ਫ਼ਰੀਦਕੋਟ: ਪਿਛਲੇ ਦਿਨੀਂ ਭਾਰਤ ਸਰਕਾਰ 1971 ਦੀ ਭਾਰਤ ਪਾਕਿਸਤਾਨ ਜੰਗ ਦੀ ਵਰ੍ਹੇਗੰਢ ਮੌਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ। ਇਸ ਜੰਗ ਦੌਰਾਨ ਕਈ ਭਾਰਤੀ ਫੌਜੀ ਲਾਪਤਾ ਹੋ ਗਏ ਸਨ। ਇਨ੍ਹਾਂ ਭਾਰਤੀ ਫੌਜੀਆਂ ’ਚੋਂ ਇੱਕ ਫੌਜੀ ਸੁਰਜੀਤ ਸਿੰਘ ਬਾਰੇ ਦੱਸਣਾ ਚਾਹਾਂਗੇ ਕਿ ਜੋ ਕਿ ਜੰਗ ਵੇਲੇ ਸਾਂਬਾ ਸੈਕਟਰ ਵਿੱਚ ਭਾਰਤ ਪਾਕਿਸਤਾਨ ਸੀਮਾ ਤੇ ਤਾਇਨਾਤ ਸੀ ਅਤੇ ਇਸ ਜੰਗ ਦੌਰਾਨ ਸੁਰਜੀਤ ਸਿੰਘ ਲਾਪਤਾ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਭਾਰਤੀ ਫ਼ੌਜ ਨੇ ਸ਼ਹੀਦ ਐਲਾਨ ਦਿੱਤਾ ਸੀ। ਪਰ ਕੁਝ ਸਮਾਂ ਪਾਕਿਸਤਾਨ ਸਰਕਾਰ ਵੱਲੋਂ ਰਿਹਾਅ ਕੀਤੇ ਕੈਦੀਆਂ ਨੇ ਫੌਜੀ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਖ਼ਬਰ ਉਸਦੇ ਪਰਿਵਾਰ ਵਾਲਿਆ ਨੂੰ ਦਿੱਤੀ।
ਇਸ ਮੌਕੇ ਫੌਜੀ ਸੁਰਜੀਤ ਸਿੰਘ ਦੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਈ ਵਾਰ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਗੁਹਾਰ ਲਗਾਈ ਗਈ ਹੈ ਪਰ ਕੋਈ ਸਫ਼ਲਤਾ ਹਾਸਲ ਨਹੀਂ ਹੋਈ।
ਇਸ ਮੌਕੇ ਗੱਲਬਾਤ ਕਰਦਿਆਂ ਰਿਟਾਇਡ ਕੈਪਟਨ ਧਰਮ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਤੇ ਜਵਾਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਵਾਨ ਸਰਹੱਦ ’ਤੇ ਦੇਸ਼ ਦੀ ਰਾਖੀ ਕਰਦਾ ਹੈ ਅਤੇ ਕਿਸਾਨ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ ਇਸ ਲਈ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਦੇਸ਼ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਪਰ ਅੱਜ ਦੀ ਸਰਕਾਰ ਇਸ ਨਾਅਰੇ ਤੋਂ ਪਿੱਛੇ ਹਟਦੀ ਨਜ਼ਰ ਆ ਰਹੀ ਹੈ
ਫੌਜੀ ਸੁਰਜੀਤ ਸਿੰਘ ਦੀ ਪੋਤਰੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਦਾਦੇ ਨੂੰ ਜਲਦ ਰਿਹਾਅ ਕਰਵਾਇਆ ਜਾਵੇ ਤਾਂ ਜੋ ਆਪਣੇ ਦਾਦਾ ਜੀ ਨੂੰ ਮਿਲ ਸਕੇ।