ਫਰੀਦਕੋਟ: ਬੁਰਜ ਜਵਾਹਰ ਸਿੰਘ ਵਾਲਾ (Burj Jawahar Singh Wala) ਦੇ ਗੁਰਦੁਆਰਾ ਸਾਹਿਬ ਵਿੱਚ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ (Saroop of Sri Guru Granth Sahib Ji) ਚੋਰੀ ਹੋਏ ਸਨ। ਉਕਤ ਘਟਨਾ ਨੂੰ ਲੈ ਕੇ ਇਸ ਦਿਨ ਨੂੰ ਸਭ ਤੋਂ ਮੰਦਭਾਗਾ ਦਿਨ ਕਰਾਰ ਦਿੰਦਿਆਂ ਹਰ ਸਾਲ 1 ਜੂਨ ਨੂੰ ਪਸਚਾਤਾਪ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਸੰਗਤਾਂ ਵਡੀ ਗਿਣਤੀ ‘ਚ ਇਕੱਠੀਆਂ ਹੁੰਦੀਆਂ ਅਤੇ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਅਰਦਾਸ ਬੇਨਤੀ ਕੀਤੀ ਜਾਂਦੀ ਹੈ, ਪਰ ਇਸ ਵਾਰ ਬੁਰਜ ਜਵਾਹਰ ਸਿੰਘ ਵਾਲਾ ਤੋਂ ਇੱਕ ਮੋਟਰਸਾਈਕਲ ਮਾਰਚ (Motorcycle march) ਕੱਢਿਆ ਗਿਆ ਹੈ ਜੋ ਬਰਗਾੜੀ ਹੁੰਦਾ ਹੋਇਆ ਬਹਿਬਲ ਇਨਸਾਫ ਮੋਰਚੇ ਤੱਕ ਪੁੱਜਾ ਇਸ ਮਾਰਚ ਦੀ ਅਗਵਾਈ ਬਾਬਾ ਸੁਖਜੀਤ ਸਿੰਘ ਖੋਸਾ ਨੇ ਕੀਤੀ ਅਤੇ ਰੋਸ ਮਾਰਚ ਦੀ ਸਮਾਪਤੀ ਬਹਿਬਲ ਕਲਾਂ ਇਨਸਾਫ ਮੋਰਚੇ 'ਚ ਹੋਈ ਅਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਸਿੱਖ ਆਗੂਆਂ ਨੇ ਕਿਹਾ ਕਿ ਤਕਰੀਬਨ ਸਾਢੇ 7 ਸਾਲ ਦਾ ਟਾਈਮ ਹੋ ਗਿਆ ਹੈ, ਪਰ ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਜੀ ਨੂੰ ਲੱਭਣ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨਾਕਾਮ ਰਹੀਆ ਹਨ ਅਤੇ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਇੱਕ ਰੋਸ ਮਾਰਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਬਹਿਬਲ ਇਨਸਾਫ ਮੋਰਚੇ ਤੱਕ ਕਢਣਾ ਪਿਆ।
ਉਨ੍ਹਾਂ ਕਿਹਾ ਕਿ ਤਕਰੀਬਨ ਸਾਢੇ 7 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਸਨ ਅਤੇ 4 ਮਹੀਨੇ ਦੇ ਕਰੀਬ ਬਾਅਦ 24 ਸਤੰਬਰ ਨੂੰ ਇਸੇ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ‘ਤੇ ਭੱਦੀ ਸ਼ਬਦਾਵਲੀ ਲਿਖ ਕੇ ਪੋਸਟਰ ਲਗਾ ਦਿੱਤੇ ਗਏ ਸਨ।
ਜਿਸ ਤੋਂ ਬਾਅਦ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਗਿਆ ਸੀ, ਪਰ ਫਿਰ ਵੀ ਸਮੇਂ ਦੀ ਸਰਕਾਰ ਦੀ ਅਣਗਹਿਲੀ ਕਾਰਨ 21 ਅਕਤੂਬਰ ਨੂੰ ਬਰਗਾੜੀ ਦੀਆਂ ਗਲੀਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Disrespect of Sri Guru Granth Sahib Ji) ਕੀਤੀ ਗੁਰੂ ਸਾਹਿਬ ਦੇ ਅੰਗ ਗਲੀਆਂ ‘ਚ ਖਿਲਾਰ ਕੇ ਪੂਰੀ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਤੋਂ ਬਾਅਦ ਇਨਸਾਫ਼ ਲੈਣ ਲਈ ਬੈਠੀਆਂ ਸੰਗਤਾਂ ‘ਤੇ ਲਾਠੀਚਾਰਜ ਅਤੇ ਗੋਲੀ ਚਲਦੀ ਹੈ, ਜਿਨ੍ਹਾਂ ਵਿੱਚ ਦੋ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਸੰਗਤਾਂ ਅਨੁਸਾਰ ਅੱਜ ਤੱਕ ਨਾ ਬੇਅਦਬੀ ਦਾ ਇਨਸਾਫ ਮਿਲਿਆ ਨਾਂ ਗੋਲੀਕਾਂਡ ਦਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਮੂਸੇਵਾਲਾ ਦੇ ਪਰਿਵਾਰ ਨਾਲ ਵੰਡਾਇਆ ਦੁੱਖ, ਮੀਡੀਆ ਤੋਂ ਬਣਾਈ ਦੂਰੀ