ਫ਼ਰੀਦਕੋਟ: ਪੰਜਾਬ ਦੇ ਵਿੱਚ ਕੋਰੋਨਾ ਵੱਲੋਂ ਵਾਪਸੀ ਕੀਤੀ ਗਈ ਅਤੇ ਲਗਾਤਾਰ ਰੋਜ਼ਾਨਾ ਹੀ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ, ਜੇਕਰ ਗੱਲ ਕੀਤੀ ਜਾਵੇ ਫ਼ਰੀਦਕੋਟ ਦੀ ਤਾਂ ਫ਼ਰੀਦਕੋਟ ਜ਼ਿਲ੍ਹੇ ਅੰਦਰ ਸੋਮਾਵਾਰ ਨੂੰ 45 ਦੇ ਕਰੀਬ ਕੋਰੋਨਾ ਦੇ ਕੇਸ ਸਾਹਮਣੇ ਆਏ ਸਨ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਨ੍ਹਾਂ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪਰ ਪਿਛਲੇ 6 ਮਹੀਨਿਆਂ ਤੋਂ ਕਰੀਬ ਸਿਵਲ ਹਸਪਤਾਲ ਫ਼ਰੀਦਕੋਟ ਵਿੱਚ ਬਣੇ ਨਵੇ ਆਕਸੀਜ਼ਨ ਪਲਾਂਟ ਨੂੰ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ, ਜਿੰਦਾ ਲੱਗਾ ਹੋਇਆ ਹੈ। ਜੇਕਰ ਇਹ ਆਕਸੀਜ਼ਨ ਪਲਾਂਟ ਚੱਲਦਾ ਹੈ ਤਾਂ ਆਕਸੀਜ਼ਨ ਦੀ ਸਮੱਸਿਆ ਨਹੀਂ ਆਵੇਗੀ, ਕਿਉਂਕਿ ਵੇਖੇ ਗਏ ਪਿਛਲੀ ਕੋਰੋਨਾ ਦੀ ਪਹਿਲੀ ਵੇਵ ਦੌਰਾਨ ਆਕਸੀਜ਼ਨ ਦੀ ਕਾਫ਼ੀ ਸਮੱਸਿਆ ਸਾਹਮਣੇ ਆਈ।
ਜਦੋਂ ਇਸ ਬਾਰੇ ਸਿਵਲ ਹਸਪਤਾਲ ਫ਼ਰੀਦਕੋਟ ਦੇ ਐਸ.ਐਮ.ਓ ਵਿਸ਼ਵਦੀਪ ਨਾਲ ਗੱਲਬਾਤ ਕੀਤੀ ਤਾਂ ਉਹ ਕੁੱਝ ਹੀ ਦਿਨਾਂ ਵਿੱਚ ਇਸ ਨੂੰ ਚਾਲੂ ਦੀ ਗੱਲ ਕਹੀ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ ਪਲਾਂਟ ਬਿਲਕੁਲ ਤਿਆਰ ਹੋ ਚੁੱਕਿਆ ਹੈ, ਇਸ ਨੂੰ ਜਲਦੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਜਨਰੇਟਰ ਆਇਆ ਹੋਇਆ ਹੈ, ਉਸ ਨੂੰ ਜਲਦ ਹੀ ਇੰਸਟਾਲ ਕੀਤਾ ਜਾਵੇਗਾ, ਉਹਨਾਂ ਕਿਹਾ ਕੀ ਆਕਸੀਜਨ ਨਾਲ ਬਹੁਤ ਵੱਡੀ ਸਹੂਲਤ ਮਿਲੇਗੀ। ਜਿਸ ਕਾਰਨ ਕਿਸੇ ਨੂੰ ਵੀ ਆਕਸੀਜਨ ਦੀ ਸਮੱਸਿਆ ਨਹੀਂ ਆਵੇਗੀ।
ਇਸ ਮੌਕੇ ਸਮਾਜ ਸੇਵੀ ਅਮਨ ਵੜਿੰਗ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਵਿੱਚ ਜੋ ਆਕਸੀਜਨ ਪਲਾਂਟ ਲੱਗਾ ਹੈ, ਉਹ ਨਹੀਂ ਚੱਲਿਆ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਕਰਦਾ ਹੈ। ਓਹਨਾ ਕਿਹਾ ਕੀ ਇਕ ਪਾਸੇ ਜਿੱਥੇ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਆਕਸੀਜਨ ਜੋ ਜ਼ਰੂਰੀ ਉਸ ਨੂੰ ਨਹੀਂ ਚਲਾਇਆ ਗਿਆ। ਉਹ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਇਸ ਨੂੰ ਜਲਦ ਤੋਂ ਜਲਦ ਸ਼ੁਰੂ ਕਰਾਉਣ ਤਾਂ ਜੋ ਕੋਰੋਨਾ ਵਰਗੀ ਭਿਆਨਕ ਵੇਵ ਦਾ ਸਾਹਮਣਾ ਕੀਤਾ ਜਾ ਸਕੇ।
ਇਹ ਵੀ ਪੜੋ: ਕੋਰੋਨਾ ਦਾ ਟੀਕਾ ਲਵਾਉਣ ਤੋਂ ਬਾਅਦ ਸਾਡੇ ਪੁੱਤਰ ਦੀ ਹੋਈ ਮੌਤ: ਪਰਿਵਾਰ