ਫ਼ਰੀਦਕੋਟ: ਕਲੀਨਿਕਲ ਅਸਟੈਬਲਿਸ਼ਮੈਂਟ ਐਕਟ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਇੱਕ ਦਿਨ ਲਈ ਫ਼ਰੀਦਕੋਟ ਦੇ ਸਮੂਹ ਨਿੱਜੀ ਹਸਪਤਾਲਾਂ ਨੇ ਮੁਕੰਮਲ ਹੜਤਾਲ ਕੀਤੀ ਤੇ ਹਸਪਤਾਲਾਂ ਨੂੰ ਮੁਕੰਮਲ ਢੰਗ ਨਾਲ ਬੰਦ ਕੀਤਾ ਹੈ। ਇਸ ਦੌਰਾਨ ਕੋਟਕਪੂਰਾ ਵਿੱਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਸੀਨੀਅਰ ਮੈਡੀਕਲ ਅਫਸਰ ਨੂੰ ਸਰਕਾਰ ਦੇ ਨਾਂਅ ਦਾ ਮੰਗ ਪੱਤਰ ਦਿੱਤਾ।
ਡਾ. ਐਸਐਸ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ 1 ਜੁਲਾਈ ਤੋਂ ਪੰਜਾਬ ਵਿੱਚ ਕਲੀਨਿਕਲ ਅਸਟੈਬਲਿਸ਼ਮੈਂਟ ਐਕਟ ਨੂੰ ਲਾਗੂ ਕਰਨ ਜਾ ਰਹੀ ਹੈ ਜਿਸ ਦੇ ਵਿਰੋਧ 'ਚ ਇਹ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿੱਜੀ ਹਸਪਤਾਲਾਂ 'ਤੇ ਕਲੀਨਿਕਲ ਅਸਟੈਬਲਿਸ਼ਮੈਂਟ ਐਕਟ ਨੂੰ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਸਾਰੀ ਸਿਹਤ ਸੇਵਾਵਾਂ ਮਹਿੰਗੀਆਂ ਹੋ ਜਾਣਗੀਆਂ ਜਿਸ ਦਾ ਭਾਰ ਆਮ ਜਨਤਾ 'ਤੇ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਨਿੱਜੀ ਹਸਪਤਾਲ ਆਪਣਾ ਖਰਚਾ ਚਲਾਉਣ ਲਈ ਆਪਣੀ ਸੇਵਾਵਾਂ ਨੂੰ ਮਹਿੰਗਾ ਕਰ ਦੇਣਗੇ। ਜਿਹੜਾ ਇਲਾਜ ਪਹਿਲਾਂ 1000 ਰੁਪਏ ਦਾ ਹੁੰਦਾ ਸੀ ਉਹ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ 2000 ਰੁਪਏ ਦਾ ਹੋ ਜਾਵੇਗਾ। ਇਸ ਤੋਂ ਬਾਅਦ ਆਮ ਲੋਕ ਕਿਸੇ ਛੋਟੀ ਤੋਂ ਛੋਟੀ ਬਿਮਾਰੀ ਦਾ ਇਲਾਜ ਕਰਵਾਉਣ 'ਚ ਆਮ ਆਦਮੀ ਅਸਮਰੱਥ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਿੱਜੀ ਹਸਪਤਾਲਾਂ 'ਤੇ ਕਲੀਨੀਕਲ ਅਸਟੈਬਲਿਸ਼ਮੈਂਟ ਐਕਟ ਲਗਾ ਕੇ ਸਿਹਤ ਸੇਵਾਵਾਂ ਨੂੰ ਸੁਧਾਰਣ ਦੀ ਗੱਲ ਕਰ ਰਹੀ ਹੈ। ਦੂਜੇ ਪਾਸੇ ਬਹੁਤ ਸਾਰੇ ਅਜਿਹੇ ਸਿਵਲ ਹਸਪਤਾਲ ਹਨ ਜੋ ਕਿ ਅੱਜ ਦੇ ਸਮੇਂ 'ਚ ਨਿੱਜੀ ਹਸਪਤਾਲਾਂ ਤੋਂ ਬਹੁਤ ਪਿੱਛੇ ਹਨ।
ਇਹ ਵੀ ਪੜ੍ਹੋ:ਜ਼ੀਰਕਪੁਰ 'ਚ ਇਕੋਂ ਪਰਿਵਾਰ ਦੇ 7 ਮੈਂਬਰ ਆਏ ਕੋਰੋਨਾ ਪੌਜ਼ੀਟਿਵ