ਫਰੀਦਕੋਟ: ਸੂਬੇ ਅੰਦਰ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਚੁਸਤ ਦੁਰਸਤ ਰੱਖਣ ਦੇ ਮਕਸਦ ਨਾਲ ਫਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਨੇ ਨਾਕੇ ‘ਤੇ ਜਾ ਕੇ ਪੁਲਿਸ ਮੁਲਾਜਮਾਂ ਅਤੇ ਅਫਸਰਾਂ ਨਾਲ ਜਿਥੇ ਗੱਲਬਾਤ ਕੀਤੀ ਉਥੇ ਹੀ ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਨੂੰ ਖਤਮ ਕਰਨ ਲਈ ਪੁਲਿਸ ਨੂੰ ਲੋਕਾਂ ਨਾਲ ਨਾਕੇਬੰਦੀ ਦੌਰਾਨ ਨਰਮ ਰਵੱਈਆ ਵਰਤਣ ਦੀ ਸਲਾਹ ਦਿੱਤੀ।ਜਿਕਰਯੋਗ ਹੈ ਕਿ ਬੀਤੇ ਦਿਨੀ ਮੁਹਾਲੀ ਵਿਚ ਹੋਏ ਅਕਾਲੀ ਆਗੂ ਦੇ ਕਤਲ ਅਤੇ ਅੰਮ੍ਰਿਤਸਰ ਸਾਹਿਬ ਦੇ ਇੱਕ ਪਿੰਡ ਵਿਚ ਟਿਫਨ ਵਿੱਚੋਂ ਬੰਬ ਮਿਲਣ ਦੇ ਚਲਦੇ ਪੂਰੇ ਸੂਬੇ ਅੰਦਰ ਦਹਿਸਤ ਦਾ ਮਹੌਲ ਬਣਿਆ ਹੋਇਆ ਹੈ ਅਤੇ ਸੂਬੇ ਅੰਦਰ ਪੁਲਿਸ ਹਾਈ ਅਲਰਟ ‘ਤੇ ਹੈ। ਇਸ ਦੌਰਾਨ ਨਾਕਿਆ ‘ਤੇ ਖੜ੍ਹੇ ਪੁਲਿਸ ਮੁਲਾਜਮਾਂ ਵੱਲੋਂ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ ਪੁਲਿਸ ਹਾਈ ਅਲਰਟ ‘ਤੇ ਹੈ ਅਤੇ ਨਾਲ ਹੀ 15 ਅਗਸਤ ਦਾ ਦਿਹਾੜਾ ਆ ਰਿਹਾ ਇਸ ਲਈ ਜ਼ਿਲ੍ਹੇ ਅੰਦਰ ਕਿਸੇ ਵੀ ਅਣ ਸੁਖਾਵੀਂ ਘਟਨਾਂ ਨੂੰ ਰੋਕਣ ਲਈ ਪੁਲਿਸ ਮੁਸਤੈਦ ਹੈ ਅਤੇ ਰੁਟੀਨ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਮ ਪਬਲਿਕ ਨਾਲ ਨਰਮਾਈ ਨਾਲ ਪੇਸ ਆਉਣ ਅਤੇ ਲੋਕਾਂ ਨੂੰ ਨਾਕੇ ‘ਤੇ ਚੈਕਿੰਗ ਦੌਰਾਨ ਇਹ ਮਹਿਸੂਸ ਨਾ ਹੋਣ ਕਿ ਉਹ ਖੱਜਲ ਖੁਆਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !