼ਬੂਰੀ ਦੇ ਚੱਲਦੇ ਤੀਰਥ ਫਰਾਰ ਹੋ ਗਿਆ ਅਤੇ ਮੁੜ ਵਾਪਸ ਘਰ ਨਹੀਂ ਪਰਤਿਆ।

ਤੀਰਥ 3 ਭੈਣਾਂ ਦਾ ਇਕਲੌਤਾ ਭਰਾ: ਪਰਿਵਾਰ ਨੇ ਹੁਣ ਬੀਤੇ ਕਰੀਬ ਸਾਢੇ 3 ਸਾਲ ਤੋਂ ਉਹ ਜੇਲ੍ਹ ਵਿਚ ਬੰਦ ਹੈ ਅਤੇ ਸਾਡੇ ਨਾਲ ਉਸ ਦੀ ਜੇਲ੍ਹ ਦੇ ਸਰਕਾਰੀ ਫੋਨ ਤੋਂ ਗੱਲਬਾਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਮਜਬੂਰੀ ਵਸ ਉਹ ਫਰਾਰ ਹੋਇਆ ਸੀ ਤੇ ਉਸ ਤੋਂ ਬਾਅਦ ਮੁੰਡਿਆਂ ਨਾਲ ਅਜਿਹਾ ਰਲਿਆ ਕਿ ਉਸ ਦੇ ਨਾਮ ਨਾਲ ਗੈਂਗਸਟਰ ਸ਼ਬਦ ਜੁੜ ਗਿਆ। ਉਨ੍ਹਾਂ ਦੱਸਿਆ ਕਿ ਤੀਰਥ 3 ਭੈਣਾਂ ਦਾ ਇਕਲੌਤਾ ਭਰਾ ਹੈ।

ਪਿਤਾ ਨੇ ਹੱਥ ਜੋੜ ਨੌਜਵਾਨ ਪੀੜ੍ਹੀ ਨੂੰ ਕੀਤੀ ਅਪੀਲ: ਇਸ ਦੌਰਾਨ ਤੀਰਥ ਦੇ ਪਿਤਾ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜੋ ਗੈਂਗਸਟਰ ਕਲਚਰ ਨੂੰ ਉਹ ਆਪਣਾ ਰਹੇ ਹਨ ਇਹ ਰਾਹ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਇਸ ਰਸਤੇ ਚੱਲ ਕਿ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਉਨ੍ਹਾਂ ਅਜਿਹੇ ਹਲਾਤਾਂ ਲਈ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਦੱਸਦਿਆਂ ਅਪੀਲ ਕੀਤੀ ਕਿ ਗਲਤ ਰਸਤੇ ਪੈ ਚੁੱਕੇ ਨੌਜਵਾਨਾਂ ਨੂੰ ਮੁਕਾਬਲਿਆਂ ਵਿੱਚ ਮਾਰਨਾ ਇਸ ਮਸਲੇ ਦਾ ਹੱਲ ਨਹੀਂ ਸਗੋਂ ਸਰਕਾਰ ਅਜਿਹੇ ਹਾਲਾਤ ਪੈਦਾ ਕਰੇ ਕਿ ਕੋਈ ਵੀ ਜ਼ੁਰਮ ਦੀ ਦੁਨੀਆ ਵਲ ਮੂੰਹ ਨਾ ਕਰੇ। ਗੈਂਗਸਟਰ ਦੇ ਪਿਤਾ ਨੇ ਕਿਹਾ ਕਿ ਜੋ ਇਸ ਦਲਦਲ ਵਿੱਚ ਫਸ ਚੁਕੇ ਹਨ ਉਨ੍ਹਾਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਸਰਕਾਰ ਕਰੇ।

ਤੀਰਥ ਢਿੱਲਵਾਂ ਕਿਵੇਂ ਬਣਿਆ ਗੈਂਗਸਟਰ

ਤੀਰਥ ਬਾਰੇ ਕੀ ਬੋਲੇ ਪਿੰਡਵਾਸੀ ?: ਤੀਰਥ ਢਿਲਵਾਂ ਦੇ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਤੀਰਥ ਬੇਹੱਦ ਸ਼ਰੀਫ ’ਤੇ ਨੇਕ ਬੱਚਾ ਸੀ, ਪਰ ਪ੍ਰਸਥਿਤੀਆਂ ਅਜਿਹੀਆਂ ਬਣੀਆਂ ਕਿ ਉਹ ਗਲਤ ਰਸਤੇ ਚਲਾ ਗਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਬੱਚਿਆਂ ਨੂੰ ਮੁੜ ਵਸੇਬੇ ਵੱਲ ਮੋੜ ਕੇ ਮੁੱਖ ਧਾਰਾ ਵਿਚ ਸ਼ਾਮਿਲ ਕੀਤਾ ਜਾਵੇ। ਇਸਦੇ ਨਾਲ ਹੀ ਪਿੰਡ ਵਾਸੀਆਂ ਨੇ ਸਰਕਾਰਾਂ ਤੇ ਸਵਾਲ ਖੜ੍ਹੇ ਕੀਤੇ ਹਨ ਕਿ ਨੌਜਵਾਨਾਂ ਦੇ ਗੈਂਗਸਟਰ ਬਣਨ ਪਿੱਛੇ ਸਰਕਾਰਾਂ ਦਾ ਹੀ ਹੱਥ ਹੈ।

ਤੀਰਥ ਦੁਕਾਨ 'ਤੇ ਵੀ ਕਰ ਚੁੱਕਿਆ ਹੈ ਕੰਮ: ਇਸ ਮੌਕੇ ਉਸ ਦੁਕਾਨਦਾਰ ਨੇ ਵੀ ਤੀਰਥ ਬਾਰੇ ਦੱਸਿਆ ਜਿਸ ਕੋਲ ਕਰੀਬ 1 ਸਾਲ ਤੀਰਥ ਨੇ ਇਲੈਕਟ੍ਰਿਸ਼ਨ ਦਾ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤੀਰਥ ਬੇਹਦ ਸ਼ਰੀਫ ਤੇ ਮਿਹਨਤੀ ਲੜਕਾ ਸੀ ਪਰ ਹਲਾਤਾਂ ਦੇ ਚੱਲਦੇ ਉਹ ਗਲਤ ਰਸਤੇ ਪਿਆ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਮੂਸੇਵਾਲਾ ਮੁੱਦੇ ’ਤੇ ਵੀ.ਕੇ ਭਾਵਰਾ ਤੋਂ ਸਰਕਾਰ ਨਾਰਾਜ਼, ਜਾਣੋਂ ਕੌਣ ਹੋ ਸਕਦੇ ਪੰਜਾਬ ਦੇ ਨਵੇਂ DGP !

ETV Bharat Logo

Copyright © 2025 Ushodaya Enterprises Pvt. Ltd., All Rights Reserved.