ਫਰੀਦਕੋਟ: ਬਰਸਾਤਾਂ ਤੋਂ ਪਹਿਲਾਂ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਰਕਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਖਾਸ ਕਰਕੇ ਸੇਮ ਤੋਂ ਪ੍ਰਭਾਵਿਤ ਏਰੀਏ ਵਿੱਚ ਝੋਨੇ ਦੀ ਫਸਲ ਤੋਂ ਪਹਿਲਾਂ ਇਹ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਰਕਾਰ ਅਤੇ ਡ੍ਰੇਨ ਵਿਭਾਗ ਵੱਲੋਂ ਜਿੰਨੇ ਵੀ ਪੰਜਾਬ ਵਿੱਚ ਵੱਡੇ ਜਾਂ ਛੋਟੇ ਲਿੰਕ ਡ੍ਰੇਨ ਹਨ। ਉਨ੍ਹਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਫੰਡ ਜਾਰੀ ਕਰਕੇ ਟੈਂਡਰ ਲਗਾਏ ਜਾਂਦੇ ਹਨ ਅਤੇ ਸੇਮ ਨਾਲਿਆ ਦੀ ਸਫ਼ਾਈ ਕੀਤੀ ਜਾਂਦੀ ਹੈ ਤਾਂ ਜੋ ਪੰਜਾਬ ਵਾਸੀਆਂ ਦਾ ਖਾਸ ਕਰਕੇ ਕਿਸਾਨਾਂ ਦੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ।
ਬਰਸਾਤ ਦੀ ਮਾਰ ਦਾ ਡਰ: ਇਸੇ ਤਹਿਤ ਜਦੋਂ ਫਰੀਦਕੋਟ ਜ਼ਿਲ੍ਹੇ ਵਿੱਚ ਸੇਮ ਤੋਂ ਪ੍ਰਭਾਵਿਤ ਕੁੱਝ ਪਿੰਡਾਂ ਰਤੀਰੋੜੀ, ਡੱਗੋ ਰੋਮਾਣਾ ਅਤੇ ਸੰਗੂ ਰੋਮਾਣਾ ਵਿੱਚ ਪਹੁੰਚ ਕੇ ਮੀਡੀਆ ਵੱਲੋਂ ਸੇਮਨਾਲਿਆ ਦੀ ਸਫ਼ਾਈ ਪ੍ਰਤੀ ਸਚਾਈ ਦੇਖੀ ਤਾਂ ਸੇਮਨਾਲਿਆ ਵਿੱਚ ਖੜੇ ਨੜੇ ਅਤੇ ਘਾਹ ਫੂਸ ਨੇ ਸਰਕਾਰ ਦੇ ਉਕਤ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੌਕੇ ਉੱਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਸਰਕਾਰ ਅਤੇ ਡ੍ਰੇਨ ਵਿਭਾਗ ਸਾਹਮਣੇ ਵੱਡੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰੀ ਦਾਅਵੇ ਕਾਗਜ਼ੀ ਨੇ ਅਤੇ ਜਦੋਂ ਵੀ ਬਰਸਾਤਾਂ ਦਾ ਮੌਸਮ ਆਉਂਦਾ ਹੈ ਤਾਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿੱਥੇ ਘਰਾਂ ਅਤੇ ਗਲੀਆਂ-ਨਾਲੀਆਂ ਵਿੱਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਉੱਥੇ ਹੀ ਫਸਲਾਂ ਦਾ ਵੀ ਵੱਡੇ ਪੱਧਰ ਉੱਤੇ ਨੁਕਸਾਨ ਹੁੰਦਾ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਝੋਨੇ ਦੀ ਲਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਸੇਮਨਾਲਿਆ ਦੀ ਸਫ਼ਾਈ ਬਿਲਕੁਲ ਨਹੀਂ ਹੋਈ ਜਿਸਦੇ ਚਲਦੇ ਉਨ੍ਹਾਂ ਨੂੰ ਡਰ ਸਤਾ ਰਿਹਾ ਕੇ ਜੇਕਰ ਬਰਸਾਤ ਸ਼ੁਰੂ ਹੋ ਗਈ ਤਾਂ ਭਾਰੀ ਤਬਾਹੀ ਉਨ੍ਹਾਂ ਦੀਆਂ ਫਸਲਾਂ ਦੀ ਹੋਵੇਗੀ।
- Punjab Vidhan Sabha update: ਪੰਜਾਬ ਵਿਧਾਨ ਸਭਾ ਸੈਸ਼ਨ ਕੱਲ੍ਹ ਤਕ ਲਈ ਮੁਲਤਵੀ, ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
- Gurbani Telecast Issue: SGPC ਪ੍ਰਧਾਨ ਧਾਮੀ ਨੇ CM ਨੂੰ ਦਿੱਤਾ ਜਵਾਬ, ਕਿਹਾ- ਦਿੱਲੀ 'ਚ ਆਪਣੇ ਆਕਾ ਨੂੰ ਖੁਸ਼ ਕਰਨ 'ਤੇ ਲੱਗੇ ਭਗਵੰਤ ਮਾਨ
- Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ, ਜਾਣੋ ਕੀ ਲਏ ਵੱਡੇ ਫੈਸਲੇ
ਕਿਸਾਨਾਂ ਨੂੰ ਭਰੋਸਾ ਦਿਵਾਇਆ: ਦੂਜੇ ਪਾਸੇ ਫਰੀਦਕੋਟ ਦੇ ਵਿਧਾਇਕ ਅਤੇ ਕਿਸਾਨ ਭਲਾਈ ਵਿੰਗ ਪੰਜਾਬ ਦੇ ਮੈਂਬਰ ਗੁਰਦਿੱਤ ਸਿੰਘ ਸੇਖੋਂ ਡ੍ਰੇਨ ਵਿਭਾਗ ਦੇ ਅਧਿਕਾਰੀਆਂ ਨਾਲ ਸੇਮਨਾਲਿਆ ਦੀ ਹੋ ਰਹੀ ਸਫ਼ਾਈ ਦਾ ਜਾਇਜ਼ਾ ਲੈਂਦੇ ਦੇਖੇ ਗਏ। ਉਨ੍ਹਾਂ ਮੌਕੇ ਉੱਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਫਰੀਦਕੋਟ ਜ਼ਿਲ੍ਹੇ ਵਿੱਚ 2 ਕਰੋੜ 50 ਲੱਖ ਰੁਪਏ ਡਰੇਨਾਂ ਦੀ ਸਫ਼ਾਈ ਅਤੇ ਪਟਾਈ ਲਈ ਖਰਚ ਕੀਤੇ ਜਾ ਰਹੇ ਹਨ। ਜਦੋ ਉਨ੍ਹਾਂ ਨੂੰ ਸੇਮ ਤੋਂ ਪ੍ਰਭਾਵਿਤ ਪਿੰਡਾਂ ਦੀ ਸਫ਼ਾਈ ਨਾਂ ਹੋਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਮੌਕੇ ਉੱਤੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੂਰੇ ਜ਼ਿਲ੍ਹੇ ਵਿੱਚ 30 ਜੂਨ ਤੱਕ ਸਫਾਈ ਕਰ ਦਿੱਤੀ ਜਾਵੇਗੀ, ਜਿਸ ਲਈ ਟੈਂਡਰ ਹੋ ਚੁੱਕੇ ਹਨ। ਉਨ੍ਹਾਂ ਯਕੀਨ ਦਿਵਾਇਆ ਕਿ ਜਲਦ ਮਸ਼ੀਨਾਂ ਵੀ ਪਹੁੰਚ ਜਾਣਗੀਆਂ। ਕਿਸਾਨਾਂ ਦੀ ਫਸਲ ਦਾ ਬਿਲਕੁਲ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਇਹ ਸਰਕਾਰ ਦਾ ਮੁੱਢਲਾ ਫਰਜ਼ ਹੈ।