ਫਰੀਦਕੋਟ: ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਆਪਣੀ ਕੋਟਕਪੂਰਾ ਫੇਰੀ ਦੌਰਾਨ ਵਿਧਾਨ ਸਭਾ ਹਲਕਾ ਜੈਤੋ ਦੇ ਵੱਖ-ਵੱਖ ਵਿਕਾਸ ਕਾਰਜਾ ਲਈ ਕਰੀਬ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਰਪੰਚਾਂ ਵਿਚ ਗਰਾਂਟ ਦੀ ਰਾਸ਼ੀ (Grant amount) ਵੰਡਣ ਨੂੰ ਲੈ ਕੇ ਰੇੜਕਾ ਵੱਧਦਾ ਜਾ ਰਿਹਾ। ਵੱਡੀ ਗਿਣਤੀ ਸਰਪੰਚਾਂ ਅਤੇ ਜੈਤੋ ਦੇ ਕੁਝ ਨਗਰ ਕੌਂਸਲ ਮੈਂਬਰਾਂ ਨੇ ਮਿਲ ਕੇ ਡਿਪਟੀ ਕਮਿਸਨਰ ਫਰੀਦਕੋਟ (Deputy Commissioner Faridkot) ਦੇ ਦਫਤਰ ਬਾਹਰ ਰੋਸ ਧਰਨਾ ਦਿੱਤਾ।ਸਰਪੰਚਾਂ ਨੇ ਮੰਗ ਕੀਤੀ ਹੈ ਕਿ ਹਲਕਾ ਜੈਤੋ ਅਧੀਨ ਪੈਂਦੇ ਪਿੰਡਾਂ ਨੂੰ ਅਬਾਦੀ ਦੇ ਹਿਸਾਬ ਨਾਲ ਗ੍ਰਾਂਟ ਦੇ ਪੈਸੇ ਦਿੱਤੇ ਜਾਣ।ਜਦੋਂ ਕਿ ਜੈਤੋ ਨਗਰ ਕੌਂਸਲ ਮੈਂਬਰ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੀ ਗ੍ਰਾਂਟ ਦਿੱਤੀ ਜਾਵੇ।
ਸਰਪੰਚਾਂ ਨੇ ਕਿਹਾ ਕਿ ਉਹਨਾਂ ਦੇ ਹਲਕੇ ਵਿਚ ਕੁਸ਼ਲਦੀਪ ਸਿੰਘ ਢਿੱਲੋਂ ਕਥਿਤ ਬੇਲੋੜੀ ਦਖਲ ਅੰਦਾਜੀ ਕਰ ਰਹੇ ਹਨ। ਜਿਸ ਕਾਰਨ ਪਾਰਟੀ ਦਾ ਹਲਕਾ ਜੈਤੋ ਅੰਦਰ ਨੁਕਸਾਨ ਹੋ ਰਿਹਾ। ਸਮੂਹ ਸਰਪੰਚਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦਿੱਤਾ ਜਾਣਾਂ ਹੈ ਤਾਂ ਜੋ ਉਹਨਾਂ ਨਾਲ ਧੱਕੇਸਾਹੀ ਨਾਂ ਹੋਵੇ ਅਤੇ ਜੈਤੋ ਹਲਕੇ ਦੇ ਪਿੰਡਾਂ ਦਾ ਸਹੀ ਵਿਕਾਸ ਹੋ ਸਕੇ।
ਇਹ ਵੀ ਪੜੋ:ਬਠਿੰਡਾ ਦੀਆਂ 2021 ਦੀਆਂ ਖੱਟੀਆਂ ਮਿੱਠੀਆਂ ਯਾਦਾਂ