ETV Bharat / state

ਪੰਦਰਾਂ ਦਿਨਾਂ ਤੋਂ ਫ਼ਸਲਾਂ ਚ ਖੜ੍ਹਾ ਹੈ ਮੀਂਹ ਦਾ ਪਾਣੀ

ਫ਼ਰੀਦਕੋਟ ਦੇ ਪਿੰਡ ਸੁੱਖਣ ਵਾਲਾ ਦੇ ਕਿਸਾਨਾਂ ਦੀ ਕਰੀਬ 1500 ਏਕੜ ਫ਼ਸਲ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ।ਇਸ ਬਰਸਾਤ ਦੇ ਪਾਣੀ ਕਾਰਨ ਕਿਸਾਨਾਂ ਦੀ ਪੰਦਰਾਂ ਸੌ ਏਕੜ ਫ਼ਸਲ ਤਬਾਹ ਹੋ ਗਈ ਹੈ।

ਫ਼ੋਟੋ
author img

By

Published : Aug 3, 2019, 12:46 PM IST

ਫ਼ਰੀਦਕੋਟ : ਪੰਜਾਬ 'ਚ ਇਸ ਵੇਲੇ ਮੀਂਹ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਸੁੱਖਣ ਵਾਲਾ ਦਾ , ਇਸ ਪਿੰਡ ਦੇ ਕਿਸਾਨਾਂ ਦੀ ਕਰੀਬ ਪੰਦਰਾਂ ਸੌ ਏਕੜ ਫਸਲ ਵਿੱਚ ਬਰਸਾਤ ਦਾ ਪਾਣੀ ਭਰ ਗਿਆ ਹੈ।
ਈਟੀਵੀ ਭਾਰਤ ਦੀ ਟੀਮ ਨੇ ਇਸ ਪਿੰਡ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੰਗ ਕੀਤੀ ਇਸ ਇਲਾਕੇ ਨੂੰ ਸੇਮ ਪ੍ਰਭਾਵਿਤ ਇਲਾਕਾ ਐਲਾਨ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਦੱਸਿਆ ਕਿ ਫ਼ਸਲਾਂ ਲਗਭਗ ਤਬਾਹ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਮੁਆਵਜ਼ਾ ਮਿਲਣ ਦੀ ਵੀ ਕੋਈ ਉਮੀਦ ਨਹੀਂ ਹੈ।

ਬਰਸਾਤ ਦੇ ਪਾਣੀ ਕਾਰਨ ਹੋਇਆ ਕਿਸਾਨਾਂ ਦਾ ਨੁਕਸਾਨ
ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਕੋਈ ਸਾਰ ਨਹੀਂ ਲੈ ਰਹੇ। ਉਨ੍ਹਾਂ ਪ੍ਰਸ਼ਾਸਨਕ ਅਧਿਕਾਰੀਆਂ 'ਤੇ ਇਲਜ਼ਾਮ ਲਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਚਾਈ ਵਾਲੇ ਇਲਾਕੇ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਤੋੜ ਤਾਂ ਦਿੱਤਾ ਪਰ ਇਸ ਪਾਣੀ ਦੇ ਨਿਕਾਸ ਲਈ ਅੱਗੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਕਿਸਾਨਾਂ ਦੀ ਇਸ ਵੱਡੀ ਸਮੱਸਿਆ ਦਾ ਕਦੋਂ ਹੱਲ ਕਰਦੀ ਹੈ।

Intro:ਕਰੀਬ ਪੰਦਰਾਂ ਦਿਨ ਬੀਤ ਜਾਣ ਬਾਅਦ ਵੀ ਕਿਸਾਨਾਂ ਦੇ ਖੇਤਾਂ ਵਿੱਚੋਂ ਨਹੀਂ ਨਿਕਲਿਆ ਬਰਸਾਤ ਦਾ ਪਾਣੀ
ਪਿੰਡ ਸੁੱਖਣ ਵਾਲਾ ਦੇ ਕਿਸਾਨਾਂ ਦੀ ਕਰੀਬ ਪੰਦਰਾਂ ਸੌ ਏਕੜ ਫਸਲ ਵਿੱਚ ਭਰਿਆ ਹੋਇਆ ਹੈ ਬਰਸਾਤ ਦਾ ਪਾਣੀ
ਕਿਸਾਨਾਂ ਵੱਲੋਂ ਇਲਾਕੇ ਨੂੰ ਸੇਮ ਪ੍ਰਭਾਵਿਤ ਇਲਾਕਾ ਐਲਾਨੇ ਜਾਣ ਦੀ ਉੱਠੀ ਮੰਗ

Body:ਮਾਮਲਾ ਹੈ ਫ੍ਰੀ ਕੋਟ ਜ਼ਿਲ੍ਹੇ ਦੇ ਪਿੰਡ ਸੁੱਖਣ ਵਾਲਾ ਦਾ ਜਿੱਥੇ ਬਰਸਾਤ ਦਾ ਪਾਣੀ ਖੇਤਾਂ ਵਿਚ ਭਰ ਜਾਣ ਕਾਰਨ ਕਿਸਾਨਾਂ ਦੀਆਂ ਫਸਲਾਂ ਲਗਭਗ ਤਬਾਹ ਹੋ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਦੀ ਵੀ ਕੋਈ ਆਸ ਦਿਖਾਈ ਨਹੀਂ ਦੇ ਰਹੀ ਹੈ ਗੱਲਬਾਤ ਕਰਦਿਆਂ ਪਿੰਡ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨਾਂ ਦੀ ਨਰਮੇ ਝੋਨੇ ਅਤੇ ਹਰੇ ਚਾਰੇ ਦੀ ਫ਼ਸਲ ਲਗਭਗ ਤਬਾਹ ਹੀ ਹੋ ਗਈ ਹੈ ਕਿਉਂਕਿ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਬਰਸਾਤ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਭਰਿਆ ਹੋਇਆ ਹੈ ਅਤੇ ਫਸਲਾਂ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ ਕਿਸਾਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਉਨ੍ਹਾਂ ਪ੍ਰਸ਼ਾਸਨਕ ਅਧਿਕਾਰੀਆਂ ਤੇ ਇਲਜ਼ਾਮ ਲਗਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉੱਚਾਈ ਵਾਲੇ ਇਲਾਕੇ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਤੋੜ ਤਾਂ ਦਿੱਤਾ ਪਰ ਇਸ ਪਾਣੀ ਦੇ ਨਿਕਾਸ ਲਈ ਅੱਗੇ ਕੋਈ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਕਿਸਾਨਾਂ ਨੇ ਦੱਸਿਆ ਕਿ ਪਾਣੀ ਹੇਠ ਫ਼ਸਲਾਂ ਵਾਲੇ ਕਿਸਾਨ ਖੁਦ ਦੋ ਤੋਂ ਪੰਜ ਏਕੜ ਜ਼ਮੀਨ ਦੇ ਮਾਲਕ ਹਨ ਪਰ ਉਨ੍ਹਾਂ ਨੇ ਅੱਗੇ ਜ਼ਮੀਨਾਂ ਚਕੋਤੇ ਤੇ ਲੈ ਕੇ ਖੇਤੀ ਕੀਤੀ ਹੋਈ ਹੈ ਜਿਸ ਦਾ ਖਰਚਾ ਹੁਣ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੋਣ ਕਾਰਨ ਕਰਜ਼ਾ ਬਣ ਕੇ ਰਹਿ ਜਾਵੇਗਾ ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਏਰੀਏ ਨੂੰ ਸੇਮ ਪ੍ਰਭਾਵਿਤ ਇਲਾਕਾ ਐਲਾਨਿਆ ਜਾਵੇ ਅਤੇ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦੀ ਜਲਦ ਗਰਦੌਰੀ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ

Conclusion:ਹੁਣ ਵੇਖਣਾ ਇਹ ਹੋਵੇਗਾ ਕਿ ਆਖਿਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਕਿਸਾਨਾਂ ਦੀ ਇਸ ਵੱਡੀ ਸਮੱਸਿਆ ਦਾ ਕਦੋਂ ਹੱਲ ਕਰਦੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.