ਫਰੀਦਕੋਟ: ਹਲਕਾ ਵਿਧਾਇਕ ਅਮੋਲਕ ਸਿੰਘ (Jaito mla amolak singh) ਵੱਲੋਂ ਅਧੂਰੇ ਪਏ ਬੱਸ ਸਟੈਂਡ ਦਾ ਉਦਘਾਟਨ ਕੀਤਾ (inaugurate incomplete bus stand) ਗਿਆ ਹੈ। ਇਸ ਨੂੰ ਲੈ ਕੇ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਅਤੇ ਕਿਹਾ ਹੈੈ ਕਿ ਇਸ ਅਧੂਰੇ ਕੰਮ ਪਏ ਹੋਣ ਦੇ ਬਾਵਜੂਦ ਵਿਧਾਇਕ ਵੱਲੋਂ ਉਦਘਾਟਨ ਕੀਤਾ ਗਿਆ। ਇਸ ਨੂੰ ਲੈ ਕੇ ਅਮੋਲਕ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਬੱਸ ਸਟੈਂਡ ਬਣ ਗਿਆ ਹੈ ਕੰਮ ਵੀ ਪੂਰੇ ਹੋ ਜਾਣਗੇ।
ਇਸ ਹਲਕਾ ਵਿਧਾਇਕ ਅਮੋਲਕ ਸਿੰਘ ਨੂੰ ਅਧੂਰੇ ਪਏ ਬੱਸ ਸਟੈਂਡ ਬਾਰੇ ਪੁੱਛਿਆ ਗਿਆ ਤਾਂ ਉਹ ਹਰ ਗੱਲ ਤੋਂ ਪੱਲਾ ਝਾੜਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪਹਿਲਾਂ ਬੱਸ ਸਟੈਂਡ ਨਹੀਂ ਸੀ, ਹੁਣ ਬਣ ਗਿਆ ਹੈ ਅਤੇ ਬਾਕੀ ਬਚੇ ਕੰਮ ਵੀ ਜਲਦ ਹੀ ਹੋ ਜਾਣਗੇ। ਜਿਕਰਯੋਗ ਹੈ ਕਿ ਜੈਤੋ ਬੱਸ ਸਟੈਂਡ ਦੀ ਪਿਛਲੇ ਕਈ ਸਾਲਾਂ ਤੋਂ ਹਾਲਤ ਤਰਸਯੋਗ ਬਣੀ ਹੋਈ ਸੀ ਜਿਸ ਨਾਲ ਸਵਾਰੀਆਂ ਤੇ ਮੁਲਾਜ਼ਮਾਂ,ਬੱਸ ਓਪਰੇਟਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਹ ਵੀ ਪੜ੍ਹੋ: ਸਾਬਕਾ ਸੀਐਮ ਪ੍ਰਕਾਸ਼ ਬਾਦਲ ਨੂੰ PGI ਤੋਂ ਮਿਲੀ ਛੁੱਟੀ