ਫਰੀਦਕੋਟ : ਪਿਛਲੇ ਕਰੀਬ ਡੇਢ ਸਾਲ ਤੋਂ ਬਹਿਬਲ ਵਿਖੇ ਬੇਅਦਬੀ ਮਾਮਲਿਆਂ ਅਤੇ ਇਸ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਇਨਸਾਫ ਦੀ ਮੰਗ ਵਜੋਂ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਪਿਛਲੇ ਦਿਨੀਂ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਵਿਸ਼ੇਸ ਜਾਂਚ ਟੀਮ ਵਲੋਂ IPS LK ਯਾਦਵ ਦੀ ਅਗਵਾਈ ਹੇਠ ਸਾਰੇ ਕਥਿਤ ਦੋਸ਼ੀਆਂ ਖਿਲਾਫ ਚਾਲਾਨ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ ਇਨਸਾਫ ਦੀ ਆਸ ਜਾਗੀ ਹੈ, ਜਿਸਦੇ ਚਲੱਦੇ ਅੱਜ ਬਹਿਬਲ ਇਨਸਾਫ ਮੋਰਚਾ ਵੱਲੋਂ ਸ਼ੁਕਰਾਨੇ ਦਾ ਸਮਾਗਮ ਕਰਵਾਇਆ ਗਿਆ ਸੀ।
ਸਮਾਂ ਜ਼ਰੂਰ ਲੱਗਾ ਪਰ ਵਾਅਦਾ ਪੂਰਾ ਕਰ ਵਿਖਾਇਆ : ਇਸ ਸਮਾਗਮ 'ਚ ਜਿਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਉਥੇ ਪੰਜਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਸ਼ੁਕਰਾਨਾ ਸਮਾਗਮ ਚ ਪੁੱਜੇ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੋ ਵਾਅਦਾ ਅਸੀਂ ਮੋਰਚੇ ਨਾਲ ਕਰ ਕੇ ਗਏ ਸੀ ਉਸ ਨੂੰ ਸਮਾਂ ਜ਼ਰੂਰ ਲੱਗਾ ਪਰ ਪੂਰਾ ਕਰ ਵਿਖਾਇਆ। ਹੁਣ ਅਦਾਲਤਾਂ ਦਾ ਕੰਮ ਹੈ ਇਨਸਾਫ ਕਰਨਾ। ਉਧਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ ਸਾਰੇ ਦੋਸ਼ੀਆਂ ਖਿਲਾਫ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਵੀ ਜਲਦ ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਇਹ ਵੀ ਪੜ੍ਹੋ : Punjabi Maa Boli fair : ਚੰਡੀਗੜ੍ਹ 'ਚ ਪਹਿਲੀ ਵਾਰ ਕਰਵਾਇਆ ਗਿਆ ਸੱਭਿਆਚਾਰਕ ਮੇਲਾ, ਪੰਜਾਬੀ ਗੀਤਾਂ ਨੇ ਕੀਲੇ ਸਰੋਤੇ
ਲੋੜ ਪਈ ਤਾਂ ਸੁਪਰੀਮ ਕੋਰਟ ਤੋਂ ਵੀ ਵਕੀਲ ਖੜ੍ਹੇ ਕੀਤੇ ਜਾਣਗੇ : ਉਨ੍ਹਾਂ ਕਿਹਾ ਕਿ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ ਹੈ ਕੇ ਬੇਅਦਬੀ ਦੇ ਮਾਮਲਿਆਂ ਵਿੱਚ ਅਦਾਲਤਾਂ 'ਚ ਪੈਰਵਾਈ ਕਰਨ ਲਈ ਜੇ ਲੋੜ ਪਈ ਤਾਂ ਸੁਪਰੀਮ ਕੋਰਟ ਤੋਂ ਵੀ ਵਕੀਲ ਖੜ੍ਹੇ ਕੀਤੇ ਜਾਣਗੇ ਅਤੇ ਇਨਸਾਫ ਜਰੂਰ ਹੋਵੇਗਾ ਜੋ ਵੀ ਦੋਸ਼ੀ ਹੋਣਗੇ ਕਨੂੰਨ ਮੁਤਬਿਕ ਸਜ਼ਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਬੀਤੇ ਦਿਨੀਂ ਮੈਨੂੰ ਮੁੱਖ ਮੰਤਰੀ ਪੰਜਾਬ ਨੇ ਮੋਰਚੇ ਵਿੱਚ ਗੱਲਬਾਤ ਕਰ ਰਾਸਤਾ ਖੁੱਲ੍ਹਵਾਉਣ ਲਈ ਭੇਜਿਆ ਸੀ ਤਾਂ ਉਸ ਵਕਤ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਿਹਾ ਸੀ ਕਿ ਤੁਸੀਂ ਮੈਨੂੰ ਭੇਜ ਤਾਂ ਰਹੇ ਹੋ ਪਰ ਵੇਖਿਓ ਕੀਤੇ ਸਾਡੀ ਹੇਠੀ ਨਾ ਹੋ ਜਾਵੇ। ਮੈਂ ਜੋ ਵਾਅਦਾ ਸੰਗਤਾਂ ਨਾਲ ਕਰ ਕੇ ਆਵਾਂਗਾ ਉਸ ਨੂੰ ਪੂਰਾ ਕਰਨਾ ਪਵੇਗਾ ਅਤੇ ਵਾਕਿਆ ਹੀ ਉਨਾ ਨੇ ਵਾਅਦਾ ਨਿਭਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਫਸਰਾਂ ਨੂੰ ਕਹਿ ਕੇ ਚਲਾਨ ਪੇਸ਼ ਕਰਵਾਇਆ ਅਤੇ ਬਹਿਬਲਕਲਾਂ ਗੋਲੀਕਾਂਡ ਦਾ ਚਲਾਨ ਵੀ 2 ਚਾਰ ਦਿਨਾਂ ਵਿਚ ਪੇਸ਼ ਕਰ ਦਿੱਤਾ ਜਾਵੇਗਾ। ਸੰਗਤਾਂ ਨੇ ਇਨਸਾਫ ਦੀ ਲੜਾਈ ਲੜੀ ਅਤੇ ਅੱਗੇ ਲੜਨੀ ਹੈ, ਸਾਡੀ ਸਰਕਾਰ ਚੱਟਾਨ ਵਾਂਗ ਸੰਗਤ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ : Anurag Thakur on Rahul Gandhi: ‘ਲਗਾਤਾਰ ਹਾਰ ਤੋਂ ਬਾਅਦ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਨੂੰ ਕਰ ਰਹੇ ਨੇ ਬਦਨਾਮ’
ਇਨਸਾਫ ਮੋਰਚਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ : ਉੱਧਰ ਸੁਖਰਾਜ ਸਿੰਘ ਨੇ ਦੱਸਿਆ ਕਿ ਇਨਸਾਫ ਮੋਰਚਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ, ਜਦੋਂ ਤਕ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਹੁੰਦਾ। ਉਸ ਤੋਂ ਬਾਅਦ ਫੈਸਲਾ ਲੈ ਕੇ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਸੀਂ ਕਿਤੇ ਵੀ ਬਾਦਲਾਂ ਨੂੰ ਨਾਮਜ਼ਦ ਕਰਨ ਦੀ ਮੰਗ ਨਹੀਂ ਕੀਤੀ। ਅਸੀਂ ਤਾਂ ਇਹੀ ਮੰਗ ਕੀਤੀ ਸੀ ਕਿ ਅਸਲ ਦੋਸ਼ੀ ਸਾਹਮਣੇ ਆਉਣੇ ਚਾਹੀਦੇ ਹਨ, ਜਿਨ੍ਹਾਂ ਦੇ ਹੁਕਮਾਂ ਉਤੇ ਸੰਗਤ ਉਪਰ ਤਸ਼ੱਦਦ ਕੀਤਾ ਗਿਆ ਅਤੇ 2 ਸਿੱਖ ਨੌਜਵਾਨ ਸ਼ਹੀਦ ਕੀਤੇ ਗਏ।