ਫਰੀਦਕੋਟ: ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਸਨ ਕਿ ਗੋਦਾਮਾਂ ‘ਚ ਆੜਤੀਆ ਅਤੇ ਖਰੀਦ ਏਜੇਂਸੀ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਨਵੀ ਕਣਕ (Wheat) ਦੀ ਥਾਂ ਪੁਰਾਣੀ ਕਣਕ ਸਟੋਰ ਕੀਤੀ ਜਾ ਰਹੀ ਹੈ। ਜਿਸ ‘ਤੇ ਐਕਸ਼ਨ ਲੈਂਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ (MLA Gurdit Singh Sekhon) ਵੱਲੋਂ ਸਾਦਿਕ ਰੋਂਡ ਸਥਿਤ ਪੰਗਰੇਨ ਦੇ ਗੋਦਾਮ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਵੱਲੋਂ ਗੋਦਾਮਾਂ ‘ਚ ਰਖਵਾਈ ਜਾ ਰਹੀ ਕਣਕ ਦੀ ਜਾਂਚ ਕੀਤੀ।
ਇਹ ਵੀ ਪੜ੍ਹੋ: ਮੁਹਾਲੀ ਧਮਾਕਾ ਮਾਮਲਾ: ਪੰਜਾਬ DGP ਤੇ CM ਮਾਨ ਦੇ ਬਿਆਨ ਵੱਖਰੇ-ਵੱਖਰੇ ! ਕਿਸ ਕੋਲ ਅਧੂਰੀ ਜਾਣਕਾਰੀ ?
ਇਸ ਮੌਕੇ ਉਨ੍ਹਾਂ ਕਿਹਾ ਕਿ ਗੋਦਾਮਾਂ 'ਚ ਜੋ ਕਣਕ ਸਟੋਰ (Wheat stores in warehouses) ਕੀਤੀ ਜਾ ਰਹੀ ਹੈ, ਉਸ ‘ਚ ਸਫ਼ਾਈ ਦੀ ਘਾਟ ਹੈ, ਜਦਕਿ ਫ਼ਸਲ ਦੀ ਸਫ਼ਾਈ ਦੀ ਕੀਮਤ ਕਿਸਾਨਾਂ ਤੋਂ ਵਸੂਲੀ ਜਾਂਦੀ ਹੈ, ਪਰ ਸਟੋਰਾਂ ‘ਚ ਰੋਡ ਅਤੇ ਮਿੱਟੀ ਮਿਲੀ ਕਣਕ (Wheat) ਰਖਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਿਕਇਤਾਂ ਮਿਲ ਰਹੀਆਂ ਸਨ ਕਿ ਕੁੱਝ ਆੜਤੀ ਅਤੇ ਖਰੀਦ ਏਜੇਂਸੀਆ ਦੀ ਮਿਲੀ ਭੁਗਤ ਨਾਲ ਨਵੀਂ ਕਣਕ ਦੀ ਥਾਂ ਪੁਰਾਣੀ ਕਣਕ ਗੋਦਾਮਾਂ ‘ਚ ਭੇਜੀ ਜਾ ਰਹੀ ਹੈ ਅਤੇ ਇੱਥੇ ਕੁੱਝ ਪੁਰਾਣੀ ਕਣਕ (Wheat) ਵੀ ਸਟੋਰ ਹੈ। ਜਿਸ ਦੀ ਜਾਂਚ ਕਰਵਾਈ ਜਵੇਗੀ ਅਤੇ ਜੇਕਰ ਕੋਈ ਵੀ ਵਿਅਕਤੀ ਮੁਲਜ਼ਮ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ‘ਚ ਵੀ ਲਿਆਂਦਾ ਜਾਵੇਗਾ।
ਇਸ ਮੌਕੇ ਪੰਨਗਰੇਨ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਕੋਈ ਵੀ ਪੁਰਾਣੀ ਕਣਕ ਸਟੋਰ ਨਹੀ ਕੀਤੀ ਜਾ ਰਹੀ ਬਸ ਸਫਾਈ ਦੀ ਕਮੀ ਜਰੂਰ ਕਿਤੇ ਨਾ ਕਿਤੇ ਪਾਈ ਗਈ ਹੈ ਜਿਸ ਬਾਰੇ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਜਿਸ ਥਾਣੇ 'ਚ ਤੇਜਿੰਦਰਪਾਲ ਬੱਗਾ ਖ਼ਿਲਾਫ਼ ਹੋਈ ਸੀ FIR, ਉਸੇ ਥਾਣੇ 'ਚ ਕੇਜਰੀਵਾਲ ਖਿਲਾਫ਼ FIR ਦਰਜ