ਫ਼ਰੀਦਕੋਟ : ਪੰਜਾਬ ਸਕੂਲ ਸਿੱਖਿਆ ਸਕੱਤਰ ਨੇ ਮਈ 2019 ਨੂੰ ਇੱਕ ਪੱਤਰ ਜਾਰੀ ਕਰਦੇ ਹੋਏ ਸਾਰੇ ਹੀ ਸਰਕਾਰੀ ਸਕੂਲਾਂ 'ਚ ਬੱਚਿਆਂ ਦੇ ਸਕੂਲ ਬੈਗ ਨੂੰ ਘਟਾਉਣ ਦੀ ਹਿਦਾਇਤਾਂ ਜਾਰੀ ਕੀਤੀਆਂ ਸਨ। ਇਹ ਹਿਦਾਇਤਾਂ ਬੱਚਿਆਂ ਦੀ ਪੜ੍ਹਾਈ ਦੇ ਨਾਲ- ਨਾਲ ਉਨ੍ਹਾਂ ਦੇ ਸਰੀਰਕ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਨੂੰ ਤਰੁੰਤ ਪ੍ਰਭਾਵ ਨਾਲ ਸੂਕਲਾਂ 'ਚ ਲਾਗੂ ਕਰਨ ਲਈ ਕਿਹਾ ਗਿਆ।
ਪੰਜਾਬ ਸਕੂਲ ਸਿੱਖਿਆ ਸਕੱਤਰ ਦੀ ਹਿਦਾਇਤਾਂ ਮੁਤਾਬਕ ਦੂਜੀ ਜਮਾਤ ਤੱਕ ਦੇ ਬੱਚਿਆਂ ਦਾ ਸਕੂਲੀ ਬੈਗ ਦਾ ਭਾਰ ਡੇਢ ਕਿੱਲੋ ,ਤੀਜੀ ਤੋਂ ਪੰਜਵੀ ਤੱਕ 2 ਤੋਂ ਤਿੰਨ ਕਿੱਲੋ , ਛੇਵੀਂ ਤੋਂ ਸਾਤਵੀ ਤੱਕ 4 ਕਿੱਲੋ , ਅੱਠਵੀ ਤੋਂ ਨੋਵੀ ਜਮਾਤ ਦੇ ਬੱਚਿਆਂ ਲਈ ਸਾਢੇ ਚਾਰ ਕਿੱਲੋਗ੍ਰਾਮ ਅਤੇ ਦਸਵੀਂ ਜਮਾਤ ਦੇ ਬੱਚਿਆਂ ਦੇ ਸਕੂਲ ਬੈਗ ਦਾ ਭਾਰ ਪੰਜ ਕਿੱਲੋਗ੍ਰਾਮ ਤੱਕ ਨਿਰਧਾਰਤ ਕੀਤਾ ਗਿਆ ਸੀ । ਇਸ ਪੱਤਰ ਦੇ ਜ਼ਾਰੀ ਹੋਣ ਦੇ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੁਆਰਾ ਸਾਰੇ ਸਕੂਲਾਂ ਦੇ ਮੁੱਖੀਆਂ ਦੇ ਨਾਲ ਇੱਕ ਮੀਟਿੰਗ ਕਰ ਇਸਨੂੰ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ । ਹਲਾਂਕਿ ਇਸ ਨੂੰ ਆਦੇਸ਼ ਨੂੰ ਲਾਗੂ ਕਰਨ ਨੂੰ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਦੇ ਵੱਲੋਂ ਕੁੱਝ ਦਿਨਾਂ ਦਾ ਸਮਾਂ ਵੀ ਦਿੱਤਾ ਸੀ ਜਿਸ ਉੱਤੇ ਸਾਰੇ ਸਕੂਲਾਂ ਦੇ ਨੁਮਾਂਇਦਿਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਸੀ। ਸਿੱਖਿਆ ਸਕੱਤਰ ਵੱਲੋਂ ਇਸ ਨੂੰ ਜਾਰੀ ਕੀਤੇ ਗਏ ਨੂੰ ਸੱਤ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਫਿਰ ਵੀ ਸਕੂਲਾਂ ਵੱਲੋਂ ਇਹ ਨਿਯਮ ਲਾਗੂ ਨਹੀਂ ਕੀਤਾ ਗਿਆ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਿਸੇ ਸਿੱਖਿਆ ਅਫ਼ਸਰ ਵੱਲੋਂ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਬਾਰੇ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਹੈ।
ਫ਼ਰੀਦਕੋਟ ਵਿਖੇ ਸਮਾਜ ਸੇਵਕਾਂ ਨੇ ਵੱਖ-ਵੱਖ ਸਕੂਲਾਂ ਦੇ ਬਾਹਰ ਇੱਕ ਕੰਡਾ ਰੱਖ ਬੱਚਿਆ ਦੇ ਸਕੂਲ ਬੈਗ ਦਾ ਭਾਰ ਕੀਤਾ ਗਿਆ। ਇਸ ਬਾਰੇ ਸਮਾਜ ਸੇਵੀ ਪਵਨ ਸ਼ਰਮਾ ਨੇ ਦੱਸਿਆ ਕਿ ਇਹ ਪਾਇਆ ਗਿਆ ਕਿ ਬੱਚਿਆਂ ਦੇ ਸਕੂਲੀ ਬੈਗ ਅਜੇ ਵੀ ਬੇਹਦ ਭਾਰੀ ਸਨ। ਸਕੂਲ ਬੈਗ ਦੇ ਨਾਲ-ਨਾਲ ਬੱਚਿਆਂ ਦਾ ਵੀ ਭਾਰ ਤੋਲਿਆ ਗਿਆ, ਕਿਉਂਕਿ ਇੱਕ ਹਿਦਾਇਤ ਇਹ ਵੀ ਹੈ ਕਿ ਬੱਚਿਆਂ ਦੇ ਭਾਰ ਦਾ ਦਸ ਫ਼ੀਸਦੀ ਹੀ ਉਸਦੇ ਸਕੂਲ ਬੈਗ ਦਾ ਭਾਰ ਹੋਵੇ।ਵੇਖਿਆ ਗਿਆ ਕਿ ਨਰਸਰੀ ਅਤੇ ਪਹਿਲੀ ਦੂਜੀ ਜਮਾਤ ਦੇ ਬੱਚਿਆਂ ਦੇ ਸਕੂਲ ਬੈਗ ਦਾ ਭਾਰ 5 ਤੋਂ 10 ਕਿੱਲੋ ਤੱਕ ਹੈ ।
ਇਸ ਬਾਰੇ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਨੇ ਕਿਹਾ ਕਿ ਦੇ ਸਾਡੇ ਵੱਲੋਂ ਸਾਰੇ ਸਕੂਲਾਂ ਨੂੰ ਇਸ ਪੱਤਰ ਦੀਆਂ ਕਾਪੀ ਭੇਜ ਕੇ ਇਸਦੀ ਪਾਲਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸਾਰੇ ਹੀ ਸਕੂਲਾਂ ਦੀ ਮੈਨੇਜਮੇਂਟ ਕਮੇਟੀਆਂ ਨਾਲ ਮੀਟਿੰਗ ਕਰ ਉਨ੍ਹਾਂ ਨੂੰ ਇਹਨਾਂ ਆਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ, ਜਿਨ੍ਹਾਂ ਸਕੂਲਾਂ 'ਚ ਇਹ ਨਿਯਮ ਲਾਗੂ ਨਹੀਂ ਕੀਤੇ ਗਏ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ : ਦੇਸ਼ ਭਰ 'ਚ ਸ਼ੁਰੂ ਹੋਇਆ ਕ੍ਰਿਸਮਸ ਦਾ ਜਸ਼ਨ
ਬੱਚਿਆਂ ਦੇ ਮਾਤਾ-ਪਿਤਾ ਅਤੇ ਸਮਾਜ ਸੇਵੀਆਂ ਵੱਲੋਂ ਸਕੂਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਸਕੂਲਾਂ ਵਲੋਂ ਸਿੱਖਿਆ ਸਕੱਤਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਨੂੰ ਰੋਕਿਆ ਜਾਵੇ ਅਤੇ ਨਿਯਮਾਂ ਨੂੰ ਲਾਗੂ ਕਰਵਾ ਕੇ ਬੱਚਿਆਂ ਦੇ ਸਕੂਲਾਂ ਦੇ ਬੈਗ ਦਾ ਭਾਰ ਘੱਟ ਕਰਵਾਇਆ ਜਾਵੇ । ਉਨ੍ਹਾਂ ਕਿਹਾ ਕਿ ਭਾਰੇ ਬੈਗ ਨਾਲ ਬੱਚਿਆਂ ਦਾ ਸਰੀਰਕ ਵਿਕਾਸ 'ਚ ਰੁਕਾਵਟ ਪੈਦਾ ਹੁੰਦੀ ਹੈ। ਜਿਸਦੇ ਚਲਦੇ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਹੁਕਮਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣ।