ETV Bharat / state

Punjabi Gangster Deepak Maan : ਪੰਜਾਬ ਦੇ ਗੈਂਗਸਟਰ ਦੀਪਕ ਮਾਨ ਦੀ ਸੋਨੀਪਤ 'ਚ ਮਿਲੀ ਲਾਸ਼, ਗੋਲਡੀ ਬਰਾੜ ਨੇ ਕਿਹਾ- ਅਸੀਂ ਕੁੱਤੇ ਦੀ ਮੌਤ ਮਾਰਿਆ - ਦੀਪਕ ਮਾਨ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ

ਗੈਂਗਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਤੋਂ ਬਾਅਦ ਇੱਕ ਗੈਂਗ ਵੱਲੋਂ ਕਿਸੇ ਨਾ ਕਿਸੇ ਵਿਰੋਧੀ ਗੈਂਗ ਦੇ ਗੈਂਗਸਟਰ ਦਾ ਕਤਲ ਕੀਤਾ ਜਾ ਰਿਹਾ ਹੈ। ਹੁਣ ਕਿਸ ਗੈਂਗਸਟਰ ਦਾ ਕਤਲ ਕੀਤਾ ਗਿਆ ਹੈ। ਪੜ੍ਹੋ ਪੂਰੀ ਖ਼ਬਰ...

Punjabi Gangster Deepak Maan : ਪੰਜਾਬ ਦੇ ਗੈਂਗਸਟਰ ਦੀਪਕ ਮਾਨ ਨੂੰ ਸੋਨੀਪਤ 'ਚ ਮਾਰੀਆਂ ਗੋਲੀਆਂ..

author img

By ETV Bharat Punjabi Team

Published : Oct 1, 2023, 8:24 PM IST

Updated : Oct 1, 2023, 10:16 PM IST

ਸੋਨੀਪਤ/ਹਰਿਆਣਾ: ਹਰਿਆਣਾ ਦੇ ਸੋਨੀਪਤ ਵਿੱਚ ਇੱਕ ਵੱਡੀ ਗੈਂਗ ਵਾਰ ਹੋਈ ਹੈ। ਪੰਜਾਬ ਦੇ ਬੰਬੀਹਾ ਗਰੁੱਪ ਦੇ ਗੈਂਗਸਟਰ ਦੀਪਕ ਮਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਸੋਨੀਪਤ ਦੇ ਹਰਸਾਨਾ ਪਿੰਡ ਦੇ ਖੇਤਾਂ 'ਚੋਂ ਮਿਲੀ ਹੈ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ। ਪੁਲਿਸ ਕਾਤਲ ਦਾ ਸੁਰਾਗ ਲੱਭਣ ਵਿੱਚ ਲੱਗੀ ਹੋਈ ਹੈ। ਲਾਸ਼ ਮਿਲਣ 'ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਸੋਨੀਪਤ ਸਦਰ ਥਾਣਾ ਅਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸੋਨੀਪਤ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਜੀਤ ਸਿੰਘ ਬੈਨੀਵਾਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਸਾਣਾ ਦੇ ਖੇਤਾਂ 'ਚ ਇੱਕ ਲਾਸ਼ ਪਈ ਹੈ। ਇਸ ਸੂਚਨਾ 'ਤੇ ਅਸੀਂ ਇੱਥੇ ਪਹੁੰਚ ਕੇ ਜਾਣਕਾਰੀ ਇਕੱਠੀ ਕੀਤੀ। ਲਾਸ਼ ਦੀ ਪਛਾਣ ਦੀਪਕ ਨਾਂ ਦੇ ਗੈਂਗਸਟਰ ਦੇ ਰੂਪ 'ਚ ਹੋਈ ਹੈ। ਜੋ ਪੰਜਾਬ ਪੁਲਿਸ ਦਾ ਮੋਸਟ ਵਾਂਟੇਡ ਅਪਰਾਧੀ ਹੈ। ਅਸੀਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਅਸੀਂ ਪੰਜਾਬ ਪੁਲਿਸ ਨਾਲ ਵੀ ਸੰਪਰਕ ਕਰ ਰਹੇ ਹਾਂ।

ਏ-ਕੈਟਾਗਿਰੀ ਦਾ ਗੈਂਗਸਟਰ ਸੀ ਦੀਪਕ ਮਾਨ: ਦੀਪਕ ਮਾਨ ਪੰਜਾਬ ਪੁਲਿਸ ਦੀ ਸੂਚੀ ਵਿੱਚ ਏ ਸ਼੍ਰੇਣੀ ਦਾ ਗੈਂਗਸਟਰ ਰਿਹਾ ਹੈ। ਉਸ ਦੇ ਖ਼ਿਲਾਫ਼ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਦਰਜਨਾਂ ਗੰਭੀਰ ਕੇਸ ਦਰਜ ਹਨ।ਗੈਂਗਸਟਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ 'ਚ ਵੀ ਗੈਂਗਸਟਰ ਦੀਪਕ ਮਾਨ ਦਾ ਨਾਮ ਸਾਹਮਣੇ ਆਇਆ ਸੀ। ਦੀਪਕ ਮਾਨ ਦਾ ਸਬੰਧ ਦਵਿੰਦਰ ਬੰਬੀਹਾ ਗੈਂਗ ਨਾਲ ਸੀ। ਕੁੱਝ ਦਿਨ ਪਹਿਲਾਂ ਦੀਪਕ ਮਾਨ ਵੱਲੋਂ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲਲਕਾਰਿਆ ਗਿਆ ਸੀ। ਅੱਜ ਕੁੱਝ ਦਿਨਾਂ ਬਾਅਦ ਗੈਂਗਸਟਰ ਦੀਪਕ ਦਾ ਕਤਲ ਕਰ ਦਿੱਤਾ ਗਿਆ।

ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੇ ਕਤਲ ਦੀ ਲਈ ਜ਼ਿੰਮੇਵਾਰੀ: ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਦੇਸ਼ੀ ਮੂਲ ਦੇ ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਲਈ ਹੈ। ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੋਲਡੀ ਬਰਾੜ ਨੇ ਲਿਖਿਆ ਹੈ ਕਿ ਅਸੀਂ ਆਪਣੇ ਸਾਥੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਸਾਡੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਨ ਵਾਲੇ ਸ਼ੂਟਰਾਂ ਵਿੱਚ ਦੀਪਕ ਵੀ ਸ਼ਾਮਲ ਸੀ ਅਤੇ ਫਰਾਰ ਸੀ। ਹੁਣ ਉਸ ਨੂੰ ਸਜ਼ਾ ਮਿਲ ਚੁੱਕੀ ਹੈ। ਅਸੀਂ ਦੀਪਕ ਨੂੰ ਕੁੱਤੇ ਦੀ ਮੌਤ ਮਾਰਿਆ ਹੈ। ਸਾਡਾ ਸਾਥੀ ਉਸ ਵੇਲੇ ਮਾਰਿਆ ਗਿਆ ਜਦੋਂ ਉਹ ਸੌਂ ਰਿਹਾ ਸੀ। ਅੱਜ ਉਸ ਦੇ ਸਿਰ ਵਿੱਚ ਵੀ ਗਿਣ ਕੇ ਗੋਲੀਆਂ ਮਾਰੀਆਂ ਨੇ ਜਿੰਨ੍ਹੀ ਕੇ ਸਾਡੇ ਭਰਾ ਦੇ ਸਿਰ 'ਚ ਮਾਰੀਆਂ ਸਨ। ਜਿਹੜੇ ਬਚੇ ਹਨ ਉਹ ਤਿਆਰ ਹੋ ਜਾਣ। ਅਸੀਂ ਸੁੱਖਾ ਦੁਨੇਕ ਨੂੰ ਮਾਰਿਆ ਹੈ। ਦੇਖਦੇ ਰਹੋ, ਸਾਡੇ ਦੁਸ਼ਮਣ ਇਹ ਨਹੀਂ ਸਮਝਣਗੇ ਕਿ ਸਾਡੇ ਨਾਲ ਕੀ ਹੋ ਰਿਹਾ ਹੈ।

ਗੋਲਡੀ ਬਰਾੜ ਵਿਦੇਸ਼ 'ਚ ਬੈਠ ਕਰਵਾ ਰਿਹਾ ਕਤਲ: ਇਸ ਸਮੇਂ ਗੈਂਗਸਟਰ ਗੋਲਡੀ ਬਰਾੜ ਅਮਰੀਕਾ ਵਿਚ ਬੈਠਾ ਹੈ ਅਤੇ ਉਥੋਂ ਹੀ ਕਤਲ ਕਰਵਾ ਰਿਹਾ ਹੈ। ਉਹ ਆਪਣੇ ਦੁਸ਼ਮਣਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਹਾਲ ਹੀ 'ਚ ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੈਨੇਡਾ 'ਚ ਬੈਠੇ ਗੈਂਗਸਟਰ ਸੁਖਦੁਲ ਸਿੰਘ ਸੁੱਖਾ ਦਾ ਕਤਲ ਕੀਤਾ ਸੀ। ਇਸ ਤੋਂ ਬਾਅਦ ਦੀਪਕ ਮਾਨ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਲਲਕਾਰਿਆ ਅਤੇ ਕਿਹਾ ਕਿ ਉਹ ਮੈਨੂੰ ਵੀ ਛੂਹ ਲੈਣ। ਕੁਝ ਦਿਨਾਂ ਬਾਅਦ ਦੋਵਾਂ ਨੇ ਮਾਨ ਦਾ ਕਤਲ ਕਰ ਦਿੱਤਾ।

Last Updated : Oct 1, 2023, 10:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.