ਫ਼ਰੀਦਕੋਟ : ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਜੈਤੋਂ ਫੇਰੀ ਨਾਲ ਕਈ ਯਾਦਾਂ ਜੁੜੀਆਂ ਹੋਈਆਂ ਹਨ। ਸਾਂਭ ਸੰਭਾਲ ਨਾ ਹੋਣ ਕਾਰਨ ਜੈਤੋਂ 'ਚ ਸਥਿਤ ਪੰਡਤ ਜਵਾਹਰ ਲਾਲ ਨਹਿਰੂ ਦੀ ਯਾਦਗਾਰੀ ਇਮਾਰਤ ਹੁਣ ਖੰਡਰ ਬਣ ਚੁੱਕੀ ਹੈ। ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਇਸ ਦੀ ਸਾਂਭ ਸੰਭਾਲ ਕਰਨ ਦੀ ਮੰਗੀ ਕੀਤੀ ਗਈ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿਹਾ ਇਹ ਉਹ ਇਤਿਹਾਸਕ ਇਮਾਰਤ ਹੈ, ਜਿਥੇ ਭਾਰਤ ਦੀ ਆਜ਼ਾਦੀ ਦੀ ਕਹਾਣੀਆਂ ਲੁੱਕਿਆਂ ਹੋਈਆਂ ਹਨ। ਇਥੇ ਪੰਡਤ ਜਵਾਹਰ ਲਾਲ ਨਹਿਰੂ ਨੂੰ ਬ੍ਰਿਟੀਸ਼ ਸਰਕਾਰ ਵੱਲੋਂ 21ਸਤੰਬਰ 1923 ਨੂੰ ਕੈਦ ਕਰ ਲਿਆ ਗਿਆ ਅਤੇ ਜੇਲ੍ਹ ਵਿੱਚ ਰੱਖਿਆ ਗਿਆ। ਜੇਲ ਦੀ ਯਾਦਗਾਰ ਨੂੰ ਤਾਜਾ ਰੱਖਣ ਲਈ ਰਾਹੁਲ ਗਾਂਧੀ ਵੱਲੋਂ ਜੈਤੋ ਦੌਰੇ ਦੌਰਾਨ 2008 ਨੂੰ 65 ਲੱਖ ਰੁਪਏ ਦੀ ਗ੍ਰਾਟ ਐਲਾਨ ਕੀਤਾ ਗਿਆ। ਲੋਕਾਂ ਨੇ ਠੇਕੇਦਾਰ ਤੇ ਦੌਸ਼ ਲਗਾਉਦੇ ਹੋਏ ਕਿਹਾ ਕਿ ਇਸ ਗਾਂਟ ਦੀ ਠੇਕੇਦਾਰ ਵੱਲੋਂ ਦੁਰਵਰਤੋਂ ਕੀਤੀ ਗਈ ਹੈ। ਇਸ ਤੋਂ ਬਾਅਦ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜੈਤੋ ਦੌਰੇ ਦੋਰਾਨ 50 ਲੱਖ ਰੁਪਏ ਦੀ ਗ੍ਰਾਂਟ ਦੇਣ ਲਈ ਵੀ ਕਿਹਾ ਗਿਆ ਸੀ। ਉਹ ਵੀ ਗ੍ਰਾਂਟ ਅਜੇ ਤੱਕ ਜਾਰੀ ਨਹੀ ਹੋਈ।
ਜ਼ਿਕਰਯੋਗ ਹੈ ਕਿ ਇਤਿਹਾਸਿਕ ਇਮਾਰਤ ਸਾਂਭ ਸੰਭਾਵ ਨਾ ਹੋਣ ਦੇ ਚਲਦੇ ਖੰਡਰ ਹੋ ਚੁੱਕੀ ਹੈ। ਸਥਾਨਕ ਲੋਕਾਂ ਨੇ ਇਸ ਇਤਿਹਾਸਿਕ ਇਮਾਰਤ ਅਤੇ ਜੇਲ੍ਹ ਦੀ ਖੰਡਰ ਹਾਲਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਮੁੜ ਤੋਂ ਇਸ ਇਤਿਹਾਸਿਕ ਜਗ੍ਹਾ ਨੂੰ ਯਾਦਗਰ ਦੇ ਰੂਪ ਵਿੱਚ ਖੂਬਸੂਰਤ ਬਣਾਇਆ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਇਸ ਇਮਾਰਤ ਦੀ ਸਾਂਭ ਸੰਭਾਲ ਕੀਤੀ ਜਾਵੇ।