ਫਰੀਦਕੋਟ: ਸ਼ਹਿਰ ਅੰਦਰ ਮਾੜੇ ਅਨਸਰਾਂ ਦੇ ਹੌਂਸਲੇ ਬੁਲੰਦ ਇਸ ਕਦਰ ਹਨ, ਕਿ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਦੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਸ਼ਹਿਰ ਦੇ ਮੇਨ ਚੌਂਕ ਤੋਂ ਸਾਹਮਣੇ ਆਈਆ ਹੈ। ਜਿੱਥੇ ਇੱਕ ਨਿੱਜੀ ਗੋਲਡ ਲੋਨ ਕੰਪਨੀ ਪੌਲ ਮਰਚੈਂਟ (Private Gold Loan Company Paul Merchant) ਦੇ ਬਾਹਰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਹੁਲੜਬਾਜੀ ਕਰਨ ਦੇ ਚਲਦੇ ਗੋਲੀ ਚੱਲਣ, ਅਤੇ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੌਲ ਮਰਚੈਂਟ ਦੇ ਸਕਿਊਰਟੀ ਗਾਰਡ (Paul Merchant's security guard) ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਬਾਹਰ ਬ੍ਰਾਂਚ ਦੇ ਏ.ਐੱਮ. ਦਾ ਮੋਟਰਸਾਇਕਲ ਖੜ੍ਹਾ ਸੀ, ਜਿਸ ਉਪਰ ਪੈਰ ਰੱਖ ਕੇ 2 ਅਣਪਛਾਤੇ ਨੌਜਵਾਨ ਬੈਠੇ ਸਨ।
ਉਨ੍ਹਾਂ ਦੱਸਿਆ ਕਿ ਜਦ ਬ੍ਰਾਂਚ ਦੇ ਏ.ਐੱਮ. (Branch A.M.) ਨੇ ਬਾਹਰ ਜਾ ਕੇ ਉਨ੍ਹਾਂ ਮੁੰਡਿਆ ਨੂੰ ਮੋਟਰਸਾਇਕਲ ‘ਤੇ ਪੈਰ ਰੱਖ ਕੇ ਬੈਠਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਦਫ਼ਤਰ ਬਾਹਰ ਖੜ੍ਹੇ ਮੋਟਰਸਾਈਕਲ ਨਾਲ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਨ੍ਹਾਂ ਨੂੰ ਬ੍ਰਾਂਚ ਦੇ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਵੀ ਭਿੜ ਗਏ।
ਇਹ ਵੀ ਪੜ੍ਹੋ: 'ਬੇਅਦਬੀ ਕਰਨ ਤੇ ਮਦਦ ਕਰਨ ਵਾਲਿਆਂ ਦਾ ਕੱਖ ਨਾ ਰਹੇ ਕਹਿਣ ਵਾਲਿਆਂ ਦਾ ਰਾਜਨੀਤਿਕ ਕੱਖ ਨਹੀਂ ਰਿਹਾ'
ਉਨ੍ਹਾਂ ਦੱਸਿਆ ਕਿ ਇਸ ‘ਤੇ ਅਸੀਂ ਬਾਹਰ ਗਏ ਤਾਂ ਕੁਝ ਅਣਪਛਾਤੇ ਮੁੰਡਿਆ ਨੇ ਉਨ੍ਹਾਂ ਉਪਰ ਹਮਲਾ ਬੋਲ ਦਿੱਤਾ ਅਤੇ ਇਸ ਖਿੱਚ ਧੁਹ ਦੌਰਾਨ ਉਸ ਦੀ ਗੰਨ ਵਿੱਚੋਂ ਗੋਲੀ ਚੱਲ ਗਈ, ਜਿਸ ਕਾਰਨ ਕੰਪਨੀ ਦਾ ਏ.ਐੱਮ. ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਫਰੀਦਕੋਟ (DSP Faridkot) ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: 'ਲੱਡੂ ਤਾਂ ਵੰਡੇ ਸੀ ਕਿਉਂਕਿ ਹਾਰ ਗਿਆ ਠੋਕੋ ਤਾਲੀ, ਕੁਝ ਜ਼ਿਆਦਾ ਹੀ ਮੈਂ-ਮੈਂ ਕਰਦਾ ਸੀ'