ETV Bharat / state

ਬੇ-ਜ਼ੁਬਾਨਾਂ ਦੀ ਜ਼ੁਬਾਨ ਬਣਿਆ ਫ਼ਰੀਦਕੋਟ ਦੇ ਸ਼ੰਕਰ ਸ਼ਰਮਾ - ਫ਼ਰੀਦਕੋਟ ਦੇ ਸ਼ੰਕਰ ਸ਼ਰਮਾ

ਮਨੁੱਖੀ ਸੇਵਾ ਭਾਵਨਾ ਰੱਖਣ ਵਾਲੇ ਲੋਕ ਤਾਂ ਤੁਸੀਂ ਬਥੇਰੇ ਦੇਖੇ ਹੋਣਗੇ ਹਨ ਪਰ ਅੱਜ ਅਸੀਂ ਤੁਹਾਨੂੰ ਬੇ-ਜ਼ੁਬਾਨ ਪੰਛੀਆਂ ਦੇ ਹਾਵ ਭਾਵ ਤੋਂ ਦੁਖ ਨੂੰ ਸਮਝ ਉਨ੍ਹਾਂ ਦਾ ਇਲਾਜ ਕਰਨ ਵਾਲੇ ਸ਼ਖ਼ਸ ਨਾਲ ਮਿਲਾਉਣ ਜਾ ਰਹੇ ਹਾਂ। ਜੋ ਕਿ ਫ਼ਰੀਦਕੋਟ ਦਾ ਵਾਸੀ ਹੈ। ਉਸ ਦਾ ਨਾਂਅ ਸ਼ੰਕਰ ਸ਼ਰਮਾ ਹੈ ਪੇਸ਼ੇ ਤੋਂ ਉਹ ਇੱਕ ਦੁਕਾਨਦਾਰ ਹਨ ਪਰ ਉਹ ਅਚਨਚੇਤ ਜ਼ਖ਼ਮੀ ਪੰਛੀਆਂ ਦਾ ਇਲਾਜ ਕਰਦੇ ਹਨ। ਪੰਛੀਆਂ ਵਿੱਚ ਉਨ੍ਹਾਂ ਦੀ ਜਾਨ ਵੱਸਦੀ ਹੈ। ਸ਼ੰਕਰ ਨੂੰ ਜਦ ਕੋਈ ਪੰਛੀ ਜ਼ਖ਼ਮੀ ਜਾਂ ਬਿਮਾਰੀ ਦੀ ਹਾਲਤ ਵਿੱਚ ਮਿਲਦਾ ਹੈ ਤਾਂ ਉਹ ਉਸ ਨੂੰ ਘਰ ਲਿਆ ਕੇ ਉਸ ਦਾ ਇਲਾਜ ਕਰਦੇ ਹਨ। ਠੀਕ ਹੋਣ ਤੋਂ ਬਾਅਦ ਉਸ ਨੂੰ ਵਾਪਸ ਖੁੱਲੇ ਆਸਮਾਨ 'ਚ ਛੱਡ ਦਿੰਦੇ ਹਨ। ਸ਼ਰਮਾ ਹੁਣ ਤੱਕ ਵੱਖ-ਵੱਖ ਕਿਸਮਾਂ ਦੇ ਸੈਂਕੜੇ ਪੰਛੀਆਂ ਦਾ ਇਲਾਜ ਕਰ ਚੁੱਕੇ ਹਨ।

ਫ਼ੋਟੋ
ਫ਼ੋਟੋ
author img

By

Published : Apr 15, 2021, 2:27 PM IST

ਫ਼ਰੀਦਕੋਟ: ਮਨੁੱਖੀ ਸੇਵਾ ਭਾਵਨਾ ਰੱਖਣ ਵਾਲੇ ਲੋਕ ਤਾਂ ਤੁਸੀਂ ਬਥੇਰੇ ਦੇਖੇ ਹੋਣਗੇ ਹਨ ਪਰ ਅੱਜ ਅਸੀਂ ਤੁਹਾਨੂੰ ਬੇ-ਜ਼ੁਬਾਨ ਪੰਛੀਆਂ ਦੇ ਹਾਵ ਭਾਵ ਤੋਂ ਦੁਖ ਨੂੰ ਸਮਝ ਉਨ੍ਹਾਂ ਦਾ ਇਲਾਜ ਕਰਨ ਵਾਲੇ ਸ਼ਖ਼ਸ ਨਾਲ ਮਿਲਾਉਣ ਜਾ ਰਹੇ ਹਾਂ। ਜੋ ਕਿ ਫ਼ਰੀਦਕੋਟ ਦਾ ਵਾਸੀ ਹੈ। ਉਸ ਦਾ ਨਾਂਅ ਸ਼ੰਕਰ ਸ਼ਰਮਾ ਹੈ ਪੇਸ਼ੇ ਤੋਂ ਉਹ ਇੱਕ ਦੁਕਾਨਦਾਰ ਹਨ ਪਰ ਉਹ ਅਚਨਚੇਤ ਜ਼ਖ਼ਮੀ ਪੰਛੀਆਂ ਦਾ ਇਲਾਜ ਕਰਦੇ ਹਨ। ਪੰਛੀਆਂ ਵਿੱਚ ਉਨ੍ਹਾਂ ਦੀ ਜਾਨ ਵੱਸਦੀ ਹੈ। ਸ਼ੰਕਰ ਨੂੰ ਜਦ ਕੋਈ ਪੰਛੀ ਜ਼ਖ਼ਮੀ ਜਾਂ ਬਿਮਾਰੀ ਦੀ ਹਾਲਤ ਵਿੱਚ ਮਿਲਦਾ ਹੈ ਤਾਂ ਉਹ ਉਸ ਨੂੰ ਘਰ ਲਿਆ ਕੇ ਉਸ ਦਾ ਇਲਾਜ ਕਰਦੇ ਹਨ। ਠੀਕ ਹੋਣ ਤੋਂ ਬਾਅਦ ਉਸ ਨੂੰ ਵਾਪਸ ਖੁੱਲੇ ਆਸਮਾਨ 'ਚ ਛੱਡ ਦਿੰਦੇ ਹਨ। ਸ਼ਰਮਾ ਹੁਣ ਤੱਕ ਵੱਖ-ਵੱਖ ਕਿਸਮਾਂ ਦੇ ਸੈਂਕੜੇ ਪੰਛੀਆਂ ਦਾ ਇਲਾਜ ਕਰ ਚੁੱਕੇ ਹਨ।

ਵੇਖੋ ਵੀਡੀਓ

ਸ਼ੰਕਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਪੰਛੀਆਂ ਨਾਲ ਪ੍ਰੇਮ ਸੀ ਅਤੇ ਹੁਣ ਉਹ ਬੀਤੇ ਕਰੀਬ ਪੰਜ ਵਰ੍ਹਿਆਂ ਤੋਂ ਪੰਛੀਆਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਸਾਲਾਂ ਦੌਰਾਨ ਇੱਕ ਵੀ ਦਿਨ ਅਜਿਹਾ ਨਹੀਂ ਗਿਆ ਜਦ ਉਨ੍ਹਾਂ ਦੇ ਘਰ ਕੋਈ ਪੰਛੀ ਨਾ ਆਇਆ ਹੋਵੇ। ਉਨ੍ਹਾਂ ਦੱਸਿਆ ਕਿ ਉਹ ਹਰ ਇੱਕ ਪੰਛੀ ਦਾ ਇਲਾਜ ਦੇਸੀ ਜੜ੍ਹੀ ਬੂਟੀਆਂ ਨਾਲ ਕਰਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਨਾਰਥ ਇੰਡੀਆ ਵਿੱਚ ਪਾਏ ਜਾਣ ਵਾਲੇ ਲਗਪਗ ਸਾਰੀਆਂ ਪ੍ਰਜਾਤੀਆਂ ਦੇ ਪੰਛੀ ਇਲਾਜ ਲਈ ਆ ਚੁੱਕੇ ਹਨ ਤੇ ਉਹ ਸਭ ਦਾ ਇਲਾਜ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਦੇ ਘਰ ਕੋਈ ਜ਼ਖ਼ਮੀ ਪੰਛੀ ਆਉਂਦਾ ਹੈ ਤਾਂ ਪੂਰਾ ਪਰਿਵਾਰ ਉਸ ਦੀ ਦੇਖ ਭਾਲ ਵਿੱਚ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਛੀਆਂ ਦੀਆਂ ਦਵਾਈਆਂ ਤੋਂ ਲੈ ਕੇ ਉਨ੍ਹਾਂ ਦੇ ਖਾਣ-ਪੀਣ ਤੱਕ ਦਾ ਪੂਰਾ ਖਿਆਲ ਰੱਖਿਆ ਜਾਂਦਾ ਅਤੇ ਉਨ੍ਹਾਂ ਦੀ ਖੁਰਾਕ ਮੁਤਾਬਕ ਹੀ ਅਜਿਹਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਜੋ ਆਸਾਨੀ ਨਾਲ ਵਾਤਾਵਰਨ ਵਿੱਚੋਂ ਖਾ ਸਕਣ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਾਣ ਸਨਮਾਨ ਬਹੁਤ ਸਾਰੀਆਂ ਸੰਸਥਾਵਾਂ ਨੇ ਕੀਤਾ ਪਰ ਉਸ ਨੇ ਆਪਣੇ ਇਸ ਕਾਰਜ ਲਈ ਕਿਸੇ ਤੋਂ ਨਾ ਤਾਂ ਅੱਜ ਤੱਕ ਕੋਈ ਚੰਦਾ ਜਾਂ ਆਰਥਿਕ ਮਦਦ ਲਈ ਹੈ। ਨਾ ਹੀ ਉਹ ਕਿਸੇ ਤੋਂ ਆਰਥਿਕ ਮੱਦਦ ਭਵਿੱਖ ਵਿੱਚ ਲਵੇਗਾ। ਉਨ੍ਹਾਂ ਕਿਹਾ ਕਿ ਜਦ ਤਕ ਉਹ ਖ਼ੁਦ ਖ਼ਰਚ ਕਰਨ ਦੇ ਸਮਰੱਥ ਹੈ ਇਸ ਕਾਰਜ ਨੂੰ ਕਰਦਾ ਰਹੇਗਾ। ਜਦ ਲੱਗਿਆ ਕਿ ਹੁਣ ਨਹੀਂ ਕਰ ਸਕਦਾ ਤਾਂ ਉਹ ਛੱਡ ਦੇਵੇਗਾ ਪਰ ਕਿਸੇ ਤੋਂ ਕੋਈ ਆਰਥਿਕ ਮਦਦ ਲੈਣ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਦੱਸਿਆ ਕਿ ਇਸ ਵਕਤ ਉਨ੍ਹਾਂ ਦੇ ਘਰ ਦੋ ਤਿੰਨ ਪ੍ਰਜਾਤੀਆਂ ਦੇ ਤੋਤੇ ਹਨ। ਜੋ ਵੱਖ-ਵੱਖ ਰੋਗਾਂ ਤੋਂ ਪੀੜਤ ਸਨ ਜਾਂ ਜ਼ਖ਼ਮੀ ਸਨ ਉਹ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ ਅਤੇ ਸਾਰੇ ਠੀਕ ਹੋ ਰਹੇ ਹਨ ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਪੰਛੀ ਠੀਕ ਹੋ ਜਾਂਦਾ ਤਾਂ ਉਸ ਨੂੰ ਖੁੱਲ੍ਹੇ ਅਸਮਾਨ ਹੇਠ ਉਡਾ ਦਿੰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.