ਫ਼ਰੀਦਕੋਟ: ਜ਼ਿਲ੍ਹੇ ਵਿੱਚ ਲੋੜਵੰਦਾਂ ਨੇ ਸਰਕਾਰ ਵੱਲੋਂ ਆਏ ਰਾਸ਼ਨ ਨੂੰ ਮੁਹੱਲੇ ਦੇ ਆਗੂਆਂ 'ਤੇ ਵੰਡਣ ਸਮੇਂ ਪੱਖਪਾਤ ਕਰਨ ਦੇ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤਾ। ਫ਼ਰੀਦਕੋਟ ਦੇ ਸੁਸਾਇਟੀ ਨਗਰ ਦੇ ਇਨ੍ਹਾਂ ਲੋੜਵੰਦ ਲੋਕਾਂ ਨੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ 'ਚ ਇਕੱਠੇ ਹੋ ਸੁਸਾਇਟੀ ਦੇ ਆਗੂਆਂ 'ਤੇ ਰਾਸ਼ਨ ਵੰਡਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਆਪਣੇ ਚਹੇਤਿਆਂ ਨੂੰ ਰਾਸ਼ਨ ਦਿੱਤਾ ਜਦਕਿ ਜਿਨ੍ਹਾਂ ਦੇ ਬੱਚੇ ਭੁੱਖੇ ਮਰ ਰਹੇ ਹਨ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਰਾਸ਼ਨ ਕਾਂਗਰਸ ਪਾਰਟੀ ਦੇ ਸਰਪੰਚ, ਪੰਚ ਹੀ ਆਪਣੀ ਮਰਜੀ ਨਾਲ ਲਿਸਟਾਂ ਬਣਾ ਕੇ ਵੰਢ ਰਹੇ ਹਨ।
ਕੋਰੋਨਾ ਵਾਇਰਸ ਦੇ ਚਲਦੇ ਤਾਲਾਬੰਦੀ ਲੱਗੀ ਹੋਣ ਕਾਰਨ ਲੋੜਵੰਦ ਲੋਕਾਂ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ, ਜਿਨ੍ਹਾਂ ਦੀ ਸਮਾਜ ਸੇਵੀਆਂ, ਸ਼ਹਿਰਾਂ, ਪਿੰਡਾਂ ਦੇ ਲੋਕਾਂ ਨੇ ਬਾਂਹ ਫੜੀ ਅਤੇ ਹੁਣ ਸਰਕਾਰ ਵੱਲੋਂ ਉਨ੍ਹਾਂ ਲਈ ਸੁਕਾ ਰਾਸ਼ਨ ਭੇਜਿਆ ਗਿਆ ਹੈ, ਪਰ ਸਰਕਾਰ ਵੱਲੋਂ ਭੇਜੇ ਰਾਸ਼ਨ ਨੂੰ ਲੈ ਕੇ ਸ਼ਹਿਰਾਂ, ਪਿੰਡਾਂ ਵਿੱਚ ਵੰਡਣ ਵਾਲੇ ਲੋਕਾਂ ਤੇ ਰਾਸ਼ਨ ਵੰਡਣ ਸਮੇ ਪੱਖਪਾਤ ਕਰਨ ਦੇ ਦੋਸ਼ ਲੋੜਵੰਦਾਂ ਵੱਲੋਂ ਹੀ ਲਗਾਏ ਜਾ ਰਹੇ ਹਨ।
ਇਸ ਮੌਕੇ ਸੁਸਾਇਟੀ ਨਗਰ ਫ਼ਰੀਦਕੋਟ ਦੇ ਲੋੜਵੰਦ ਲੋਕਾਂ ਨੇ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਸਰਕਾਰ ਵੱਲੋਂ ਆਏ ਰਾਸ਼ਨ ਨੂੰ ਵੰਡਣ ਸਮੇਂ ਸਥਾਨਕ ਨਗਰ ਦੇ ਆਗੂਆਂ ਨੇ ਪੱਖਪਾਤ ਕਰਨ ਦੇ ਦੋਸ਼ ਲਗਾਉਂਦੇ ਕਿਹਾ ਕਿ ਜੋ ਸਰਕਾਰੀ ਲਿਸਟਾਂ ਬਣੀਆਂ ਸਨ ਉਸ ਅਨੁਸਾਰ ਰਾਸ਼ਨ ਨਹੀਂ ਦਿੱਤਾ ਗਿਆ। ਆਪਣੀਆਂ ਪ੍ਰਾਈਵੇਟ ਲਿਸਟਾਂ ਬਣਾ ਕੇ ਆਪਣੇ ਚਹੇਤਿਆਂ ਨੂੰ ਰਾਸ਼ਨ ਦੇ ਦਿੱਤਾ ਗਿਆ, ਨਾ ਹੀ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਦਿੱਤਾ ਅਤੇ ਨਾ ਹੀ ਅਧਾਰ ਕਾਰਡ ਵਾਲੇ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ। ਸਿਰਫ ਆਪਣੇ ਲੋਕਾਂ ਨੂੰ ਹੀ ਰਾਸ਼ਨ ਵੰਡ ਦਿੱਤਾ ਗਿਆ। ਲੋਕਾਂ ਨੇ ਸਰਕਾਰ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜਾਂਚ ਕਰਕੇ ਉਨ੍ਹਾਂ ਤਕ ਰਾਸ਼ਨ ਪਹੁੰਚਾਇਆ ਜਾਵੇ।
ਦੂਜੇ ਪਾਸੇ, ਸਰਪੰਚ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਲੋੜ ਸੀ ਅਤੇ ਬਿਨਾਂ ਨੀਲੇ ਕਾਰਡ ਧਾਰਕ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ ਹੈ। ਸੁਸਾਇਟੀ ਨਗਰ ਦੇ ਸਰਪੰਚ ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿਨਾਂ ਪੱਖਪਾਤ ਅਤੇ ਪਾਰਟੀ ਤੋਂ ਉਪਰ ਉਠ ਕੇ ਰਾਸ਼ਨ ਵੰਡਿਆ ਹੈ ਇਹ ਰਾਸ਼ਨ ਬਗੈਰ ਨੀਲੇ ਕਾਰਡ ਵਾਲੇ ਹਰ ਲੋੜਵੰਦ ਨੂੰ ਦਿੱਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਉਹ ਦੋ ਸਮੇਂ ਦਾ ਖਾਣਾ ਤਿਆਰ ਕਰਕੇ ਵੀ ਇਨ੍ਹਾਂ ਲੋੜਵੰਦਾਂ ਤੱਕ ਪਹੁੰਚਾ ਰਹੇ ਹਨ। ਹੁਣ ਕਿਉਂ ਪੱਖਪਾਤ ਕਰਨਗੇ ਬਿਨਾਂ ਵਜਾ ਹੀ ਉਨ੍ਹਾਂ ਤੇ ਪੱਖਪਾਤ ਦੇ ਆਰੋਪ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ:ਵਿਜਾਗ ਗੈਸ ਲੀਕ: ਮੁੜ ਲੀਕ ਹੋਈ ਜ਼ਹਿਰੀਲੀ ਗੈਸ ਨੂੰ ਖ਼ਤਮ ਕਰਨ ਲਈ ਕੈਮੀਕਲ ਲੈ ਕੇ ਪਹੁੰਚੇ ਜਹਾਜ਼