ETV Bharat / state

ਨਾਭਾ ਰਿਆਸਤ ਦੀ ਨਿਸ਼ਾਨੀ ਜੈਤੋ ਦਾ ਇਤਿਹਾਸਕ ਕਿਲਾ ਹੋਇਆ ਢਹਿ-ਢੇਰੀ

ਨਾਭਾ ਰਿਆਸਤ ਦਾ ਹਿੱਸਾ ਰਹੇ ਜੈਤੋ ਦਾ ਇਤਿਹਾਸਕ ਕਿਲਾ ਬੀਤੇ ਕੱਲ੍ਹ ਤੇਜ਼ ਮੀਂਹ ਕਾਰਨ ਢਹਿ-ਢੇਰੀ ਹੋ ਗਿਆ। ਸਥਾਨਕ ਲੋਕਾਂ ਨੇ ਇਸ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਧਿਆਨੀ ਦਾ ਨਤੀਜਾ ਕਰਾਰ ਦਿੱਤਾ।

author img

By

Published : Jul 23, 2020, 4:54 PM IST

ਮਿੱਟੀ 'ਚ ਮਿਲੀ ਨਾਭਾ ਰਿਆਸਤ ਦੀ ਆਖ਼ਰੀ ਨਿਸ਼ਾਨੀ, ਢਹਿ ਢੇਰੀ ਹੋਇਆ ਜੈਤੋ ਦਾ ਇਤਿਹਾਸਕ ਕਿਲਾ

ਫਰੀਦਕੋਟ: ਜੈਤੋ ਮੰਡੀ ਦਾ ਇਤਿਹਾਸਕ ਕਿਲਾ ਪ੍ਰਸ਼ਾਸਨ ਦੀ ਕਥਿਤ ਬੇਧਿਆਨੀ ਦੇ ਚਲਦੇ ਬੀਤੇ ਕੱਲ੍ਹ ਤੇਜ਼ ਮੀਂਹ ਕਾਰਨ ਢਹਿ-ਢੇਰੀ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਕਿਲਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦਾ ਸੀ। ਉਨ੍ਹਾਂ ਦੱਸਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹੇ ਜਾਣ ਤੋਂ ਬਾਅਦ ਜੈਤੋ ਵਿੱਚ ਮੋਰਚਾ ਲੱਗਿਆ ਸੀ।

ਵੇਖੋ ਵੀਡੀਓ

ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੁਰਤ ਵਿੱਚ ਇਹ ਕਿਲ੍ਹਾ ਪੂਰੀ ਤਰ੍ਹਾਂ ਠੀਕ ਸੀ ਅਤੇ ਇਸ ਵਿੱਚ ਪੁਲਿਸ ਥਾਣਾ ਸਥਾਪਿਤ ਕੀਤਾ ਗਿਆ ਸੀ। ਸਰਕਾਰ ਦੀ ਅਣਦੇਖੀ ਦੇ ਚੱਲਦੇ ਹੌਲੀ-ਹੌਲੀ ਇਹ ਕਿਲਾ ਢਹਿਣ ਲੱਗਾ ਅਤੇ ਹੁਣ ਇਸ ਦਾ ਬਾਕੀ ਬਚਦਾ ਹਿੱਸਾ ਵੀ ਢਹਿ ਗਿਆ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦਾ ਮੁੜ ਤੋਂ ਨਿਰਮਾਣ ਕੀਤਾ ਜਾਵੇ ਤਾਂ ਜੋ ਨਾਭਾ ਰਿਆਸਤ ਦੀ ਨਿਸ਼ਾਨੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ਕਿਲ੍ਹੇ ਦਾ ਇਤਿਹਾਸ

ਇਸ ਕਿਲ੍ਹੇ ਦਾ ਇਤਿਹਾਸ ਉਸ ਮੋਰਚੇ ਨਾਲ ਜੁੜਿਆ ਹੋਇਆ ਹੈ ਜੋ ਜੈਤੋ ਦੇ ਬਸ਼ਿੰਦਿਆਂ ਨੇ ਸਿੱਖ ਸੰਗਤਾਂ ਨਾਲ ਮਿਲ ਕੇ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਲਗਾਇਆ ਸੀ। ਇਸ ਮੋਰਚੇ ਨੂੰ ਅੰਗਰੇਜ਼ਾਂ ਖ਼ਿਲਾਫ਼ ਭਾਰਤ ਦੀ ਆਜ਼ਾਦੀ ਦਾ ਲੜਾਈ ਦਾ ਮੁੱਢ ਮੰਨਿਆ ਜਾਂਦਾ ਹੈ।

ਪੰਡਿਤ ਜਵਾਹਰ ਲਾਲ ਨਹਿਰੂ ਨਾਲ ਸਬੰਧ

ਕਿਲ੍ਹੇ ਦੀ ਇਮਾਰਤ ਦਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਵੀ ਖ਼ਾਸ ਸਬੰਧ ਹੈ। 1923 ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਬ੍ਰਿਟਿਸ਼ ਸਾਮਰਾਜ ਵੱਲੋਂ ਸੱਤਾ ਤੋਂ ਹਟਾਉਣ ਵਿਰੁੱਧ ਸਿੱਖ ਸੰਗਤ ਨੇ ਸੰਘਰਸ਼ ਸ਼ੁਰੂ ਕੀਤਾ ਸੀ। ਇਸ ਦਾ ਸਮਰਥਨ ਕਰਨ ਲਈ ਜੈਤੋ ਪਹੁੰਚੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਸ ਕਿਲ੍ਹੇ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.