ਫਰੀਦਕੋਟ: ਪੰਜਾਬ ਵਿੱਚ ਹੋਏ ਸਭ ਤੋਂ ਵੱਡੇ ਬੇਅਦਬੀ ਕਾਂਡ ਤੋਂ ਬਾਅਦ ਧਰਨੇ 'ਤੇ ਬੈਠੇ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਅੱਜ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ 22 ਦਸੰਬਰ ਤੱਕ ਬਹਿਬਲਕਲਾਂ ਗੋਲੀਕਾਂਡ ਮਾਮਲੇ ਦਾ ਚਲਾਨ ਅਦਾਲਤ ਵਿਚ ਪੇਸ਼ ਨਾ ਕੀਤਾ ਤਾਂ ਅਗਲੇ 1-2 ਦਿਨਾਂ 'ਚ ਮਰਨ ਵਰਤ ਕਰਾਂਗਾ ਸ਼ੁਰੂ, ਇਹ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਿਨ੍ਹਾਂ ਚਿਰ ਗੋਲੀਕਾਂਡ ਦੇ ਅਸਲ ਦੋਸ਼ੀ ਜਨਤਕ ਨਹੀਂ ਹੁੰਦੇ। ਮਰਨ ਵਰਤ ਸ਼ੁਰੂ ਹੋਣ ਤੋਂ ਬਾਅਦ ਜਾਂ ਤਾਂ ਦੋਸ਼ੀ ਜਨਤਕ ਹੋਣਗੇ ਜਾਂ ਮੇਰੀ ਲਾਸ਼ ਉਠੇਗੀ।
ਬਹਿਬਲਕਲਾਂ ਮਾਮਲੇ 'ਚ ਕੋਈ ਬਹੁਤੀ ਕਾਰਵਾਈ ਨਹੀਂ ਹੋਈ: ਦੱਸਣਯੋਗ ਹੈ ਕਿ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਕਿ ਅੱਜ ਬਹਿਬਲਕਲਾਂ ਇਨਸਾਫ ਮੋਰਚੇ ਨੂੰ ਲੱਗਿਆਂ ਅੱਜ ਪੂਰਾ 2 ਸਾਲ ਦਾ ਸਮਾਂ ਹੋ ਜਾਣ ਬਾਅਦ ਵੀ ਇਸ ਮਾਮਲੇ 'ਚ ਕੋਈ ਬਹੁਤੀ ਕਾਰਵਾਈ ਨਹੀਂ ਹੋਈ। ਜਿਸ ਤੋਂ ਦੁਖੀ ਮੋਰਚੇ ਦੇ ਆਗੂ ਅਤੇ ਬਹਿਬਲਕਲਾਂ ਗੋਲੀਕਾਂਡ 'ਚ ਮਾਰੇ ਗਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਅੱਜ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਕੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਬਹਿਬਲਕਲਾਂ ਮਾਮਲੇ ਨੂੰ 8 ਸਾਲ ਦਾ ਲੰਬਾ ਸਮਾਂ ਹੋ ਗਿਆ: ਮੀਡੀਆ ਨਾਲ ਗੱਲਬਾਤ ਕਰਦਿਆ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਕਿ ਕਰੀਬ 8 ਸਾਲ ਦਾ ਲੰਬਾ ਸਮਾਂ ਹੋ ਗਿਆ ਬੇਅਦਬੀ ਮਾਮਲਿਆਂ ਨੂੰ ਆਧਾਰ ਬਣਾ ਕੇ ਕਈ ਸਰਕਾਰਾਂ ਬਣੀਆਂ ਅਤੇ ਹਟੀਆਂ, ਪਰ ਕੌਮ ਨੂੰ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਇਹਨਾਂ ਮਾਮਲਿਆਂ 'ਤੇ ਸਰਕਾਰ ਬਣਾਈ ਹੁਣ ਆਮ ਆਦਮੀਂ ਪਾਰਟੀ ਨੇ ਵੀ ਇਹਨਾਂ ਮਾਮਲਿਆਂ ਨੂੰ ਅਧਾਰ ਬਣਾ ਕੇ ਸਰਕਾਰ ਬਣਾਈ ਸੀ ਅਤੇ 24 ਘੰਟਿਆਂ ਵਿਚ ਦੋਸ਼ੀਆਂ ਨੂੰ ਫੜ੍ਹੇ ਜਾਣ ਦੀ ਗੱਲ ਕਹੀ ਸੀ। ਪਰ ਹੁਣ ਪੌਣੇ 2 ਸਾਲ ਦਾ ਸਮਾਂ ਬੀਤ ਗਿਆ ਪਰ ਹਾਲੇ ਵੀ ਜਾਂਚ ਉਥੇ ਦੀ ਉਥੇ ਹੈ।
- ਸੁਖਬੀਰ ਬਾਦਲ ਦੀ ਮੁਆਫ਼ੀ 'ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੱਸਿਆ ਤੰਜ਼, ਕਿਹਾ- ਮੁਆਫ਼ੀ ਗਲਤੀ ਦੀ ਹੁੰਦੀ ਹੈ ਨਾ ਕਿ ਗੁਨਾਹ ਦੀ
- Amritsar News: SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ 20 ਦਸੰਬਰ ਨੂੰ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਦਾ ਫੈਸਲਾ ਵਾਪਸ, ਜਲਦ ਹੋਵੇਗਾ ਨਵੀਂ ਤਰੀਕ ਦਾ ਐਲਾਨ
- Dairy Farming Training Program: ਕਿਸਾਨਾਂ ਲਈ ਸਰਕਾਰ ਵੱਲੋਂ 18 ਦਸੰਬਰ ਤੋਂ ਲਗਾਇਆ ਜਾ ਰਿਹਾ ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ, ਮਿਲੇਗਾ ਇਹ ਲਾਭ
ਸੁਖਬੀਰ ਬਾਦਲ ਵੱਲੋਂ ਮੰਗੀ ਮੁਆਫੀ: ਉਹਨਾਂ ਕਿਹਾ ਕਿ ਹੁਣ ਹੋਰ ਨਹੀਂ ਸਬਰ ਦਾ ਪਿਆਲਾ ਭਰ ਗਿਆ ਹੁਣ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਉਹਨਾਂ ਕਿਹਾ 22 ਦਸੰਬਰ ਨੂੰ ਫਰੀਦਕੋਟ ਅਦਾਲਤ 'ਚ ਇਸ ਮਾਮਲੇ ਦੀ ਤਾਰੀਖ ਹੈ, ਜੇਕਰ ਊਸ ਦਿਨ ਤੱਕ ਸਰਕਾਰ ਨੇ ਜਾਂ SIT ਨੇ ਦੋਸ਼ੀਆਂ ਖਿਲਾਫ ਚਲਾਨ ਦਾਖਲ ਨਹੀਂ ਕੀਤਾ ਤਾਂ 23 ਜਾਂ 24 ਦਸੰਬਰ ਤੋਂ ਉਹ ਖੁਦ ਮਰਨ ਵਰਤ ਤੇ ਬੈਠਣਗੇ ਅਤੇ ਉਦੋਂ ਤੱਕ ਮਰਨ ਵਰਤ ਨਹੀਂ ਛੱਡਣਗੇ ਜਦ ਤੱਕ ਦੋਸ਼ੀਆਂ ਦੀ ਪਛਾਣ ਜਨਤਕ ਨਹੀਂ ਹੁੰਦੀ ਅਤੇ ਟਰਾਇਲ ਸ਼ੁਰੂ ਨਹੀਂ ਹੁੰਦਾ। ਨਾਲ ਹੀ ਉਹਨਾਂ ਸੁਖਬੀਰ ਬਾਦਲ ਵੱਲੋਂ ਮੰਗੀ ਮੁਆਫੀ ਨੂੰ ਵੀ ਕਿਹਾ ਕਿ ਇਹ ਇੱਕ ਪਾਰਟੀ ਬਾਜ਼ੀ ਦੀ ਮੁਆਫੀ ਹੈ। ਜੇਕਰ ਸੁਖਬੀਰ ਬਾਦਲ ਗੁਨਾਹ ਮੰਨ ਰਹੇ ਹਨ ਤਾਂ ਉਹਨਾਂ ਨੂੰ ਸਿੱਖ ਕੌਮ ਦੇ ਸਾਹਮਣੇ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ।