ਫਰੀਦਕੋਟ: ਮੁਹਾਲੀ ਧਮਾਕੇ ਮਾਮਲੇ ਵਿੱਚ ਤਰਨਤਾਰਨ ਤੋਂ ਗ੍ਰਿਫਤਾਰ ਕੀਤੇ ਗਏ ਨਿਸ਼ਾਨ ਸਿੰਘ ਦਾ ਫਰੀਦਕੋਟ ਪੁਲਿਸ ਨੂੰ 5 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਮਾਮਲੇ ਵਿੱਚ ਐੱਸਪੀ ਇਨਵੈਸਟੀਗੇਸ਼ਨ ਫਰੀਦਕੋਟ ਬਾਲ ਕ੍ਰਿਸ਼ਨ ਸਿੰਗਲਾ ਨੇ ਨਿਸ਼ਾਨ ਸਿੰਘ ਨੂੰ ਮੁਹਾਲੀ ਕੇਸ (Mohali blast case) ਵਿੱਚ ਗ੍ਰਿਫਤਾਰ ਕੀਤੇ ਜਾਣ ਦਾ ਖੰਡਨ ਕੀਤਾ ਹੈ।
ਨਿਸ਼ਾਨ ਸਿੰਘ ਨੂੰ ਮੁਹਾਲੀ ਕੇਸ ਵਿੱਚ ਗ੍ਰਿਫਤਾਰ ਕੀਤੇ ਜਾਣ ਦਾ ਖੰਡਨ: ਉਹਨਾਂ ਨੇ ਕਿਹਾ ਕਿ ਇਸ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਨਿਸ਼ਾਨ ਨੂੰ ਫਰੀਦਕੋਟ ਵਿੱਚ ਦਰਜ ਮੁਕੱਦਮਾਂ ਨੰਬਰ 81 ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਬੀਤੇ ਦਿਨੀਂ ਫਰੀਦਕੋਟ ਪੁਲਿਸ ਨੇ 4 ਗੈਂਗਸਟਰਾਂ ਨੂੰ ਫੜ੍ਹਿਆ ਸੀ ਜੋ ਨਾਜਾਇਜ਼ ਅਸਲਾ ਯੂਪੀ ਤੋਂ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਅਤੇ ਉਹਨਾਂ ਨੇ ਨਿਸ਼ਾਨ ਨੂੰ ਵੀ ਕੁਝ ਪਿਸਟਲ ਦਿੱਤੇ ਸਨ ਤੇ ਉਹਨਾਂ ਦੀ ਨਿਸ਼ਾਨ ਦੇਹੀ ’ਤੇ ਹੀ ਨਿਸ਼ਾਨ ਨੂੰ ਗਿਰਫ਼ਤਾਰ ਕਰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਐੱਸਪੀ ਇਨਵੈਸਟੀਗੇਸ਼ਨ ਫਰੀਦਕੋਟ ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਮੁਹਾਲੀ ਬਲਾਸਟ ਕੇਸ (Mohali blast case) ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਫਿਲਹਾਲ ਫਰੀਦਕੋਟ ਪੁਲਿਸ ਨਿਸ਼ਾਨ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸ ਦਈਏ ਕਿ ਪੁਲਿਸ ਨੇ ਬੀਤੇ ਦਿਨ ਨਿਸ਼ਾਨ ਸਿੰਘ ਨੂੰ ਤਰਨ ਤਾਰਨ ਤੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਦੇ ਤਾਰ ਮੁਹਾਲੀ ਧਮਾਕੇ ਨਾਲ ਜੋੜੇ ਜਾ ਰਹੇ ਸਨ।
ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਨਿਸ਼ਾਨ ਸਿੰਘ: ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਜਿਸ ਤੇ ਕਈ ਮਾਮਲੇ ਦਰਜ ਹਨ। ਮੁਹਾਲੀ ਧਮਾਕੇ ਵਿੱਚ ਨਿਸ਼ਾਨ ਸਿੰਘ ਦੀ ਸ਼ਮੂਲੀਅਤ ਆ ਰਹੀ ਹੈ ਜਿਸ ਤੋਂ ਸੁਰੱਖਿਆ ਏਜੰਸੀਆਂ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਨਿਸ਼ਾਨ ਸਿੰਘ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਹੈ।
ਇਹ ਵੀ ਪੜੋ: IPL 2022: ਦਿੱਲੀ ਨੇ ਰਾਜਸਥਾਨ ਨੂੰ 8 ਵਿਕਟਾਂ ਨਾਲ ਹਰਾਇਆ, ਟੀਮ ਪਲੇਆਫ ਦੀ ਦੌੜ ’ਚ ਜਾਰੀ