ETV Bharat / state

ਫ਼ਰੀਦਕੋਟ: ਸ਼ੂਗਰ ਮਿਲ ’ਚੋਂ ਦਰੱਖਤਾਂ ਦੀ ਕਟਾਈ ਮਾਮਲੇ ’ਚ NGT ਨੇ ਲਿਆ ਨੋਟਿਸ - sugar mill

ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਸ਼ੂਗਰ ਮਿੱਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਰਾਸਤੀ ਦਰੱਖਤ ਲੱਗੇ ਹਨ, ਜਿਨ੍ਹਾਂ ਨੂੰ ਸਿਰਫ਼ 67 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਹ ਮਾਮਲਾ ਵਾਤਾਵਰਣ ਪ੍ਰੇਮੀ ਦੇ ਧਿਆਨ ਵਿੱਚ ਆਇਆ ਤਾਂ ਅਸੀਂ ਇਸ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਇਤਰਾਜ਼ ਜਤਾਇਆ ਸੀ। ਉਥੇ ਹੀ ਵਣ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇੱਕ ਹਫ਼ਤੇ ਅੰਦਰ ਅਸੀਂ ਰਿਪੋਰਟ ਤਿਆਰ ਕਰਕੇ ਪੇਸ਼ ਕਰ ਦੇਈਏ।

ਫ਼ਰੀਦਕੋਟ: ਸ਼ੂਗਰ ਮਿਲ ’ਚੋਂ ਦਰੱਖਤਾਂ ਦੀ ਕਟਾਈ ਮਾਮਲੇ ’ਚ NGT ਨੇ ਲਿਆ ਨੋਟਿਸ

author img

By

Published : Jun 10, 2021, 9:20 PM IST

ਫ਼ਰੀਦਕੋਟ: ਜ਼ਿਲ੍ਹੇ ’ਚ ਬੰਦ ਪਈ ਸ਼ੂਗਰ ਮਿੱਲ ਚੌਕ ਦਰੱਖਤਾਂ ਦੀ ਕਟਾਈ ਦਾ ਮਾਮਲਾ ਹੁਣ ਵਾਤਾਵਰਣ ਪ੍ਰੇਮੀਆਂ ਦੁਆਰਾ ਐੱਨਜੀਟੀ (NGT) ਵਿੱਚ ਚੁੱਕਿਆ ਗਿਆ ਹੈ। ਮਾਮਲੇ ’ਚ ਨੋਟਿਸ ਲੈਂਦੇ ਹੋਏ ਐੱਨਜੀਟੀ (NGT) ਵੱਲੋਂ ਵਣ ਵਿਭਾਗ ਨੂੰ ਮੌਕੇ ਦਾ ਜਾਇਜ਼ਾ ਲੈ ਕੇ ਸਾਰੀ ਰਿਪੋਰਟ ਬਣਾ ਕੇ ਦਾਖ਼ਲ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਚਲਦੇ ਵਣ ਵਿਭਾਗ ਦੇ ਉੱਚ ਅਧਿਕਾਰੀ ਮੌਕੇ ਉੱਤੇ ਪਹੁੰਚੇ ਜਿੱਥੇ ਉਨ੍ਹਾਂ ਦੁਆਰਾ ਸ਼ੂਗਰ ਮਿੱਲ ’ਚੋਂ ਕੱਟੇ ਗਏ ਦਰੱਖਤਾਂ ਅਤੇ ਖੜ੍ਹੇ ਦਰੱਖਤਾਂ ਦਾ ਜਾਇਜ਼ਾ ਲਿਆ ਨਾਲ ਹੀ ਉਨ੍ਹਾਂ ਦੀ ਗਿਣਤੀ ਕਰ ਉਨ੍ਹਾਂ ਦੀ ਨੰਬਰਿੰਗ ਵੀ ਕੀਤੀ ਗਈ। ਉਨ੍ਹਾਂ ਦੇ ਦੁਆਰਾ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਬਣਾ ਕੇ ਐੱਨਜੀਟੀ (NGT) ਨੂੰ ਸੌਂਪਣ ਦੀ ਗੱਲ ਵੀ ਕੀਤੀ ਹੈ।

ਫ਼ਰੀਦਕੋਟ: ਸ਼ੂਗਰ ਮਿਲ ’ਚੋਂ ਦਰੱਖਤਾਂ ਦੀ ਕਟਾਈ ਮਾਮਲੇ ’ਚ NGT ਨੇ ਲਿਆ ਨੋਟਿਸ
ਇਹ ਵੀ ਪੜੋ: ਪੈਟਰੋਲ ਡੀਜ਼ਲ ਦੇ ਭਾਅ ਨੇ ਲੋਕਾਂ ਦਾ ਕੱਢਿਆ ਤੇਲਇਸ ਮੌਕੇ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਚੰਦਬਾਜਾ ਨੇ ਕਿਹਾ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਸ਼ੂਗਰ ਮਿੱਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਰਾਸਤੀ ਦਰੱਖਤ ਲੱਗੇ ਹਨ, ਜਿਨ੍ਹਾਂ ਨੂੰ ਸਿਰਫ਼ 67 ਲੱਖ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਹ ਮਾਮਲਾ ਵਾਤਾਵਰਣ ਪ੍ਰੇਮੀ ਦੇ ਧਿਆਨ ਵਿੱਚ ਆਇਆ ਤਾਂ ਅਸੀਂ ਇਸ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਇਤਰਾਜ਼ ਜਤਾਇਆ ਸੀ ਅਤੇ ਨਾਲ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਹਰੇ ਭਰੇ ਦਰੱਖਤਾਂ ਦੀ ਕਟਾਈ ਨੂੰ ਰੋਕਿਆ ਜਾਵੇ ਅਤੇ ਇਸ ਵਿਚ ਹੋਣ ਵਾਲੀ ਬੇਨਿਯਮੀਆਂ ਨੂੰ ਲੈ ਕੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਹੋਵੇ।

ਉਹਨਾਂ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਐੱਨ ਜੀ ਟੀ (NGT) ਵੱਲੋਂ ਕੀਤੇ ਆਦੇਸ਼ਾਂ ਦੇ ਬਾਅਦ ਵਣ ਵਿਭਾਗ ਦੇ ਅਧਿਕਾਰੀ ਮੌਕਾ ਦੇਖਣ ਪਹੁੰਚੇ ਹਨ ਅਤੇ ਜੋ ਵੀ ਰਿਪੋਰਟ ਪੇਸ਼ ਕਰਨਗੇ ਉਸ ਦੇ ਬਾਅਦ ਐਸੀ ਪੈਰਵਾਈ ਕਰਾਂਗੇ। ਉੱਥੇ ਉਨ੍ਹਾਂ ਨੇ ਕਿਹਾ ਇਸ ਸ਼ੂਗਰ ਮਿੱਲ ਲਈ ਕਿਸਾਨਾਂ ਕੋਲੋਂ ਜ਼ਮੀਨ ਖ਼ਰੀਦੀ ਗਈ ਸੀ ਅਤੇ ਜੇਕਰ ਇਹ ਬੰਦ ਹੋ ਗਈ ਤਾਂ ਸਰਕਾਰ ਨੂੰ ਇਸ ਜਗ੍ਹਾ ਉੱਤੇ ਖੇਤੀ ਨਾਲ ਸਬੰਧਿਤ ਕੋਈ ਇੰਡਸਟਰੀ ਲਗਾਉਣੀ ਚਾਹੀਦੀ ਸੀ, ਪਰ ਸਰਕਾਰ ਨੇ ਇਸ ਨੂੰ ਪੁੱਡਾ ਨੂੰ ਵੇਚ ਦਿੱਤੀ ਜੋ ਕਲੋਨੀ ਬਣਾ ਕੇ ਵੇਚੇਗੀ ਜਦੋਂ ਕਿ ਜਾਂ ਤਾਂ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਕਰੇ ਸਰਕਾਰ ਨਹੀਂ ਤਾਂ ਇਸ ਜਗ੍ਹਾ ਨੂੰ ਸੈਂਚਰੀ ਘੋਸ਼ਿਤ ਕਰੇ।

ਉਥੇ ਇਸ ਮੌਕੇ ਪਹੁੰਚੇ ਵਣ ਵਿਭਾਗ ਦੇ ਅਧਿਕਾਰੀ ਮਨੋਜ ਬਾਂਸਲ ਨੇ ਕਿਹਾ ਕਿ ਐੱਨਜੀਟੀ (NGT) ਵੱਲੋਂ ਸਾਨੂੰ ਜੋ ਦੇਸ਼ ਆਏ ਸਨ ਉਸ ਮੁਤਾਬਕ ਅਸੀਂ ਮੌਕਾ ਦੇਖਣ ਲਈ ਆਏ ਸੀ ਅਤੇ ਇਸ ਮਿੱਲ ’ਚ ਲੱਗੇ ਦਰੱਖਤਾਂ ਦੀ ਗਿਣਤੀ ਵੀ ਕੀਤੀ ਜਾ ਰਹੀ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਇੱਕ ਹਫ਼ਤੇ ਅੰਦਰ ਅਸੀਂ ਰਿਪੋਰਟ ਤਿਆਰ ਕਰਕੇ ਪੇਸ਼ ਕਰ ਦੇਈਏ।

ਇਹ ਵੀ ਪੜੋ: ਅੰਮ੍ਰਿਤਸਰ:ਗੁਰੂ ਨਗਰੀ ਵਿੱਚ ਗਰਮੀ ਦਾ ਕਹਿਰ

ETV Bharat Logo

Copyright © 2024 Ushodaya Enterprises Pvt. Ltd., All Rights Reserved.