ਫਰੀਦਕੋਟ: ਇਹਨੀ ਦਿਨੀਂ ਮੰਡੀਆਂ ਵਿਚ ਅਨਾਜ ਦੀ ਢੋਆ ਢੋਆਈ ਦਾ ਕੰਮ ਚੱਲ ਰਿਹਾ ਹੈ। ਉਥੇ ਹੀ ਫਰੀਦਕੋਟ ਵਿਚ ਅਨਾਜ ਢੋਣ ਵਾਲੇ ਕਾਮੇ ਪ੍ਰੇਸ਼ਾਨ ਹਨ। ਦਰਅਸਲ ਫਰੀਦਕੋਟ ਦੀ ਅਨਾਜ ਮੰਡੀਆਂ ਵਿਚ ਜਿੱਥੇ ਕਣਕ ਦੀਆਂ ਭਰੀਆਂ ਬੋਰੀਆਂ ਦੀ ਲੋਡਿੰਗ ਨੂੰ ਲੈ ਕੇ ਸਮੱਸਿਆ ਆ ਰਹੀ ਹੈ ,ਉਥੇ ਹੀ ਹੁਣ ਮੰਡੀਆਂ ਵਿਚੋਂ ਭਰ ਕੇ ਗਏ ਟਰੱਕ ਗੁਦਾਮਾਂ ਵਿਚ ਖਾਲੀ ਨਹੀਂ ਹੋ ਰਹੇ, ਜਿਸ ਕਾਰਨ ਜਿੱਥੇ ਟਰੱਕ ਅਪਰੇਟਰ ਅਤੇ ਡਰਾਇਵਰ ਪ੍ਰੇਸ਼ਾਨ ਹੋ ਰਹੇ ਹਨ ਉਥੇ ਹੀ ਮੰਡੀਆਂ ਵਿਚ ਟਰੱਕ ਖਾਲੀ ਹੋ ਕੇ ਵਾਪਸ ਨਾਂ ਜਾ ਸਕਣ ਕਾਰਨ ਲੋਡਿੰਗ ਦੀ ਸਮੱਸਿਆ ਵੀ ਖੜ੍ਹੀ ਹੋ ਰਹੀ ਹੈ।
ਜਲਦ ਟਰੱਕ ਖਾਲੀ ਕਰਵਾਏ ਜਾਣ: ਜਿੱਥੇ ਦੁਖੀ ਹੋਏ ਟਰੱਕ ਡਰਾਇਵਰ ਅਤੇ ਅਪਰੇਟਰ ਜਲਦ ਟਰੱਕ ਖਾਲੀ ਕਰਵਾਏ ਜਾਣ ਦੀ ਮੰਗ ਕਰ ਰਹੇ ਹਨ ਉਥੇ ਹੀ ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਵੱਲੋਂ 2 ਦਿਨਾਂ ਵਿਚ ਸਮੱਸਿਆ ਦੇ ਹੱਲ ਦੀ ਗੱਲ ਕਹੀ ਜਾ ਰਹੀ ਹੈ।ਗੱਲਬਾਤ ਕਰਦਿਆਂ ਵੱਖ ਵੱਖ ਗੁਦਾਮਾਂ ਵਿਚ ਖੜ੍ਹੇ ਟਰੱਕ ਡਰਾਇਵਰਾਂ ਅਤੇ ਟਰੱਕ ਅਪਰੇਟਰਾਂ ਨੇ 16- ਅਤੇ 17 ਅਪ੍ਰੈਲ ਦੇ ਗੇਟ ਪਾਸ ਦਿਖਾਉਂਦਿਆ ਦੱਸਿਆ ਕਿ ਉਹ ਪਿਛਲੇ ਕਰੀਬ 6-6 ਦਿਨਾਂ ਤੋਂ ਇਥੇ ਕਣਕ ਲੈ ਕੇ ਆਏ ਹਨ ਪਰ ਉਹਨਾਂ ਦੇ ਟਰੱਕ ਖਾਲੀ ਨਹੀਂ ਹੋ ਰਹੇ। ਉਹਨਾਂ ਦੱਸਿਆ ਕਿ ਗੁਦਾਮਾਂ ਵਿਚ ਲੇਬਰ ਦੀ ਵੱਡੀ ਘਾਟ ਆ ਰਹੀ ਹੈ।
ਇਹ ਵੀ ਪੜ੍ਹੋ : ਗੋਲਡੀ ਕੰਬੋਜ ਦੇ ਪਿਤਾ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਨਵਾਂ ਮੋੜ, ਸ਼ਿਕਾਇਤਕਰਤਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
ਪੱਲੇਓਂ ਖਰਚਾ ਕਰ ਰਹੇ ਹਾਂ: ਉਹਨਾਂ ਦੱਸਿਆ ਕਿ ਇਥੇ ਇਕ ਇਕ ਲੇਬਰ ਦੀ ਟੋਲੀ ਆ ਰਹੀ ਹੈ ਜਿਸ ਕਾਰਨ ਪੂਰੇ ਦਿਨ ਵਿਚ ਮਸਾਂ 3 ਗੱਡੀਆਂ ਖਾਲੀ ਹੁੰਦੀਆ ਹਨ, ਕਿਉਕਿ ਲੇਬਰ ਆਉਂਦੀ ਲੇਟ ਹੈ ਅਤੇ 5 ਵਜੇ ਸਭ ਕੰਮ ਬੰਦ ਕਰ ਕੇ ਵਾਪਸ ਚਲੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਥੇ ਨਾਂ ਤਾਂ ਚਾਹ ਦਾ ਪ੍ਰੰਬਧ ਹੈ ਅਤੇ ਨਾਂ ਹੀ ਪੀਣ ਵਾਲਾ ਪਾਣੀ ਮਿਲ ਰਿਹਾ, ਉਹਨਾਂ ਕਿਹਾ ਕਿ ਅਸੀਂ ਇਥੇ ਖੜ੍ਹੇ ਆਪਣੇ ਪੱਲੇਓਂ ਖਰਚਾ ਕਰ ਰਹੇ ਹਾਂ।
ਸੰਘਰਸ਼ ਦੀ ਦਿੱਤੀ ਚਿਤਾਵਨੀ: ਉਹਨਾਂ ਕਿਹਾ ਕਿ ਸਾਡੀਆ ਗੱਡੀਆਂ ਨੂੰ ਉਨਾਂ ਕਿਰਾਇਆ ਨਹੀਂ ਮਿਲਣਾਂ ਜਿੰਨਾਂ ਅਸੀਂ ਇਥੇ ਖੜ੍ਹੇ ਖਰਚਾ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਲਦ ਤੋਂ ਜਲਦ ਲੇਬਰ ਦਾ ਪ੍ਰਬੰਧ ਕਰ ਕੇ ਉਹਨਾਂ ਦੀਆਂ ਗੱਡੀਆਂ ਖਾਲੀ ਕਰਵਾਈਆਂ ਜਾਣ ਤਾਂ ਜੋ ਉਹ ਆਪਣਾਂ ਸੀਜਨ ਸਹੀ ਢੰਗ ਨਾਲ ਲਗਾ ਸਕਣ। ਉਹਨਾਂ ਕਿਹਾ ਕਿ ਜੇਕਰ ਜਲਦ ਹੱਲ ਨਾਂ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਟਰੱਕ ਉਪਰੇਟਰ ਅਤੇ ਡਰਾਇਵਰਇਸ ਪੂਰੇ ਮਾਮਲੇ ਸੰਬੰਧੀ ਜਦ ਜਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਮੈਡਮ ਵੰਦਨਾਂ ਕੰਬੋਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਝ ਤਕਨੀਕੀ ਸਮੱਸਿਆਵਾਂ ਸਨ ਜਿਸ ਕਾਰਨ ਇਹ ਦਿਕਤ ਆਈ ਹੈ। ਉਹਨਾਂ ਕਿਹਾ ਕੱਲ੍ਹ ਤੱਕ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।