ETV Bharat / state

ਫ਼ਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਟਿੱਡੀ ਦਲ ਨੇ ਕੀਤਾ ਅਟੈਕ

ਰਾਜਸਥਾਨ ਦੇ ਨਾਲ, ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦਾਖ਼ਲ ਹੋ ਗਿਆ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਟਿੱਡੀ ਦਲ ਦੇ ਟਿੱਡੇ ਵੇਖੇ ਗਏ ਹਨ।

locust group in faridkot
ਫ਼ੋਟੋ
author img

By

Published : Jan 27, 2020, 8:41 PM IST

ਫ਼ਰੀਦਕੋਟ: ਰਾਜਸਥਾਨ ਦੇ ਨਾਲ ਨਾਲ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਫ਼ਸਲਾਂ ਉਪਰ ਟਿੱਡੀ ਦਲ ਵਲੋਂ ਹਮਲੇ ਦੇ ਸੰਕੇਤ ਮਿਲਣ ਲੱਗੇ ਹਨ। ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਟਿੱਡੇ ਮਿਲਣ ਲੱਗੇ ਹਨ ਜਿਸ ਕਾਰਨ ਕਿਸਾਨਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਸਾਨ ਆਪਣੇ ਬੱਚਿਆ ਸਣੇ ਖੇਤਾਂ ਵਿੱਚ ਜਾ ਕੇ ਬਰਤਨ ਖੜਾਉਣ ਲਈ ਮਜ਼ਬੂਰ ਹੋ ਰਹੇ ਹਨ। ਦੂਜੇ ਪਾਸੇ ਖੇਤੀਬਾੜੀ ਵਿਭਾਗ ਵੱਲੋਂ ਹਾਲੇ ਤੱਕ ਕੋਈ ਵੀ ਸੇਫ਼ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਸਤਾਉਣ ਲੱਗੀ ਹੈ।

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਨਵਾਂ ਕਿਲਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਣਕ ਦੀ ਫ਼ਸਲ ਵਿੱਚ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿੱਚ ਟਿੱਡੀ ਦਲ ਦੇ ਟਿੱਡੇ ਮਿਲ ਰਹੇ ਹਨ, ਜੋ ਬਹੁਤ ਜਲਦ ਵਧ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦੀਆਂ ਫ਼ਸਲਾਂ ਟਿੱਡੀ ਦਲ ਦੀ ਭੇਟ ਨਾ ਚੜ੍ਹ ਜਾਣ।

ਵੇਖੋ ਵੀਡੀਓ

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਫ਼ਸਲਾਂ ਦੀ ਰਾਖੀ ਲਈ ਖੇਤਾਂ ਵਿੱਚ ਬੈਠੇ ਹਨ ਅਤੇ ਬਰਤਨ ਖੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਆਫਤ ਵੱਲ ਸਮਾਂ ਰਹਿੰਦੇ ਧਿਆਨ ਦੇਵੇ ਤਾਂ ਜੋ ਕਿਸਾਨਾਂ ਦਾ ਵੱਡੀ ਪੱਧਰ 'ਤੇ ਹੋਣ ਵਾਲਾ ਨੁਕਸਾਨ ਸਮਾਂ ਰਹਿੰਦੇ ਟਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕਿਸੇ ਨੇ ਵੀ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ।

ਇਸ ਪੂਰੀ ਸਮੱਸਿਆਂ ਸੰਬੰਧੀ ਜਦ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਬਲਾਕ ਖੇਤੀਬਾੜੀ ਵਿਕਾਸ ਅਫ਼ਸਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਟਿੱਡੀ ਦਲ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਇਹ ਹਵਾ ਦੇ ਰੁੱਖ ਕਾਰਨ ਇਧਰ ਆਏ ਹਨ ਅਤੇ ਥੋੜੀ ਮਾਤਰਾ ਵਿੱਚ ਹਨ। ਕਈ ਥਾਵਾਂ 'ਤੇ ਇਹ ਉਡਣਯੋਗ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਘਬਰਾੳਣ ਦੀ ਲੋੜ ਨਹੀਂ ਹੈ।

ਯਾਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਸੰਪਰਕ ਵਿੱਚ ਹਾਂ ਅਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆਂ ਆਉਂਦੀ ਹੈ, ਤਾਂ ਕਿਸਾਨ ਉਨ੍ਹਾਂ ਦੇ ਮੋਬਾਇਲ ਨੰਬਰ 9888600223 'ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਕੇਂਦਰ ਨੇ ਏਅਰ ਇੰਡੀਆ ਦੀ ਵਿਨਿਵੇਸ਼ ਪ੍ਰਕਿਰਿਆ ਦੀ ਕੀਤੀ ਸ਼ੁਰੂਆਤ

Intro:ਰਾਜਸਥਾਨ ਦੇ ਨਾਲ ਨਾਲ ਹੁਣ ਪੰਜਾਬ ਦੇ ਕਈ ਜਿਲ੍ਹਿਆਂ ਵਿਚ ਦਾਖਲ ਹੋਇਆਂ ਟਿੱਡੀ ਦਲ,
ਫਰੀਦਕੋਟ ਜਿਲ੍ਹੇ ਦੇ ਕਈ ਪਿੰਡਾਂ ਦੇ ਖੇਤਾਂ ਵਿਚ ਮਿਲਣ ਲੱਗੇ ਟਿੱਡੀ ਦਲ ਦੇ ਟਿੱਡੇ.
ਕਿਸਾਨਾਂ ਵਿਚ ਪਾਇਆ ਜਾ ਰਿਹਾ ਸਹਿਮ, ਕਿਸਾਨ ਪਰਿਵਾਰਾਂ ਸਮੇਤ ਆਪਣੇ ਫਸਲਾਂ ਦੀ ਰਾਖੀ ਲਈ ਖੜਕਾਉਣ ਲੱਗੇ ਬਰਤਨ
ਸ਼ਰਕਾਰ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਸਮੇਂ ਸਿਰ ਕਦਮ ਚੁੱਕੇ- ਕਿਸਾਨBody:
ਐਂਕਰ
ਰਾਜਸਥਾਂਨ ਦੇ ਨਾਲ ਨਾਲ ਹੁਣ ਪੰਜਾਬ ਦੇ ਕਈ ਜਿਲ੍ਹਿਆਂ ਅੰਦਰ ਫਸਲਾਂ ਉਪਰ ਟਿੱਡੀ ਦਲ ਦੇ ਹਮਲੇ ਦੇ ਸੰਕੇਤ ਮਿਲਣ ਲੱਗੇ ਹਨ ਅਤੇ ਕਿਸਾਨਾਂ ਦੇ ਖੇਤਾਂ ਵਿਚ ਟਿੱਡੇ ਮਿਲਣ ਲੱਗੇ ਹਨ ਜਿਸ ਕਾਰਨ ਕਿਸਾਨਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ ਅਤੇ ਕਿਸਾਨ ਆਂਪਣੇ ਬੱਚਿਆ ਸਮੇਤ ਖੇਤਾਂ ਵਿਚ ਜਾ ਕੇ ਬਰਤਨ ਖੜਾਉਣ ਲਈ ਮਜਬੂਰ ਹੋ ਰਹੇ ਹਨ। ਦੂਸਰੇ ਪਾਸੇ ਖੇਤੀ ਬਾੜੀ ਵਿਭਾਗ ਵੱਲੋਂ ਹਾਲੇ ਤੱਕ ਕੋਈ ਵੀ ਉਪਰਾਲਾ ਨਹੀਂ ਕੀਥਾ ਗਿਆ ਜਿਸ ਕਾਰਨ ਕਿਸਾਨਾ ਕਾਫੀ ਨਿਰਾਸ਼ ਨਜਰ ਆ ਰਹੇ ਹਨ ਅਤੇ ਉਹਨਾਂ ਨੂੰ ਆਪਣੀਆਂ ਫਸਲਾਂ ਦੀ ਚਿੰਤਾ ਸਤਾਉਣ ਲੱਗੀ ਹੈ।
ਵੀਓ 1
ਜਿੱਥੇ ਰਾਜਸਥਾਨ ਦੇ ਨਾਲ ਲਗਦੇ ਪੰਜਾਬ ਦੇ ਵੱਖ ਵੱਖ ਜਿਲ੍ਹੇ ਟਿੱਡੀ ਦਲ ਦੇ ਹਮਲੇ ਕਾਰਨ ਸਹਿਮੇਂ ਹੋਏ ਹਨ ਉਥੇ ਹੀ ਬੀਤੇ ਇਕ ਦੋ ਦਿਨਾਂ ਤੋਂ ਫਰੀਦਕੋਟ ਜਿਲ੍ਹੇ ਦੇ ਕਈ ਪਿੰਡਾਂ ਵਿਚ ਟਿੱਡੀ ਦਲ ਦੇ ਕੁਝ ਟਿੱਡੇ ਮਿਲਣ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ ਹਨ ਉਹਨਾਂ ਨੂੰ ਆਪਣੀਆ ਫਸਲਾਂ ਬਚਾਉਣ ਲਈ ਡਰ ਪੈ ਗਿਆ ਹੈ। ਫਰੀਦਕੋਟ ਜਿਲ੍ਹੇ ਦੇ ਪਿੰਡ ਨਵਾਂ ਕਿਲਾ ਦੇ ਕਿਸਾਨਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਕਣਕ ਦੀ ਫਸਲ ਵਿਚ ਵੱਖ ਵੱਖ ਕਿਸਾਨਾਂ ਦੇ ਖੇਤਾਂ ਵਿਚ ਟਿੱਡੀ ਦਲ ਦੇ ਟਿੱਡੇ ਮਿਲ ਰਹੇ ਹਨ ਜੋ ਬੜੀ ਜਲਦ ਵਦ ਰਹੇ ਹਨ ਅਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦੀਆਂ ਫਸਲਾਂ ਟਿੱਡੀ ਦਲ ਦੀ ਭੇਟ ਨਾ ਚੜ੍ਹ ਜਾਣ ਇਸ ਮੌਕੇ ਗੱਲਬਾਤ ਕਰਦਿਆ ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਫਸਲਾਂ ਦੀ ਰਾਖੀ ਲਈ ਖੇਤਾਂ ਵਿਚ ਬੈਠੇ ਹਨ ਅਤੇ ਬਰਤਨ ਖੜਕਾ ਰਹੇ ਹਨ ਕਿਉਕਿ ਟਿੱਡੀ ਦਲ ਦੇ ਟਿੱਡੇ ਹੁਣ ਉਹਨਾਂ ਦੇ ਖੇਤਾਂ ਵਿਚ ਮਿਲਣ ਲੱਗੇ ਹਨ ਜਿਨਾਂ ਦੀ ਗਿਣਤੀ ਬੜੀ ਜਲਦ ਵਧ ਰਹੀ ਹੈ।ਉਹਨਾਂ ਕਿਹਾ ਕਿ ਸਰਕਾਰ ਇਸ ਆਫਤ ਵੱਲ ਸਮਾਂ ਰਹਿੰਦੇ ਧਿਆਨ ਦੇਵੇ ਤਾਂ ਜੋ ਕਿਸਾਨਾਂ ਦਾ ਵੱਡੀ ਪੱਧਰ ਤੇ ਹੋਣ ਵਾਲਾ ਨੁਕਸਾਨ ਸਮਾਂ ਰਹਿੰਦੇ ਟਾਲਿਆ ਜਾ ਸਕੇ। ਉਹਨਾ ਕਿਹਾ ਕਿ ਹਾਲੇ ਤੱਕ ਕਿਸੇ ਨੇ ਵੀ ਆ ਕੇ ਉਹਨਾਂ ਦੀ ਸਾਰ ਨਹੀਂ ਲਈ।
ਬਾਈਟਾਂ: ਕਿਸਾਨ
ਵੀਓ 2
ਇਸ ਪੂਰੀ ਸਮੱਸਿਆਂ ਸੰਬੰਧੀ ਜਦ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਬਲਾਕ ਖੇਤੀ ਬਾੜੀ ਵਿਕਾਸ਼ ਅਫਸਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਟਿੱਡੀ ਦਲ ਤੋਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਹ ਹਵਾ ਦੇ ਰੁੱਖ ਕਾਰਨ ਇਧਰ ਆਏ ਹਨ ਅਤੇ ਥੋੜੀ ਮਾਤਰਾ ਵਿਚ ਹਨ ਅਤੇ ਕਈ ਥਾਵਾਂ ਤੇ ਇਹ ਉਡਣਯੋਗ ਵੀ ਨਹੀਂ ਹਨ ਇੰਝ ਲਗਦਾ ਹੈ ਕਿ ਇਹਨਾਂ ਦੇ ਸਪਰੇਅ ਵਗੈਰਾ ਦਾ ਅਸਰ ਹੋਵੇ। ਉਹਨਾ ਕਿਹਾ ਕਿ ਫਿਲਹਾਲ ਕੋਈ ਵੀ ਗਬਰਾੳਣ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਸੰਪਰਕ ਵਿਚ ਹਾਂ ਅਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆਂ ਆਉਂਦੀ ਹੈ ਤਾਂ ਕਿਸਾਨ ਉਹਨਾਂ ਦੇ ਮੋਬਾਇਲ ਨੰਬਰ 9888600223 ਤੇ ਸੰਪਰਕ ਕਰ ਸਕਦੇ ਹਨ।
ਬਾਈਟ: ਯਾਦਵਿੰਦਰ ਸਿੰਘ ਬਲਾਕ ਖੇਤੀਬਾੜੀ ਵਿਕਾਸ਼ ਅਫਸਰ ਫਰੀਦਕੋਟConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.